in

ਮਸਰੀ ਐਂਡ ਕੋਕੋਨਟ ਕਰੀ

ਸਮੱਗਰੀ
ਮਸਰੀ – ਅੱਧਾ ਕੱਪ
ਨਾਰੀਅਲ ਦਾ ਦੁੱਧ – ਇਕ ਕੱਪ
ਹਲਦੀ ਪਾਊਡਰ – ਇਕ ਛੋਟਾ ਚੱਮਚ
ਨਮਕ – ਸਵਾਦਾਨੁਸਾਰ
ਤੇਲ – 2 ਵੱਡੇ ਚੱਮਚ
ਕਰੀ ਪੱਤਾ – ਤਕਰੀਬਨ 10
ਰਾਈ – 2 ਛੋਟੇ ਚੱਮਚ
ਹਿੰਗ – ਇਕ ਚੌਥਾਈ ਛੋਟਾ ਚੱਮਚ
ਅਦਰਕ – ਬਾਰੀਕ ਕੱਟਿਆ ਹੋਇਆ ਇਕ ਵੱਡਾ ਚੱਮਚ
ਟਮਾਟਰ – ਬਾਰੀਕ ਕੱਟਿਆ ਹੋਇਆ ਇਕ ਮੱਧਮ ਅਕਾਰ ਦਾ
ਇਮਲੀ ਦਾ ਪੇਸਟ – ਇਕ ਛੋਟਾ ਚੱਮਚ
ਕੁੱਟੀ ਹੋਈ ਕਾਲੀ ਮਿਰਚ – ਇਕ ਛੋਟਾ ਚੱਮਚ

ਵਿਧੀ 
ਪ੍ਰੈਸ਼ਰ ਕੁੱਕਰ ਵਿੱਚ ਸਾਬੁਤ ਮਸਰੀ, ਚਾਰ ਕਪ ਪਾਣੀ ਅਤੇ ਹਲਦੀ ਪਾਊਡਰ ਪਾ ਕੇ ਤਿੰਨ ਸੀਟੀ ਆਉਣ ਤੱਕ ਪਕਾਓ। ਅੱਗ ਤੋਂ ਉਤਾਰੋ ਅਤੇ ਪ੍ਰੈਸ਼ਰ ਨੂੰ ਪੂਰੀ ਤਰ੍ਹਾਂ ਨਿਕਲ ਜਾਣ ਦਿਓ। ਇੱਕ ਨਾਨ ਸਟਿਕ ਪੈਨ ਵਿੱਚ ਤੇਲ ਗਰਮ ਕਰੋ। ਉਸ ਵਿੱਚ ਕਰੀ ਪੱਤੇ, ਰਾਈ, ਹਿੰਗ ਅਤੇ ਅਦਰਕ ਪਾ ਕੇ ਇੱਕ ਮਿੰਟ ਤੱਕ ਭੁੰਨੋ। ਹੁਣ ਟਮਾਟਰ ਪਾ ਕੇ ਮਿਲਾਓ ਅਤੇ ਟਮਾਟਰ ਨੂੰ ਪੂਰੀ ਤਰ੍ਹਾਂ ਪਕਾ ਕੇ ਨਰਮ ਕਰ ਲਓ। ਫਿਰ ਪੱਕੀ ਮਸਰੀ, ਇਮਲੀ ਦਾ ਪੇਸਟ, ਨਮਕ, ਕੁੱਟੀ ਕਾਲੀ ਮਿਰਚ ਅਤੇ ਦੋ ਕੱਪ ਪਾਣੀ ਪਾ ਕੇ ਮਿਲਾਓ ਅਤੇ ਮੱਧਮ ਅੱਗ ਉੱਤੇ 10 ਮਿੰਟ ਤੱਕ ਪਕਾਓ। ਨਾਰੀਅਲ ਦਾ ਦੁੱਧ ਪਾ ਕੇ ਮਿਲਾਓ ਅਤੇ ਮੱਧਮ ਅੱਗ ‘ਤੇ ਹੀ ਤਕਰੀਬਨ 2-3 ਮਿੰਟ ਤੱਕ ਪਕਾਓ। ਆਪਣੀ ਪਸੰਦ ਅਨੁਸਾਰ ਰੋਟੀ, ਨਾੱਨ, ਪਰਾਂਟਾ ਆਦਿ ਨਾਲ ਗਰਮਾ ਗਰਮ ਪਰੋਸੋ ਅਤੇ ਖੁਦ ਵੀ ਖਾਓ।

ਲਾਦੀਸਪੋਲੀ ‘ਚ 16 ਨੂੰ ਮਨਾਇਆ ਜਾਵੇਗਾ ਗੁਰੂ ਰਵਿਦਾਸ ਜੀ ਦਾ ਅਵਤਾਰ ਦਿਹਾੜਾ

ਇਟਲੀ ਦੀਆਂ ਸੰਗਤਾਂ ਵੱਲੋ ਹੜ ਪ੍ਰਭਾਵਿਤ ਇਲਾਕਿਆਂ ਲਈ 4 ਲੱਖ ਰੁਪਿਆਂ ਦੀ ਮਦਦ