in

ਬਾਬਾ ਦਰਸ਼ਨ ਸਿੰਘ ਕੁੱਲੀਵਾਲਿਆਂ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਇਆ

ਜਥਿਆਂ ਦਾ ਸਨਮਾਨ ਕਰਦੇ ਹੋਏ ਗੁਰਦੁਆਰਾ ਪ੍ਰਬੰਧਕ।

ਲਵੀਨੀਓ (ਇਟਲੀ) (ਸਾਬੀ ਚੀਨੀਆਂ) – ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਲਵੀਨੀਓ ਦੀਆਂ ਸੰਗਤਾਂ ਵੱਲੋਂ ਬ੍ਰਹਮ ਗਿਆਨੀ ਬਾਬਾ ਦਰਸ਼ਨ ਸਿੰਘ ਜੀ ਕੁੱਲੀਵਾਲਿਆਂ ਦੀ ਯਾਦ ਨੂੰ ਤਾਜਾ ਕਰਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ| ਦੱਸਣਯੋਗ ਹੈ ਕਿ ਬਾਬਾ ਦਰਸ਼ਨ ਸਿੰਘ ਦੀ ਯਾਦ ਵਿਚ ਸੰਗਤਾਂ ਵੱਲੋਂ ਹਰ ਸਾਲ ਵਿਸ਼ਾਲ ਸਮਾਗਮ ਕਰਵਾਏ ਜਾਂਦੇ ਹਨ।
ਆਖੰਡ ਪਾਠ ਦੇ ਭੋਗ ਉਪਰੰਤ ਸਜਾਏ ਦੀਵਾਨਾਂ ਵਿਚ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਂਦਿਆਂ ਹਾਜਰੀਆਂ ਭਰੀਆਂ ਗਈਆਂ| ਬਾਬਾ ਜੋਗਾ ਸਿੰਘ ਵੱਲੋਂ ਦਰਸ਼ਨ ਸਿੰਘ ਕੁੱਲੀਵਾਲਿਆਂ ਦੇ ਜੀਵਨ ਕਾਲ ਨਾਲ ਸਬੰਧਿਤ ਵਿਚਾਰਾਂ ਕਰਦਿਆਂ ਉਨ੍ਹਾਂ ਦਾ ਗੌਰਵਮਈ ਇਤਿਹਾਸ ਸਰਵਣ ਕਰਵਾਇਆ ਗਿਆ। ਪ੍ਰਬੰਧਕਾਂ ਵੱਲੋਂ ਆਏ ਹੋਏ ਜਥਿਆਂ ਤੋਂ ਇਲਾਵਾ ਭਾਈ ਕੁਲਦੀਪ ਸਿੰਘ, ਬਲਕਾਰ ਸਿੰਘ ਫੌਜੀ, ਅਮਰਜੀਤ ਸਿੰਘ, ਨਿਸ਼ਾਨ ਸਿੰਘ ਆਦਿ ਨੂੰ ਉਚੇਚੇ ਤੌਰ ’ਤੇ ਸਨਮਾਨਿ੍ਹਤ ਕੀਤਾ ਗਿਆ|

ਇਟਲੀ ਸਰਕਾਰ ਵਲੋਂ ਇੰਡੀਆ ਦੀ ਐਂਟੀ ਕੋਵਿਡ ਵੈਕਸੀਨ ਨੂੰ ਹਰੀ ਝੰਡੀ

ਜਨਮ ਦਿਨ ਮੁਬਾਰਕ!