ਕੋਰੋਨਾ ਵਾਇਰਸ ਮਹਾਂਮਾਰੀ ਦੀ ਦਹਿਸ਼ਤ ਦੇ ਵਿਚਕਾਰ ਇਟਲੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਮਹਾਂਮਾਰੀ ਦਾ ਟੀਕਾ ਲੱਭ ਲਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਐਂਟੀਬਾਡੀਜ਼ ਨੂੰ ਲੱਭ ਲਿਆ ਜਿਨ੍ਹਾਂ ਨੇ ਮਨੁੱਖੀ ਸੈੱਲਾਂ ਚ ਮੌਜੂਦ ਕੋਰੋਨਾ ਵਾਇਰਸ ਨੂੰ ਖ਼ਤਮ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਚ 3.5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਕ ਰਿਪੋਰਟ ਵਿਚ ਕਿਹਾ ਗਿਆ ਹੈ, “ਰੋਮ ਦੀ ਛੂਤ ਵਾਲੀ ਬਿਮਾਰੀ ਨਾਲ ਜੁੜੇ ਸਪਾਲਾਂਸਾਨੀ ਹਸਪਤਾਲ ਵਿਚ ਟੈਸਟ ਕੀਤਾ ਗਿਆ ਹੈ ਤੇ ਚੂਹਿਆਂ ਚ ਐਂਟੀ-ਬਾਡੀ ਤਿਆਰ ਕੀਤੀ ਗਈ ਹੈ। ਫਿਰ ਇਹ ਮਨੁੱਖਾਂ ‘ਤੇ ਵਰਤੀ ਗਈ ਤੇ ਇਸ ਨੇ ਆਪਣਾ ਪ੍ਰਭਾਵ ਦਿਖਾਇਆ।’
ਰੋਮ ਦੇ ਲਜਾਰੋ ਸਪਾਲਾਂਸਾਨੀ ਨੈਸ਼ਨਲ ਇੰਸਟੀਚਿਊਟ ਫਾਰ ਇਨਫੈਕਸ਼ਨ ਬਿਮਾਰੀ ਦੇ ਖੋਜਕਰਤਾਵਾਂ ਨੇ ਕਿਹਾ ਕਿ, ਜਦੋਂ ਇਸ ਦੀ ਵਰਤੋਂ ਮਨੁੱਖਾਂ ਉੱਤੇ ਕੀਤੀ ਗਈ ਤਾਂ ਇਹ ਦੇਖਿਆ ਗਿਆ ਕਿ ਇਸਨੇ ਸੈੱਲ ਚ ਮੌਜੂਦ ਵਾਇਰਸ ਨੂੰ ਖਤਮ ਕਰ ਦਿੱਤਾ। ਇਹ ਯੂਰਪ ਦਾ ਪਹਿਲਾ ਹਸਪਤਾਲ ਹੈ ਜਿਸ ਨੇ ਕੋਵਿਡ-19 ਦੇ ਜੀਨੋਮ ਕ੍ਰਮ ਨੂੰ ਆਈਸੋਲੇਟ ਕੀਤਾ ਸੀ।
ਜ਼ਿਕਰਯੋਗ ਹੈ ਕਿ ਇਟਲੀ ਨੇ ਇਹ ਦਾਅਵਾ ਅਜਿਹੇ ਸਮੇਂ ਕੀਤਾ ਹੈ ਜਦੋਂ ਡਬਲਯੂਐਚਓ ਦੇ ਕੋਵਿਡ-19 ਮਹਾਂਮਾਰੀ ਨਾਲ ਜੁੜੇ ਮਾਹਰ ਨੇ ਦਾਅਵਾ ਕੀਤਾ ਸੀ ਕਿ ਹੋ ਸਕਦੈ ਕਿ ਕੋਰੋਨਾ ਵਾਇਰਸ ਦੀ ਕੋਈ ਵੈਕਸੀਨ ਹੀ ਨਾ ਮਿਲੇ ਜਿਵੇਂ ਐਚਆਈਵੀ ਅਤੇ ਡੇਂਗੂ ਦੀ ਵੈਕਸੀਨ ਨਹੀਂ ਮਿਲ ਪਾਈ ਹੈ।
ਇਟਲੀ : ਮਿਲ ਗਈ ਕੋਰੋਨਾ-ਵਾਇਰਸ ਦੀ ਵੈਕਸੀਨ?
