in

ਕਿਆਂਪੋ ਵਿਖੇ ਪਾਸਪੋਰਟ ਕੈਂਪ 1 ਫਰਵਰੀ ਨੂੰ ਲੱਗੇਗਾ

ਵਿਚੈਂਸਾ (ਇਟਲੀ) (ਪੱਤਰ ਪ੍ਰੇਰਕ) – ਵਿਚੈਂਸਾ ਨੇੜ੍ਹਲੇ ਗੁਰਦੁਆਰਾ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ  ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੁਆਰਾ ‘ਪਾਸਪੋਰਟ ਕੈਂਪ’ ਮਿਤੀ 1 ਫਰਵਰੀ ਨੂੰ ਲਗਾਇਆ ਜਾਵੇਗਾ। ਇਸ ਕੈਂਪ ਦੌਰਾਨ ਪਾਸਪੋਰਟ ਰੀਨਿਊ ਕਰਨ ਸਬੰਧੀ ਅਤੇ ਓ ਸੀ ਆਈ ਕਾਰਡਜ ਨਾਲ ਸਬੰਧਿਤ ਦਰਖ਼ਾਸਤਾਂ ਲਈ ਜਾਣਗੀਆਂ। ਤਿਆਰ ਪਾਸਪੋਰਟ ਤਕਸੀਮ ਵੀ ਕੀਤੇ ਜਾਣਗੇ। ਇਸ ਕੈਂਪ ਦੌਰਾਨ ਮਿਲਾਨ ਅੰਬੈਸੀ ਤੋਂ ਸਟਾਫ ਦੇ ਨਾਲ ਨਾਲ ਅੰਬੈਸੀ ਅਧਿਕਾਰੀ ਵੀ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ। ਕੈਂਪ ਦੌਰਾਨ ਵੱਖ ਵੱਖ ਅਰਜੀਆਂ ਤੇ ਕਾਰਵਾਈ ਕੇਵਲ ਅਪਾਇਟਮੈਂਟ ਸਿਸਟਮ ਦੇ ਅਧਾਰ ‘ਤੇ ਹੀ ਕੀਤੀ ਜਾਵੇਗੀ। ਇਸੇ ਪ੍ਰਕਾਰ ਕੌਸਲੇਟ ਜਨਰਲ ਆਫ ਮਿਲਾਨ ਦੁਆਰਾ ਜਨਵਰੀ ਅਤੇ ਫਰਵਰੀ ਵਿੱਚ ਨਾੱਰਥ ਇਟਲੀ ਦੇ ਦੂਜੇ ਸ਼ਹਿਰਾਂ ਵਿੱਚ ਲਗਾਏ ਜਾਣ ਵਾਲੇ ਕੈਂਪਜ ਦੀ ਵੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਹੁਣ ਸਿੱਧੂ ਮੂਸੇਵਾਲਾ ਨਵੇਂ ਵਿਵਾਦ ’ਚ ਘਿਰਿਆ

ਜੋੜਾਂ ਦੇ ਦਰਦ ਤੋਂ ਰਾਹਤ ਲਈ ਅਪਣਾਓ ਅਸਾਨ ਤਰੀਕਾ