in

ਪੁਲਿਸ ਨਾਕੇ ਤੇ ਨਾ ਰੁੱਕਣ ਵਾਲੇ ਵਿਅਕਤੀ ਨੂੰ ਗਵਾਓਣੀ ਪਈ ਜਾਨ

ਮਿਲਾਨ (ਇਟਲੀ) (ਸਾਬੀ ਚੀਨੀਆ) – ਇਟਲੀ ਪੁਲਿਸ ਦੀ ਇਮਾਨਦਾਰੀ ਅਤੇ ਕੰਮਕਾਜੀ ਤਰੀਕੇ ਦੀ ਪ੍ਰਸ਼ੰਸਾ ਤਾ ਤੁਸੀ ਅਕਸਰ ਅਖਬਾਰ ਆਦਿ ਵਿਚ ਸੁਣਦੇ ਰਹਿੰਦੇ ਰਹਿੰਦੇ ਹੋ, ਪਰ ਕਈ ਵਾਰ ਅਜਿਹੀਆਂ ਅਨਹੋਣੀਆ ਵੀ ਵਾਪਰ ਜਾਂਦੀਆਂ ਹਨ ਜਿਨ੍ਹਾਂ ਕਰਕੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ. ਤਾਜ਼ਾ ਮਾਮਲਾ ਉੱਤਰੀ ਇਟਲੀ ਦੇ ਜ਼ਿਲਾ ਤਰੈਨਤੋ ਦਾ ਹੈ, ਜਿਥੇ ਪੁਲਿਸ ਨਾਕੇ ਤੇ ਨਾ ਰੁਕਣ ਕਾਰਨ ਇਕ 44 ਸਾਲਾ ਵਿਅਕਤੀ ਨੂੰ ਆਪਣੀ ਜਾਨ ਗੁਵਾਓੁਣੀ ਪਈ.
ਪ੍ਰਾਪਤ ਵੇਰਵਿਆਂ ਅਨੁਸਾਰ ਸਥਾਨਕ ਪੁਲੀਸ ਵੱਲੋਂ ਇਕ ਵਿਅਕਤੀ ਨੂੰ ਚੈਕਿੰਗ ਲਈ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾ ਉਹ ਚਕਮਾ ਦੇ ਕੇ ਕਾਰ ਭਜਾ ਕਿ ਲੈ ਗਿਆ. ਪੁਲਿਸ ਪਿੱਛਾ ਕਰਦੇ ਵਿਅਕਤੀ ਦੇ ਘਰ ਤੱਕ ਪਹੁੰਚੀ ਤਾਂ ਓੁਸਨੇ ਦਾਤਰ ਲੈ ਕੇ ਪੁਲਿਸ ਵਾਲਿਆਂ ਤੇ ਹਮਲਾ ਕਰ ਦਿੱਤਾ, ਤਾਂ ਇਕ ਸਿਪਾਹੀ ਵਲੋ ਆਤਮ ਰੱਖਿਆ ਲਈ ਓਕਤ ਵਿਅਕਤੀ ਦੇ ਪੈਰਾਂ ਵਿੱਚ ਗੋਲੀ ਮਾਰੀ ਗਈ. ਗੋਲੀ ਲੱਗਣ ਨਾਲ ਵਿਅਕਤੀ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਚੱਲਦਿਆਂ ਇਟਲੀ ਵਿਚ ਪਿਛਲੇ ਲੰਮੇ ਸਮੇਂ ਤੋਂ ਤਾਲਾਬੰਦੀ ਚੱਲ ਰਹੀ ਹੈ ਸਥਾਨਿਕ ਪੁਲਿਸ ਘਰਾਂ ਚੋ ਬਾਹਰ ਆਓਣ ਜਾਣ ਵਾਲਿਆਂ ਪੁੱਛੜਾਤਲ ਲਈ ਰੋਕ ਰਹੀ ਹੈ ਪਰ ਇਸ ਘਟਨਾ ਤੋਂ ਬਾਅਦ ਲੱਗ ਰਿਹਾ ਹੈ ਕਿ ਲੋਕ ਪੁਲਿਸ ਦੇ ਰਵੱਈਏ ਤੋਂ ਨਿਰਾਜ਼ ਹਨ ਅਤੇ ਸਰਕਾਰੀ ਪਾਬੰਦੀਆ ਤੋ ਅਜਾਦ ਹੋਕੇ ਪਹਿਲਾਂ ਵਰਗੀ ਜਿੰਦਗੀ ਜਿਓੂਣਾ ਚਾਹੁੰਦੇ ਹਨ ਇਸ ਦੁਰਘਟਨਾ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਪੁਲਸ ਨੇ ਆਤਮ ਰੱਖਿਆ ਲਈ ਗੋਲੀ ਚਲਾਈ ਥੋੜ੍ਹਾ ਸੰਝਮ ਵਰਤਦੇ ਤਾ ਇਕ ਕੀਮਤੀ ਜਾਨ ਬਚ ਜਾਂਦੀ।

ਇਟਲੀ ਦੀਆਂ COVID- ਮੁਕਤ ਰੇਲ ਗੱਡੀਆਂ 16 ਅਪ੍ਰੈਲ ਤੋਂ ਚੱਲਣਗੀਆਂ

ਕੋਰੋਨਾ ਕਾਰਨ ਦੁਨੀਆ ਛੱਡ ਜਾਣ ਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਪਾਰਮਾ ਨੇ ਲਗਾਏ ਪੌਦੇ