ਇਟਲੀ ਦੇ ਨਾਗਰਿਕ ਸੁਰੱਖਿਆ ਵਿਭਾਗ ਨੇ ਕਿਹਾ ਕਿ, ਮਈ ਦੇ ਸ਼ੁਰੂ ਵਿੱਚ ਦੋ ਮੌਤਾਂ ਅਤੇ ਅਣਗਿਣਤ ਨੁਕਸਾਨ ਦੇ ਮੱਦੇਨਜ਼ਰ ਐਤਵਾਰ ਅਤੇ ਸੋਮਵਾਰ ਨੂੰ ਉੱਤਰੀ ਖੇਤਰ ਵਿੱਚ ਤਾਜ਼ਾ ਹੜ੍ਹ ਆਉਣ ਤੋਂ ਬਾਅਦ ਮੰਗਲਵਾਰ ਨੂੰ ਜ਼ਿਆਦਾਤਰ ਐਮਿਲਿਆ-ਰੋਮਾਨਾ ਵਿੱਚ ਖਰਾਬ ਮੌਸਮ ਲਈ ਇੱਕ ਲਾਲ ਚੇਤਾਵਨੀ (ਰੈੱਡ ਅਲਰਟ) ਲਾਗੂ ਕੀਤੀ ਗਈ ਹੈ। ਰੋਮਾਨਾ, ਬੋਲੋਨੀਆ ਖੇਤਰ, ਮੋਦੇਨਾ ਮੈਦਾਨੀ ਅਤੇ ਕੇਂਦਰੀ ਐਮਿਲਿਆ ਦੀਆਂ ਪਹਾੜੀਆਂ ਅਤੇ ਪਹਾੜਾਂ ‘ਤੇ ਹੋਰ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ।
ਜਿਵੇਂ ਕਿ ਮੌਸਮ ਵਿਭਾਗ ਨੇ ਕਿਹਾ ਕਿ, ਇਟਲੀ ਵਿੱਚ ਅਗਲੇ ਸੱਤ ਦਿਨਾਂ ਤੱਕ ਖਰਾਬ ਮੌਸਮ ਜਾਰੀ ਰਹੇਗਾ, ਇਹ ਘੋਸ਼ਣਾ ਕੀਤੀ ਗਈ ਸੀ ਕਿ ਰਾਵੇਨਾ ਵਿੱਚ ਸਕੂਲ ਮੰਗਲਵਾਰ ਨੂੰ ਬੰਦ ਰਹਿਣਗੇ। ਫਾਰਮ ਗਰੁੱਪ ਕੋਲਦੀਰੇਤੀ ਨੇ ਕਿਹਾ ਕਿ, ਖਰਾਬ ਮੌਸਮ ਦੀ ਤਾਜ਼ਾ ਲਹਿਰ ਵਿੱਚ ਇੱਕ ਦਿਨ ਵਿੱਚ ਛੇ ਅਤਿਅੰਤ ਮੌਸਮੀ ਬੁਰੀਆਂ ਘਟਨਾਵਾਂ ਇਟਲੀ ਵਿੱਚ ਹੋਈਆਂ ਹਨ।
P.E.