in

ਇਟਲੀ ਸਰਕਾਰ ਵਲੋਂ ਇੰਡੀਆ ਦੀ ਐਂਟੀ ਕੋਵਿਡ ਵੈਕਸੀਨ ਨੂੰ ਹਰੀ ਝੰਡੀ

ਭਾਰਤ ਤੋਂ ਵੈਕਸੀਨੇਸਨ ਕਰਵਾਕੇ ਆ ਰਹੇ ਭਾਰਤੀਆਂ ਨੇ ਲਿਆ ਸੁੱਖ ਦਾ ਸਾਹ

ਰੋਮ (ਇਟਲੀ) (ਕੈਂਥ) – ਕੋਵਿਡ-19 ਦੀ ਜੰਗ ਜਿੱਤਣ ਲਈ ਦੁਨੀਆ ਦਾ ਹਰ ਮੁੱਖ ਐਂਟੀ ਕੋਵਿਡ – 19 ਵੈਕਸੀਨ ਨੂੰ ਤਰਜੀਹ ਦੇ ਰਿਹਾ ਹੈ, ਜਿਸ ਦੇ ਮੱਦੇਨਜ਼ਰ ਦੁਨੀਆ ਦੀ ਆਬਾਦੀ ਦੇ 32,6% ਲੋਕਾਂ ਦੀ ਵੈਕਸੀਨੇਸ਼ਨ ਹੋ ਵੀ ਚੁੱਕੀ ਹੈ ਤੇ ਇਸ ਕਾਰਵਾਈ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਸਰਕਾਰਾਂ ਦਿਨ-ਰਾਤ ਇੱਕ ਕਰ ਰਹੀਆਂ ਹਨ, ਪਰ ਇਹ ਐਂਟੀ ਕੋਵਿਡ-19 ਟੀਕਾ ਜਿਸ ਨੂੰ ਵੱਖ-ਵੱਖ ਮੈਡੀਕਲ ਕੰਪਨੀਆਂ ਬਣਾ ਰਹੀਆਂ ਹਨ, ਉਨਾਂ ਨੂੰ ਕੁਝ ਦੇਸ਼ ਮਾਨਤਾ ਦੇ ਰਹੇ ਹਨ ਤੇ ਕੁਝ ਦੇਸ਼ ਮਾਨਤਾ ਨਹੀਂ ਦੇ ਰਹੇ. ਕੁਝ ਇਸ ਤਰ੍ਹਾਂ ਦਾ ਹੀ ਭਾਰਤ ਵਿੱਚ ਤਿਆਰ ਹੋਈ ਐਂਟੀ ਕੋਵਿਡ -19 ਟੀਕਾ ਕੋਵੀਸ਼ਿਲਡ, ਜੋ ਕਿ ਭਾਰਤ ਵਿੱਚ ਪੈਦਾ ਕੀਤੀ ਗਈ ਐਸਟਰਾਜ਼ੇਨੇਕਾ ਵੈਕਸੀਨ ਹੈ ,ਨਾਲ ਹੋ ਰਿਹਾ ਸੀ। ਇਟਲੀ ਸਰਕਾਰ ਇਸ ਟੀਕੇ ਨੂੰ ਮਾਨਤਾ ਦੇਣ ਤੋਂ ਕਤਰਾ ਰਹੀ ਸੀ ਜਿਸ ਨੂੰ ਲੈਕੇ ਭਾਰਤ ਤੇ ਇਟਲੀ ਸਰਕਾਰ ਵਿੱਚ ਪਿਛਲੇ ਕਈ ਦਿਨਾਂ ਤੋਂ ਗੱਲਬਾਤ ਚੱਲ ਰਹੀ ਸੀ, ਜਿਸ ਨੂੰ ਅੱਜ ਆਖਿਰ ਸਫਲਤਾ ਮਿਲ ਹੀ ਗਈ।ਇਹ ਜਾਣਕਾਰੀ ਭਾਰਤੀ ਅੰਬੈਸੀ ਰੋਮ ਨੇ ਸੋਸ਼ਲ ਮੀਡੀਆ ਦੁਆਰਾ ਨਸ਼ਰ ਕੀਤੀ ਹੈ। ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਭਾਰਤ ਦੇ ਸਿਹਤ ਮੰਤਰੀ ਮਾਣਯੋਗ ਮਨਸੁਖ ਮੰਡਵੀਆ ਨੇ ਆਪਣੇ ਹਮਰੁਤਬਾ ਇਟਲੀ ਦੇ ਮਾਨਯੋਗ ਸਿਹਤ ਮੰਤਰੀ ਰੋਬੈਰਤੋ ਸਪੇਰੈਂਜਾ ਦੇ ਨਾਲ ਨਿਰੰਤਰ ਇਸ ਟੀਕੇ ਸੰਬਧੀ ਗੱਲਬਾਤ ਕੀਤੀ ਜਿਸ ਨੂੰ ਇਟਲੀ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਵੱਲੋਂ ਵੀ ਭਾਰਤੀ ਟੀਕੇ ਕੋਵੀਸ਼ੀਲਡ ਨੂੰ ਮਾਨਤਾ ਦੇ ਦਿੱਤੀ ਹੈ, ਪਰ ਬ੍ਰਿਟੇਨ ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਉੱਥੇ ਜਾਕੇ 14 ਦਿਨ ਲਈ ਇਕਾਂਤਵਾਸ ਰਹਿਣਾ ਹੋਵੇਗਾ। ਹੁਣ ਯੂਰਪੀਅਨ ਯੂਨੀਅਨ ਨੇ ਕੋਵੀਸ਼ਿਲਡ ਐਂਟੀ ਕੋਵਿਡ -19 ਟੀਕੇ ਲੁਆ ਕੇ ਆਉਣ ਵਾਲੇ ਯਾਤਰੀਆਂ ਲਈ ਗ੍ਰੀਨ ਪਾਸ ਪ੍ਰਮਾਣਿਤ ਸਬੂਤ ਵਜੋਂ ਸਵੀਕਾਰ ਕਰਨ ਨਾਲ ਇਸ ਟੀਕੇ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਦੀ ਗਿਣਤੀ 19 ਹੋ ਗਈ ਹੈ।
ਭਾਰਤੀ ਦੂਤਘਰ ਰੋਮ (ਇਟਲੀ) ਨੇ ਕਿਹਾ ਹੈ ਕਿ, ਇਟਲੀ ਨੇ ਸੀਰਮ ਇੰਸਟੀਚਿਟ ਦੇ ਕੋਵੀਸ਼ਿਲਡ ਨੂੰ ਮਾਨਤਾ ਦੇ ਦਿੱਤੀ ਹੈ। ਦੂਤਘਰ ਨੇ ਇੱਕ ਟਵੀਟ ਵਿੱਚ ਕਿਹਾ, “ਭਾਰਤੀ ਟੀਕਾ ਕਾਰਡ ਧਾਰਕ ਹੁਣ ਗ੍ਰੀਨ ਪਾਸ ਦੇ ਯੋਗ ਹਨ।
ਹੁਣ ਤੱਕ, ਇਟਲੀ ਨੇ ਪਹਿਲਾਂ ਇਨ੍ਹਾਂ ਐਂਟੀ ਕੋਵਿਡ -19 ਟੀਕਿਆਂ : ਫਾਈਜ਼ਰ ਮੋਦੇਰਨਾ, ਵੈਕਸਜ਼ਰਵੇਰੀਆ – ਆਸਤਰਾਜ਼ੇਨੇਕਾ, ਜਾਨਸਨ ਐਂਡ ਜਾਨਸਨ ਨੂੰ ਪ੍ਰਮਾਣਿਤ ਕੀਤਾ ਹੋਇਆ ਸੀ। ਹੁਣ ਭਾਰਤੀ ਕੋਵੀਸ਼ਿਲਡ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਵਿੱਚ ਬ੍ਰਿਟੇਨ, ਇਟਲੀ, ਆਸਟਰੀਆ, ਬੈਲਜੀਅਮ, ਬੁਲਗਾਰੀਆ, ਕ੍ਰੋਏਸ਼ੀਆ, ਫਿਨਲੈਂਡ, ਜਰਮਨੀ, ਗ੍ਰੀਸ, ਹੰਗਰੀ, ਆਈਸਲੈਂਡ, ਆਇਰਲੈਂਡ, ਲਾਤਵੀਆ, ਨੀਦਰਲੈਂਡਜ਼, ਰੋਮਾਨੀਆ, ਸਲੋਵੇਨੀਆ, ਸਪੇਨ, ਸਵੀਡਨ ਅਤੇ ਸਵਿਟਜ਼ਰਲੈਂਡ ਦੇਸ਼ ਸ਼ਾਮਲ ਹਨ.
ਕੋਵੀਸ਼ਿਲਡ, ਜੋ ਕਿ ਭਾਰਤ ਵਿੱਚ ਪੈਦਾ ਕੀਤੀ ਗਈ ਐਸਟਰਾਜ਼ੇਨੇਕਾ ਟੀਕਾ ਹੈ, ਈਐਮਏ ਦੁਆਰਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਯੂਰਪੀਅਨ ਯੂਨੀਅਨ ਵਿੱਚ ਯਾਤਰਾ ਲਈ ਸਭ ਤੋਂ ਵੱਧ ਮਾਨਤਾ ਪ੍ਰਾਪਤ ਟੀਕਾ ਹੈ।
ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਅਲੈਕਸ ਐਲਿਸ ਨੇ ਕਿਹਾ, “ਅਸੀਂ ਸਪੱਸ਼ਟ ਹਾਂ ਕਿ ਕੋਵੀਸ਼ਿਲਡ ਕੋਈ ਸਮੱਸਿਆ ਨਹੀਂ ਹੈ। ਅਸੀਂ ਕੋਵਿਨ ਐਪ ਅਤੇ ਐਨਐਚਐਸ ਐਪ ਦੇ ਨਿਰਮਾਤਾਵਾਂ ਨਾਲ, ਦੋਵਾਂ ਐਪਸ ਬਾਰੇ ਸਰਟੀਫਿਕੇਸ਼ਨ ਬਾਰੇ ਵਿਸਤ੍ਰਿਤ ਤਕਨੀਕੀ ਵਿਚਾਰ ਵਟਾਂਦਰੇ ਕਰ ਰਹੇ ਹਾਂ”। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਮੰਤਰੀ ਨੇ ਟਵਿੱਟਰ ‘ਤੇ ਕਿਹਾ, “ਆਪਸੀ ਹਿੱਤ ਵਿੱਚ ਕੁਆਰੰਟੀਨ ਮੁੱਦੇ ਦੇ ਛੇਤੀ ਹੱਲ ਦੀ ਅਪੀਲ ਕੀਤੀ।ਕੋਵੀਸ਼ਿਲਡ ਨੂੰ ਇਟਲੀ ਵਿੱਚ ਮਾਨਤਾ ਮਿਲਣ ਨਾਲ ਉਹਨਾਂ ਤਮਾਮ ਭਾਰਤੀਆਂ ਨੇ ਸੁੱਖ ਦਾ ਸਾਹ ਲਿਆ ਹੈ ਜਿਹੜੇ ਵਿਚਾਰੇ ਭਾਰਤ ਤੋਂ ਕੋਵਿਡ ਦੀ ਵੈਕਸੀਨੇਸਨ ਕਰਵਾਕੇ ਇਟਲੀ ਆਏ ਹਨ ਤੇ ਇੱਥੇ ਸਰਕਾਰ ਵੱਲੋ ਕੰਮਾਂ ਲਈ ਵੀ 15 ਅਕਤੂਬਰ ਤੋਂ ਗ੍ਰੀਨ ਪਾਸ ਲਾਜ਼ਮੀ ਕਰਨ ਨਾਲ ਕਾਫ਼ੀ ਪਰੇਸ਼ਾਨੀ ਦੇ ਦੌਰ ‘ਚੋ ਲੰਘ ਰਹੇ ਸਨ ।ਕਈ ਵਿਚਾਰੇ ਤਾਂ ਇਟਲੀ ਵਿੱਚ ਐਂਟੀ ਕੋਵਿਡ -19 ਦੀ ਦੁਬਾਰਾ ਵੈਕਸੀਨ ਕਰਵਾ ਵੀ ਚੁੱਕੇ ਸਨ ।ਇਟਲੀ ਸਰਕਾਰ ਨੇ ਕੋਵੀਸ਼ਿਲਡ ਨੂੰ ਮਾਨਤਾ ਦੇਕੇ ਇਟਲੀ ਆਉਣ ਵਾਲੇ ਭਾਰਤੀਆਂ ਦੀ ਵੱਡੇ ਪ੍ਰੇਸ਼ਾਨੀ ਨੂੰ ਹੱਲ ਕਰ ਦਿੱਤਾ ਹੈ ਜਿਸ ਲਈ ਇਟਲੀ ਦਾ ਸਮੁੱਚਾ ਭਾਰਤੀ ਭਾਈਚਾਰਾ ਇਟਲੀ ਤੇ ਭਾਰਤ ਸਰਕਾਰ ਦਾ ਤਹਿ ਦਿਲੋ ਧੰਨਵਾਦੀ ਹੈ।

ਇਟਲੀ ਵਿੱਚ ਸਿੱਖ ਧਰਮ ਰਜਿਸਟਰਡ ਕਰਵਾਉਣ ਲਈ ਨੋਵੇਲਾਰਾ ਵਿਖੇ ਮੀਟਿੰਗ 25 ਸਤੰਬਰ ਨੂੰ

ਬਾਬਾ ਦਰਸ਼ਨ ਸਿੰਘ ਕੁੱਲੀਵਾਲਿਆਂ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਇਆ