in

ਗਾਜਰ ਕਾਂਜੀ

ਗਾਜਰ – 250 ਗ੍ਰਾਮ
ਪਾਣੀ – 2 ਲੀਟਰ
ਨਮਕ – ਦੋ ਛੋਟੇ ਚੱਮਚ
ਹਲਦੀ ਪਾਊਡਰ – ਅੱਧਾ ਛੋਟਾ ਚੱਮਚ
ਲਾਲ ਮਿਰਚ ਪਾਊਡਰ – ਅੱਧਾ ਛੋਟਾ ਚੱਮਚ
ਪੀਲੀ ਸਰੋਂ – 3 ਛੋਟੇ ਚੱਮਚ, ਪੀਸੀ ਹੋਈ
ਹਿੰਗ – 2 ਚੁਟਕੀ, ਭੁੰਨ ਕੇ ਪੀਸੀ ਹੋਈ
ਸਰੋਂ ਦਾ ਤੇਲ – ਇਕ ਚੱਮਚ
ਵਿਧੀ :
ਗਾਜਰ ਨੂੰ ਛਿੱਲ ਕੇ, ਚੰਗੀ ਤਰ੍ਹਾਂ ਧੋ ਕੇ, ਪਾਣੀ ਸੁਕਾ ਕੇ 1 ਇੰਚ ਦੇ ਟੁਕੜਿਆਂ ਵਿਚ ਕੱਟ ਲਓ। ਇਕ ਪੈਨ ਵਿੱਚ ਇੱਕ ਗਲਾਸ ਪਾਣੀ ਪਾ ਕੇ ਗਰਮ ਕਰੋ। ਪਾਣੀ ਵਿੱਚ ਉਬਾਲ ਆਉਣ ਦੇ ਬਾਅਦ ਗਾਜਰ ਪਾਣੀ ਵਿੱਚ ਪਾ ਦਿਓ। ਦੁਬਾਰਾ ਉਬਾਲ ਆਉਣ ‘ਤੇ ਗੈਸ ਬੰਦ ਕਰ ਕੇ ਗਾਜਰ ਨੂੰ ਢੱਕ ਕੇ 10 ਮਿੰਟ ਲਈ ਰੱਖ ਦਿਓ। ਗਾਜਰ ਵਿਚੋਂ ਪਾਣੀ ਨੂੰ ਕੱਢ ਕੇ, ਇੱਕ ਕੌਲੇ ਵਿੱਚ ਗਾਜਰ ਦੇ ਟੁਕੜੇ ਪਾ ਕੇ ਨਮਕ, ਹਲਦੀ ਪਾਊਡਰ, ਲਾਲ ਮਿਰਚ, ਪੀਲੀ ਸਰੋਂ ਅਤੇ ਤੇਲ ਮਿਲਾ ਦਿਓ। ਕਿਸੇ ਬਰਤਨ ਵਿੱਚ ਬਾਕੀ ਪਾਣੀ ਨੂੰ ਉਬਾਲ ਆਉਣ ਤੱਕ ਗਰਮ ਕਰੋ। ਪਾਣੀ ਨੂੰ ਠੰਡਾ ਹੋਣ ਦੇ ਬਾਅਦ ਕੱਚ ਦੇ ਕੰਟੇਨਰ ਵਿੱਚ ਪਾਓ। ਮਸਾਲਾ ਮਿਲੀ ਗਾਜਰ ਵੀ ਇਸ ਵਿੱਚ ਪਾਕੇ ਮਿਲਾ ਦਿਓ। ਹੁਣ ਹਿੰਗ ਪਾ ਕੇ ਕੰਟੇਨਰ ਦਾ ਢੱਕਣ ਬੰਦ ਕਰ ਦਿਓ। ਗਰਮੀ ਦੇ ਦਿਨਾਂ ਵਿੱਚ ਕਾਂਜੀ ਦੇ ਕੰਟੇਨਰ ਨੂੰ ਧੁੱਪ ਵਿਚ ਰੱਖਣ ਨਾਲ ਕਾਂਜੀ 3 ਦਿਨ ਵਿੱਚ ਤਿਆਰ ਹੋ ਜਾਂਦੀ ਹੈ, ਜਦਕਿ ਸਰਦੀ ਵਿਚ ਇਸਨੂੰ ਬਨਣ ਵਿੱਚ 4 – 5 ਦਿਨ ਲੱਗ ਜਾਂਦੇ ਹਨ। ਜਦੋਂ ਕਾਂਜੀ ਦਾ ਪਾਣੀ ਬਹੁਤ ਹੀ ਸਵਾਦਿਸ਼ਟ ਖੱਟਾ ਹੋ ਜਾਂਦਾ ਹੈ ਤਾਂ ਇਸ ਨੂੰ ਫਰਿੱਜ ਵਿਚ ਰੱਖ ਦਿਓ, 15 ਦਿਨ ਤੱਕ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।

ਫੌਂਦੀ : 2 ਭਾਰਤੀ ਨਸ਼ੇ ਦੇ ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ

ਗੈਰਕਾਨੂੰਨੀ ਕਰਮਚਾਰੀਆਂ ਨੂੰ ਨਿਯਮਤ ਕਰਨ ਸਬੰਧੀ ਦਰਖ਼ਾਸਤ ਦੀ ਤਰਤੀਬ