in

ਤੈਰਾਨੌਵਾ ਵਿਚ ਸਜਾਏ ਨਗਰ ਕੀਰਤਨ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਹੋਇਆ

ਤੈਰਾਨੌਵਾ (ਇਟਲੀ) (ਸਾਬੀ ਚੀਨੀਆਂ) – ਇਟਲੀ ਦੀ ਤੋਸਕਾਨਾ ਸਟੇਟ ਦੇ ਕਸਬਾ ਤੈਰਾਨੌਵਾ ਦੇ ਗੁਰਦਆਰਾ ਸੰਗਤ ਸਭਾ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਨਾਲ ਸਜਾਇਆ ਗਿਆ| ਇਸ ਨਗਰ ਕੀਰਤਨ ਦੀ ਵਿਸ਼ੇਸ਼ਤਾ ਆਖੀ ਜਾ ਸਕਦੀ ਹੈ ਕਿ ਜਿੱਥੇ ਅੱਤ ਦੀ ਗਰਮੀ ਵਿਚ ਸਿੱਖ ਸੰਗਤਾਂ ਨੇ ਦੂਰ ਦੂਰ ਤੋਂ ਪਹੁੰਚ ਕੇ ਹਾਜਰੀਆਂ ਭਰਦੇ ਹੋਏ ਆਪਣਾ ਜੀਵਨ ਸਫਲ ਬਣਾਇਆ, ਉੱਥੇ ਨੇੜਲੇ ਸ਼ਹਿਰਾਂ ਦੇ ਮੇਅਰ ਅਤੇ ਸਮੁੱਚਾ ਨਗਰ ਕੌਸਲ ਪ੍ਰਸ਼ਾਸ਼ਨ ਵੀ ਉਚੇਚੇ ਤੌਰ ’ਤੇ ਮੌਜੂਦ ਸੀ ਜਿਨ੍ਹਾਂ ਵੱਲੋਂ ਨਗਰ ਕੀਤਰਨ ਨੂੰ ਸਫਲ ਬਨਾਉਣ ਲਈ ਹਰ ਯੋਗਦਾਨ ਪਾਉਣ ਦੇ ਨਾਲ ਨਾਲ ਸਵੇਰ ਤੋਂ ਦੇਰ ਸ਼ਾਮ ਤੱਕ ਨਗਰ ਕੀਰਤਨ ਵਿਚ ਸ਼ਮੂਲੀਅਤ ਕਰ ਕੇ ਰੌਣਕਾਂ ਨੂੰ ਚਾਰ ਚੰਨ੍ਹ ਲਾਏ ਗਏ।
ਇਸ ਮੌਕੇ ਮੌਜੂਦ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖਿਆ ਹੀ ਬਣਦਾ ਸੀ। ਸ਼ਮਸ਼ੀਰੇ ਖਾਲਸਾ ਗਤਕਾ ਅਕੈਡਮੀ ਸੁਜਾਰਾ ਦੇ ਸਿੰਘ ਵੱਲੋਂ ਗਤਕਾ ਕਲ੍ਹਾ ਦੇ ਜੌਹਰ ਵਿਖਾਏ ਗਏ, ਜਦਕਿ ਗੁਰਮੁੱਖ ਸਿੰਘ ਜੌਹਲ ਦੇ ਕਵੀਸ਼ੀਰੀ ਜਥੇ ਦੁਆਰਾ ਕਵੀਸ਼ੀਰੀ ਵਾਰਾਂ ਨਾਲ ਨਿਹਾਲ ਕੀਤਾ ਗਿਆ। ਨੌਜਵਾਨਾਂ ਵੱਲੋਂ ਬੜੇ ਸਚੁੱਜੇ ਢੰਗ ਨਾਲ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਨਾਲ ਨਗਰ ਕੀਰਤਨ ਵਿਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵੀ ਉਚੇਚੇ ਤੌਰ ਤੇ ਸਨਮਾਨਿ੍ਹਤ ਕੀਤਾ ਗਿਆ। ਬੀਬੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਧਿਆਨ ਵਿਚ ਰੱਖਦੇ ਹੋਏ ਤੇਜ ਧੁੱਪ ਵਿਚ ਪਾਣੀ ਦਾ ਛਿੜਕਾਉ ਕਰ ਕੇ ਰਸਤੇ ਦੀ ਸਫਾਈ ਕਰਨ ਦੀ ਸੇਵਾ ਨਿਭਾਈ ਗਈ।
ਇਸ ਮੌਕੇ ਛੋਟੇ ਬੱਚਿਆਂ ਵੱਲੋਂ ਸ਼ਬਦ ਗਾਇਨ ਕਰਦੇ ਹੋਏ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਸਿਰਾਂ ’ਤੇ ਕੇਸਰੀ ਦਸਤਾਰਾਂ ਅਤੇ ਦੁਪੱਟੇ ਲੈਕੇ ਪੁੱਜੀਆਂ ਸੰਗਤਾਂ ਨੂੰ ਦੇਖ ਕੇ ਲੱਗ ਰਿਹਾ ਸੀ ਜਿਵੇਂ ਇਟਲੀ ਦੇ ਸ਼ਹਿਰ ਤੈਰਾਨੌਵਾ ਵਿਚ ਕੇਸਰੀ ਰੰਗ ਦਾ ਦਿਨ ਚੜ੍ਹਿਆ ਹੋਵੇ। ਨੌਜਾਵਨਾਂ ਵੱਲੋਂ ਲਾਏ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਦੂਰ ਦੂਰ ਤੱਕ ਸੁਣਾਈ ਦੇ ਰਹੀ ਸੀ।

ਰੋਮ ਵਿਖੇ ਪਹਿਲੀ ਵਾਰ “ਮਾਂ ਭਗਵਤੀ ਜਾਗਰਣ “4 ਜੂਨ ਨੂੰ

ਗੁਰਦੁਆਰਾ ਸ੍ਰੀ ਗ੍ਰੰਥ ਸਾਹਿਬ ਜੀ ਪਾਸੀਆਨੋ ਦੀ ਪੋਰਦੇਨੋਨੇ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ