in

ਕੋਰੋਨਾ ਕਾਰਨ ਦੁਨੀਆ ਛੱਡ ਜਾਣ ਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਪਾਰਮਾ ਨੇ ਲਗਾਏ ਪੌਦੇ

ਰੋਮ (ਇਟਲੀ) (ਕੈਂਥ) – ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਦੇ ਕਾਰਨ ਪੂਰੀ ਦੁਨੀਆ ਵਿੱਚ ਆਏ ਦਿਨ ਮਰੀਜ਼ਾਂ ਦੀ ਅਤੇ ਇਸ ਮਹਾਂਮਾਰੀ ਦੇ ਜ਼ਿੰਦਗੀ ਦੀ ਜੰਗ ਹਾਰਨ ਵਾਲੇ ਲੋਕਾਂ ਦੀ ਗਿਣਤੀ ਦਿਨ ਪਰ ਦਿਨ ਵਧਦੀ ਜਾ ਰਹੀ ਹੈ. ਇਟਲੀ ਵਿੱਚ ਕੋਵਿਡ ਮਹਾਂਮਾਰੀ ਨਾਲ ਇੱਕ ਲੱਖ ਤੋ ਵੀ ਵੱਧ ਗਈਆ ਮਨੁੱਖੀ ਜਾਨਾਂ ਚਲੇ ਗਈਆਂ ਹਨ, ਅਤੇ ਹੁਣ ਵੀ ਆਏ ਦਿਨ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਕੇ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ.
ਇਟਲੀ ਦੇ ਗੁਰਦੁਆਰਾ ਸਿੰਘ ਸਭਾ ਪਾਰਮਾ ਵਲੋ ਹਸਪਤਾਲ਼ ਮਾਜ਼ੋਰੇ ਦੀ ਪਾਰਮਾ ਵਿਖੇ ਕੋਰੋਨਾ ਵਾਇਰਸ ਦੇ ਨਾਲ ਕੀਮਤੀ ਜਾਨਾਂ ਗੁਆਉਣ ਵਾਲੇ ਲੋਕਾ ਦੀ ਯਾਦ ਨੂੰ ਤਾਜ਼ਾ ਕਰਦਿਆਂ, ਉਨ੍ਹਾਂ ਦੀ ਯਾਦ ਵਿੱਚ ਹਸਪਤਾਲ ਦੀ ਪਾਰਕ ਵਿੱਚ ਪੌਦੇ ਲਗਾ ਕੇ ਮਰਨ ਵਾਲੇ ਲੋਕਾਂ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ. ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ਼ ਦਾ ਜਿੰਮਾ ਭਾਰਤੀ ਕਮਿਊਨਟੀ ਅਤੇ ਨਰਸਿੰਗ ਦਾ ਕੋਰਸ ਕਰਦੇ ਵਿਦਿਆਰਥੀਆਂ ਵਲੋ ਉਠਾਇਆ ਗਿਆ ਹੈ।
ਇਸ ਮੌਕੇ ਹਸਪਤਾਲ ਦੇ ਕਰਮਚਾਰੀਆਂ ਦੇ ਨਾਲ ਨਾਲ ਗੁਰਦੁਆਰਾ ਸਿੰਘ ਸਭਾ ਪਾਰਮਾ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਵਿੱਚ ਪ੍ਰਧਾਨ ਲਖਵਿੰਦਰ ਸਿੰਘ, ਵਾਇਸ ਪ੍ਰਧਾਨ ਭੁਪਿੰਦਰ ਸਿੰਘ, ਮੈਂਬਰ ਆਤਮਾ ਸਿੰਘ, ਬਾਬਾ ਜਰਨੈਲ ਸਿੰਘ, ਲਖਵਿੰਦਰ ਸਿੰਘ ਮੁਲਤਾਨੀ, ਜੈਦੇਵ, ਅਮਿਤੋਜ ਸਿੰਘ ਅਤੇ ਪ੍ਰੋਫੈਸਰ ਜਸਪਾਲ ਸਿੰਘ ਹਾਜ਼ਰ ਸਨ. ਕਮੇਟੀ ਵਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਪਾਰਮਾਂ ਅਤੇ ਰਿਜੋਏਮੀਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਬੂਟੇ ਲਗਾਏ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ, ਦੂਜੇ ਪਾਸੇ ਪਾਰਮਾਂ ਹਸਪਤਾਲ ਦੇ ਡਾਇਰੈਕਟਰ ਮਾਸੀਮੋ ਫਾਬੀ ਅਤੇ ਸੰਦਰੀਨੋ ਮਾਰਾਂ ਨੇ ਸਿੱਖ ਧਰਮ ਦੀ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਗਿਆ.

ਪੁਲਿਸ ਨਾਕੇ ਤੇ ਨਾ ਰੁੱਕਣ ਵਾਲੇ ਵਿਅਕਤੀ ਨੂੰ ਗਵਾਓਣੀ ਪਈ ਜਾਨ

ਧੀਆਂ ਨੂੰ ਸਮਾਜ ਵਿੱਚ ਸਨਮਾਨਜਕ ਜਿੰਦਗੀ ਦੇਣਾ ਚਾਹੁੰਦੇ ਹੋ ਤਾਂ ਜਰੂਰੀ ਹੈ ਵੋਟ ਦੇ ਅਧਿਕਾਰ ਦੀ ਸਹੀ ਵਰਤੋ