in

ਕਾਸਤਲਗੌਮਬੈਰਤੋ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਕਾਸਤਲਗੌਮਬੈਰਤੋ ਵਿਖੇ ਸਮਾਗਮ ਦੌਰਾਨ ਢਾਡੀ ਸੁਖਨਰੰਜਨ ਸਿੰਘ ਸੁੰਮਣ ਮੁਲਾਂਪੁਰ ਵਾਲਿਆਂ ਦਾ ਢਾਡੀ ਜਥਾ ਇਤਿਹਾਸ ਸਰਵਣ ਕਰਵਾਉਂਦਾ ਹੋਇਆ।
ਕਾਸਤਲਗੌਮਬੈਰਤੋ ਵਿਖੇ ਸਮਾਗਮ ਦੌਰਾਨ ਢਾਡੀ ਸੁਖਨਰੰਜਨ ਸਿੰਘ ਸੁੰਮਣ ਮੁਲਾਂਪੁਰ ਵਾਲਿਆਂ ਦਾ ਢਾਡੀ ਜਥਾ ਇਤਿਹਾਸ ਸਰਵਣ ਕਰਵਾਉਂਦਾ ਹੋਇਆ।

ਵਿਚੈਂਸਾ (ਇਟਲੀ) 7 ਦਸੰਬਰ (ਟੇਕ ਚੰਦ ਜਗਤਪੁਰ) – ਇਟਲੀ ਦੇ ਵਿਚੈਂਸਾ ਜਿਲ੍ਹੇ ‘ਚ ਸਥਿਤ ਗੁਰਦੁਆਰਾ ਸਿੰਘ ਸਭਾ ਕਾਸਤਲਗੌਮਬੈਰਤੋ ਵਿਖੇ ਦਸਵੀਂ ਪਾਤਿਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਪ੍ਰੇਮ ਭਾਵਨਾ ਸਹਿਤ ਮਨਾਇਆ ਗਿਆ। ਜਿਸ ਦੌਰਾਨ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ। ਪ੍ਰਸਿੱਧ ਢਾਡੀ ਭਾਈ ਸੁਖਨਿਰੰਜਨ ਸਿੰਘ ਸੁਮਨ ਮੁਲਾਂਪੁਰ ਵਾਲਿਆਂ ਦੇ ਢਾਡੀ ਜਥੇ ਦੁਆਰਾ ਸ਼æ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੇਰਨਾਮਈ ਜੀਵਨ, ਉਨ੍ਹਾਂ ਦੁਆਰਾ ਖਾਲਸਾ ਪੰਥ ਦੀ ਸਾਜਨਾ ਅਤੇ ਗੁਰੂ ਜੀ ਦੁਆਰਾ ਹੱਕ ਸੱਚ ਲਈ ਜੁਲਮ ਦੇ ਖਿਲਾਫ ਲੜੀਆਂ ਗਈਆਂ ਲੜਾਈਆਂ ਨਾਲ ਸਬੰਧਿਤ ਇਤਿਹਾਸਕ ਪ੍ਰਸੰਗ ਢਾਡੀ ਵਾਰਾਂ ਰਾਹੀਂ ਸੁਣਾਏ ਗਏ। ਇਸ ਮੌਕੇ ਪ੍ਰਬੰਧਕ ਕਮੇਟੀ ਦੁਆਰਾ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਢਾਡੀ ਜਥੇ ਨੂੰ ਵਿਸ਼ੇਸ਼ ਤੌਰ ‘ਤੇ ਸਿਰੋਪਾਓ ਸਾਹਿਬ ਦੀ ਬਖਸ਼ਿਸ਼ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਿਰਕਤ ਕੀਤੀ।

ਪੰਜਾਬ ’ਚ ਕੂੜੇ ਤੋਂ ਬਣੇਗੀ ਸਾਫ ਤੇ ਕਿਫਾਇਤੀ ਬਿਜਲੀ

ਭਾਰਤ ਬੰਦ : ਕਿਸਾਨਾਂ ਨੇ ਕੀਤਾ ਚੱਕਾ ਜਾਮ