in

ਡਾ. ਧਰਮਪਾਲ ਸਿੰਘ ਨੂੰ ਸਦਮਾ ਮਾਤਾ ਦਾ ਹੋਇਆ ਦੇਹਾਂਤ

ਆਸ ਦੀ ਕਿਰਨ’ ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੀ ਸੰਸਥਾ “ਆਸ ਦੀ ਕਿਰਨ” (ਰਜਿ:) ਦੇ ਆਗੂ ਅਤੇ ਸੇਵਾਦਾਰ ਅਤੇ ਕਾਰੋਬਾਰੀ ਡਾ: ਧਰਮਪਾਲ ਸਿੰਘ (ਲਵੀਨੀਓ) ਦੇ ਮਾਤਾ ਦਲੀਪ ਕੌਰ (83) ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ. ਡਾ: ਧਰਮਪਾਲ ਦੇ ਮਾਤਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਤਾਜਪੁਰ ਵਿਖੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਰਹਿ ਰਹੇ ਸਨ. ਅਚਾਨਕ ਦਿਲ ਦੀ ਧੜਕਣ ਰੁਕ ਜਾਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ ਹੈ.
ਮਾਤਾ ਜੀ ਦੇ ਅਕਾਲ ਚਲਾਣੇ ਨੂੰ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਹੋਇਆਂ ਸੰਸਥਾ ‘ਆਸ ਦੀ ਕਿਰਨ’ ਦੇ ਸਮੂਹ ਮੈਂਬਰਾਂ, ਸਿਆਸੀ ਅਤੇ ਧਾਰਮਿਕ ਅਦਾਰਿਆਂ ਨਾਲ ਸਬੰਧਤ ਸ਼ਖ਼ਸੀਅਤਾਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ. ਇਸ ਮੌਕੇ ‘ਪੰਜਾਬੀ ਨਿਊਜ਼ ਇਟਲੀ’, ਪਿੰਦਰ ਹਾਊਸ ਅਪਰੀਲੀਆ, ਵਿਕਟਰੀ ਫਾਸਟ ਫੂਡ ਫੌਂਦੀ ਲਾਤੀਨਾ, ਮਾਹਲਾ ਹੇਅਰ ਡਰੈੱਸਰ, ਜੀਆਰਜੇ ਕਾਰਵਾਸ਼, ਸੋਮ ਨਾਥ ਹੇਅਰ ਡਰੈੱਸਰ ਸਮੇਤ ਇਲਾਕੇ ਦੀਆਂ ਅਨੇਕਾਂ ਮਾਣਮੱਤੀਆਂ ਸਖਸ਼ੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਮਾਤਾ ਜੀ ਦੀ ਵਿਛੜੀ ਰੂਹ ਲਈ ਅਰਦਾਸ ਕੀਤੀ ਕਿ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ!

ਨਾਭ ਕੰਵਲ ਰਾਜਾ ਸਾਹਿਬ ਜੀ ਦੀ ਬਰਸੀ ਨੂੰ ਸਮਰਪਿਤ ਪ੍ਰੋਗਰਾਮ 24-25-26 ਨੂੰ

ਇਟਲੀ ਸਰਕਾਰ ਨੇ ਕਰਮਚਾਰੀਆਂ ਲਈ ਕਰ ਦਿੱਤਾ ਗ੍ਰੀਨ ਪਾਸ ਜ਼ਰੂਰੀ