in

ਨਾਭ ਕੰਵਲ ਰਾਜਾ ਸਾਹਿਬ ਜੀ ਦੀ ਬਰਸੀ ਨੂੰ ਸਮਰਪਿਤ ਪ੍ਰੋਗਰਾਮ 24-25-26 ਨੂੰ

ਰੋਮ (ਕੈਂਥ)  ਧੰਨ-ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਮਹਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਪੰਜਾਬ ਦੇ ਲੋਕ ਰਾਜਾ ਸਾਹਿਬ ਜੀ ਦੀ ਬਰਸੀ ਸਮਾਗਮ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਉਂਦੇ ਹਨ ਉੱਥੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਵੀ ਰਾਜਾ ਸਾਹਿਬ ਜੀ ਦੀ ਬਰਸੀ ਸਮਾਗਮ ਨੂੰ ਮਨਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ ।ਰਾਜਾ ਸਾਹਿਬ ਦੀ ਮਹਿਮਾ ਦਾ ਗੁਣਗਾਨ ਦੁਨੀਆਂ ਦੇ ਹਰ ਕੋਨੇ ਸੰਗਤਾਂ ਕਰਦੀਆਂ ਹਨ ਇਸ ਲੜੀ ਵਿੱਚ ਹੀ 24 -25 ਤੇ 26 ਸਤੰਬਰ 2021 ਨੂੰ ਇਟਲੀ ਦੇ ਸ਼ਹਿਰ ਫਰੈਜਿਨੇ ਸੈਂਟਾ ਮਾਰੀਆ ਡਲ ਸਾਸੋ (ਬੈਰਗਮੋ) ਦੇ ਗੁਰਦੁਆਰਾ ਸਿੰਘ ਸਭਾ ਵਿਖੇ ਰਾਜਾ ਸਾਹਿਬ ਜੀ ਦੀ 81ਵੀਂ ਬਰਸੀ ਮਨਾਈ ਜਾ ਰਹੀ ਹੈ ਜਿੱਥੇ ਸ਼੍ਰੀ ਅਖੰਡ ਪਾਠ ਦੀ ਆਰੰਭਤਾ 24 ਸਤੰਬਰ ਅਤੇ ਭੋਗ ਸ਼੍ਰੀ ਅਖੰਡ ਪਾਠ ਸਾਹਿਬ 26 ਸਤੰਬਰ ਨੂੰ ਪਾਏ ਜਾਣਗੇ ।ਭੋਗ ਉਪਰੰਤ ਦੀਵਾਨ ਸਜਾਏ ਜਾਣਗੇ ਜਿਸ ਵਿਚ ਆਈਆਂ ਸੰਗਤਾਂ ਨੂੰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇਗਾ।ਪ੍ਰਬੰਧਕਾਂ ਵੱਲੋਂ ਸਭ ਸੰਗਤ ਨੂੰ ਇਸ ਮੌਕੇ ਗੁਰਦੁਆਰਾ ਸਾਹਿਬ ਪਹੁੰਚ ਕੇ ਹਾਜ਼ਰੀ ਭਰਕੇ ਆਪਣਾ ਜੀਵਨ ਸਫਲਾ ਕਰਨ ਦੀ ਅਪੀਲ ਹੈ।

ਕੋਵਿਡ-19 : ਟੀਕਾਕਰਣ ਨਾ ਕਰਵਾਉਣ ਵਾਲੇ ਲੋਕਾਂ ਨੂੰ 11 ਗੁਣਾ ਵਧ ਖਤਰਾ

ਡਾ. ਧਰਮਪਾਲ ਸਿੰਘ ਨੂੰ ਸਦਮਾ ਮਾਤਾ ਦਾ ਹੋਇਆ ਦੇਹਾਂਤ