in

ਤੁਸਕਾਨਾ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ

ਸੰਸਦ ਮੈਬਰਾਂ ਸਮੇਤ ਨੇੜਲੇ ਪਿੰਡਾਂ ਦੇ ਮੇਅਰ ਵੀ ਪੁੱਜੇ

ਮਿਲਾਨ (ਇਟਲੀ) (ਸਾਬੀ ਚੀਨੀਆਂ) – ਇਟਲੀ ਦੇ ਤੁਸਕਾਨਾ ਸੂਬੇ ਦੇ ਜਿਲ੍ਹਾ ਸੀਏਨਾ ਦੇ ਪਿੰਡ ਤੋਰੀਤਾ ਦੀ ਸੀਏਨਾ ਵਿਖੇ ਤੀਜਾ ਮਹਾਨ ਨਗਰ ਕੀਰਤਨ ਸਜਾਇਆ ਗਿਆ. ਗੁਰਦੁਆਰਾ ਗੁਰੂ ਨਾਨਕ ਨਿਵਾਸ ਮੌਂਤੇ ਸਨ ਸਾਵੀਨੋ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਮਹਾਨ ਨਗਰ ਕੀਰਤਨ ਵਿਚ ਇਸ ਇਲਾਕੇ ਦੇ ਐਮ. ਪੀ. ਸਿਲਵੀਉ ਫਰਾਂਚੇਲੀ, ਸਥਾਨਕ ਮੇਅਰ ਸਮੇਤ ਕਈ ਸਰਕਾਰੀ ਤੇ ਗੈਰ ਸਰਕਾਰੀ ਸਖਸ਼ੀਅਤਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਕ ਹੁੰਦੇ ਹੋਏ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਆਖਿਆ ਕਿ, ਇਟਲੀ ਇਕ ਅਜਿਹਾ ਦੇਸ਼ ਹੈ ਜਿੱਥੇ ਹਰ ਧਰਮ ਨੂੰ ਬਰਾਬਰ ਦੇ ਅਧਿਕਾਰ ਦੇ ਕੇ ਸਭ ਦਾ ਸਨਮਾਨ ਕੀਤਾ ਜਾਂਦਾ ਹੈ.


ਇਸ ਮੌਕੇ ਪੰਥ ਪ੍ਰਸਿੱਧ ਕਵੀਸ਼ਰ ਭਾਈ ਗੁਰਮੁੱਖ ਸਿੰਘ ਜੌਹਲ ਅਤੇ ਭਾਈ ਸਰਬਜੀਤ ਸਿੰਘ ਮਾਣਕਪੁਰੀ ਦੁਆਰਾ ਕਵਸ਼ੀਰੀ ਵਾਰਾਂ ਰਾਹੀਂ ਨਿਹਾਲ ਕੀਤਾ ਗਿਆ. ਗਤਕੇ ਵਾਲੇ ਸਿੰਘਾਂ ਦੁਆਰਾ ਗਤਕਾ ਕਲਾ ਦੇ ਜੌਹਰ ਵਿਖਾਏ ਗਏ. ਨਗਰ ਕੀਰਤਨ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਆਗੂਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨ੍ਹਿਤ ਕੀਤਾ ਗਿਆ. ਇਸ ਮੌਕੇ ਸੰਗਤ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹੋਏ ਸੰਸਦ ਮੈਂਬਰ ਸਿਲਵੀਓ ਫਰਾਂਚੇਲੀ ਨੇ ਆਖਿਆ ਕਿ, ਉਨਾਂ ਨੂੰ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਕੇ ਬਹੁਤ ਚੰਗਾ ਲੱਗਿਆ ਹੈ ਤੇ ਉਹ ਇਸ ਪਿੰਡ ਦੇ ਨਾਗਰਿਕਾਂ ਨੂੰ ਵਿਸ਼ਵਾਸ਼ ਦਵਾਉਂਦੇ ਹਨ ਕਿ ਉਹ ਭਵਿੱਖ ਵਿਚ ਜਦੋਂ ਵੀ ਕੋਈ ਪ੍ਰੋਗਰਾਮ ਉਲੀਕਦੇ ਹਨ, ਪ੍ਰਸ਼ਾਸਨ ਵੱਲੋਂ ਉਨਾਂ ਨੂੰ ਪੂਰਾ ਸਹਿਯੋਗ ਮਿਲੇਗਾ ਅਤੇ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਸਥਾਨਕ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਆਪਣੇ ਆਪ ਵਿਚ ਕਾਬਲੇ ਤਾਰੀਫ ਸਨ. ਸਥਾਨਕ ਟਰੈਫਿਕ ਪੁਲਿਸ ਨੇ ਰਸਤਿਆਂ ਨੂੰ ਬੜੇ ਸੁਚੱਜੇ ਤਰੀਕੇ ਨਾਲ ਤਰਤੀਬ ਕਰਕੇ ਆਪਣਾ ਫਰਜ ਨਿਭਾਇਆ। ਨੌਜਵਾਨ ਸੇਵਾਦਾਰਾਂ ਨੇ ਕਈ ਤਰ੍ਹਾਂ ਦੇ ਲੰਗਰ ਸਟਾਲਾਂ ਦੇ ਪ੍ਰਬੰਧ ਕੀਤੇ ਹੋਏ ਸਨ.

ਇਟਲੀ ਦੇ ਪੇਪਰ ਜਮ੍ਹਾਂ ਕਰਵਾਉਣ ਲਈ ਕਾਮਿਆਂ ਦੀ ਹੁੰਦੀ ਹੈ ਲੁੱਟ, ਭਾਰਤੀ ਆਗੂ ਚੁੱਪ

ਅਪ੍ਰੀਲੀਆ : ਮਾਪਿਆਂ ਦੇ ਇੱਕਲੌਤੇ ਪੁੱਤ ਦੀ ਹੋਈ ਅਚਾਨਕ ਮੌਤ