in

ਡਾ: ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਹਮਬਰਗ ਵਿੱਚ 26 ਮਈ ਨੂੰ ਲੱਗਣਗੀਆਂ ਰੌਣਕਾਂ

ਰੋਮ (ਇਟਲੀ) (ਕੈਂਥ) – ਭਾਰਤ ਰਤਨ, ਗਰੀਬਾਂ ਦੇ ਮਸੀਹਾ, ਕਿਰਤੀ ਲੋਕਾਂ ਦੀ ਅਵਾਜ, ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਉ ਅੰਬੇਦਕਰ ਜੀ ਦਾ 133ਵਾਂ ਜਨਮ ਦਿਵਸ 26 ਮਈ ਦਿਨ ਐਤਵਾਰ 2024 ਨੂੰ ਬਹੁਤ ਹੀ ਸ਼ਰਧਾ ਪੂਰਵਕ ਪਹਿਲੀ ਵਾਰ ਹਮਬਰਗ ਵਿੱਚ ਮਨਾਇਆ ਜਾ ਰਿਹਾ ਹੈ. ਜਿਸ ਵਿੱਚ ਯੂਰਪ ਭਰ ਤੋਂ ਬਾਬਾ ਸਾਹਿਬ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੈਰੋਕਾਰ ਪਹੁੰਚ ਰਹੇ ਹਨ.
ਇਸ ਪ੍ਰੋਗਰਾਮ ਨੂੰ ਕਰਾਉਣ ਦਾ ਉਪਰਾਲਾ ਸ੍ਰੀ ਗੁਰੂ ਰਵਿਦਾਸ ਸਭਾ ਹਮਬਰਗ ਜਰਮਨੀ ਦੀ ਕਮੇਟੀ ਵੱਲੋਂ ਕੀਤਾ ਗਿਆ ਹੈ। ਸ੍ਰੀ ਗੁਰੂ ਰਵਿਦਾਸ ਸਭਾ ਹਮਬਰਗ ਜਰਮਨੀ ਦੀ ਕਮੇਟੀ ਮੈਂਬਰ ਸ੍ਰੀ ਰੇਸ਼ਮ ਭਰੋਲੀ, ਸ੍ਰੀ ਰਜਿੰਦਰ ਪ੍ਰਸਾਦ ਰੱਤੂ, ਰਾਮ ਪਾਲ ਝਿੱਕਾ, ਅੰਮ੍ਰਿਤ ਪਾਲ, ਜੈ ਰਾਜ ਮੜਾਸ, ਰਾਜਾ ਰਾਣੀਪੁਰ, ਸੁਰਜੀਤ ਦੜੋਚ, ਪਾਲ਼ਾ ਰਾਮ, ਅਸ਼ਵਨੀ ਰੱਤੂ, ਸੁਤੀਸ਼ ਰੱਤੂ, ਤਰਸੇਮ ਲਾਲ, ਮਲਕੀਤ ਚੁੰਬਰ, ਰਾਜ ਦਾਦਰਾ, ਪਰਮਜੀਤ ਸੁਦਰ, ਸੁੱਖਾ ਸੁਦਰ, ਸੁਸ਼ੀਲ ਕੁਮਾਰ ਮੜਾਸ, ਗੁਰਪਾਲ ਲੱਬੜ, ਮਦਨ ਲਾਲ ਰੱਤੂ, ਸੰਦੀਪ ਸੰਡੀ, ਰਾਜ ਬੰਗੜ, ਤਜਿਦਰ ਚੁੰਬਰ, ਅਰਵਿੰਦ ਸਹਿਜਲ, ਸੁਖਜੀਤ ਕੁਮਾਰ, ਕੋਰ ਮਹਿਮੀ, ਮਾਈ ਲਾਲ ਰਾਈਗਰ, ਤਰਸੇਮ ਲਾਲ ਮਹਿਮੀ, ਬਲਵੀਰ ਚੁੰਬਰ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਸਾਥ ਦੇ ਰਹੀਆਂ ਹਨ।

ਬੈਰਗਾਮੋ: ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਮੌਕੇ ਜੈਕਾਰਿਆਂ ਨਾਲ ਗੂੰਜਿਆ ਇਟਲੀ

Name Change / Cambio di Nome