in

ਦਿੱਲੀ-ਅਮ੍ਰਿਤਸਰ ਤੋਂ ਰੋਮ ਪੁੱਜੀ ਫਲਾਈਟ ਵਿੱਚ 23 ਯਾਤਰੀ ਕੋਰੋਨਾ ਦੇ ਨਿਕਲਣ ਕਾਰਨ ਇਟਲੀ ਪ੍ਰਸ਼ਾਸਨ ਦੀ ਨੀਂਦ ਉੱਡੀ

ਕੋਰੋਨਾ ਪਾਜੇਟਿਵ ਮਰੀਜ਼ਾਂ ਵਿੱਚ ਜਹਾਜ਼ ਪਾਇਲਟ ਸਮੇਤ ਸਟਾਫ ਵੀ ਸ਼ਾਮਿਲ

ਇਟਲੀ ਸਰਕਾਰ ਨੇ ਭਾਰਤੀ ਯਾਤਰੀਆਂ ਉਪੱਰ ਲਾਈ 14 ਦਿਨਾਂ ਲਈ  ਮੁੰਕਮਲ ਆਰਜੀ ਪਾਬੰਦੀ

ਮਿਲਾਨ(ਕੈਂਥ) – ਭਾਰਤ ਤੋਂ ਇਟਲੀ ਦੇ ਸ਼ਹਿਰ ਰੋਮ ਪੁੱਜੀ ਏਅਰ ਇੰਡੀਆ ਦੀ ਫਲਾਈਟ ਜਿਸ ਵਿਚ  210 ਯਾਤਰੀ ਸਵਾਰ ਸਨ ਉਨ੍ਹਾਂ ਵਿਚੋਂ 23  ਯਾਤਰੀਆਂ ਦੀ  ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਸ ਵਿੱਚ ਜਹਾਜ਼ ਦੇ ਪਾਇਲਟ ਸਮੇਤ ਹੋਰ ਸਟਾਫ ਦਾਸ਼ਾਮਿਲ ਹੋਣਾ ਵੀ ਦੱਸਿਆ ਜਾ ਰਿਹਾ ਹੈ।ਇਟਾਲੀਅਨ ਮੀਡੀਆ ਅਨੁਸਾਰ ਰੋਮ ਪੁੱਜੀ ਇਸ ਫਲਾਈਟ ਵਿਚ 9% ਲੋਕ ਕੋਰੋਨਾ ਪਾਜੇਟਿਵ ਨਿਕਲੇ ਹਨ, ਦਿੱਲੀ ਅੰਮ੍ਰਿਤਸਰ ਤੋਂ ਰੋਮ ਪੁੱਜੀ ਇਸ ਫਲਾਈਟ ਦੇ ਕੁਝ ਯਾਤਰੀਆਂ ਨੇ ਫੋਨ ਤੇ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਬੀਤੇ ਦਿਨ ਇਕ ਘੰਟਾ ਦੇਰੀ ਨਾਲ ਪੁੱਜੀ ਫਲਾਈਟ ਦੇ  ਰੋਮ ਏਅਰਪੋਰਟ ਤੇ ਉਤਰਨ ਤੋੰ    ਤਕਰੀਬਨ ਇੱਕ ਘੰਟਾ ਬੀਤ ਜਾਣ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਤੋਂ ਪ੍ਰਸ਼ਾਸ਼ਨ
> ਦੀ  ਨਿਗਰਾਨੀ ਹੇਠ ਉਤਾਰਿਆ ਗਿਆ। ਜਿਸ ਤੋਂ ਬਾਅਦ ਸਾਰਿਆਂ ਦੇ ਕੋਰੋਨਾ ਵਾਇਰਸ ਦੇ ਟੈਸਟ ਕੀਤੇ ਗਏ ਅਤੇ ਇਨ੍ਹਾਂ ਸਾਰੇ ਯਾਤਰੀਆਂ ਨੂੰ ਸਿਹਤ ਅਧਿਕਾਰੀਆਂ ਵੱਲੋਂ ਚੁਣੇ ਸਥਾਨ  ਵਿਚ 10 ਦਿਨ ਲਈ ਇਕਾਂਤਵਾਸ ਲਈ ਰੱਖਿਆ ਗਿਆ, ਯਾਤਰੀਆਂ ਨੇ ਇਹ ਵੀ ਦੱਸਿਆ  ਕਿ ਦੋ ਦੋ ਜਾਣੇ ਇੱਕ ਰੂਮ ਵਿੱਚ ਰਹਿ ਰਹੇ ਹਨ,ਹਾਲਾਂਕਿ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਇਕਾਂਤਵਾਸ ਰੱਖਿਆ ਗਿਆ ਹੈ ਅਤੇ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ,ਪਰ ਉਨ੍ਹਾਂ ਨੂੰ ਇਟਲੀ ਪੁੱਜਣ ਤੋਂ ਪਹਿਲਾਂ ਇਟਲੀ   ਪ੍ਰਸ਼ਾਸ਼ਨ ਵੱਲੋਂ ਚੁਣੇ ਸਥਾਨ ਤੇ  10 ਦਿਨ ਲਈ ਇਕਾਂਤਵਾਸ ਰਹਿਣ ਬਾਰੇ ਨਹੀਂ ਪਤਾ ਸੀ  ।ਇਹਨਾਂ ਯਾਰਤੀਆਂ ਵਿੱਚੋਂ 23 ਕੋਰੋਨਾ ਮਰੀਜ਼ਾਂ ਸਮੇਤ 50 ਯਾਤਰੀ  ਨੂੰ ਜੇਰੇ ਇਲਾਜ ਰੱਖਿਆ ਹੈ ਜਦੋ ਕਿ ਬਾਕੀ 164 ਸਥਾਨਕ ਕਿਸੇ ਹੋਟਲ ਵਿੱਚ ਇਕਾਂਤਵਾਸ ਲਈ ਰੱਖੇ ਹਨ ।ਇਸ ਜਾਂਚ ਪੜਤਾਲ ਵਿੱਚ ਹੁਣ ਜਿਹੜੇ ਯਾਤਰੀ ਹੋਟਲ ਵਿੱਚ ਰੱਖੇ ਹਨ ਉਹਨਾਂ ਦਾ ਖਰਚ ਕੌਣ ਕਰੇਗਾ ਯਾਤਰੀ ਜਾਂ ਪ੍ਰਸ਼ਾਸਨ ਇਹ ਵੀ ਇੱਕ ਸਵਾਲ ਉੱਭਰ ਰਿਹਾ ਹੈ ਕਿਉਂਕਿ ਕੁਝ ਕੇਸਾਂ ਵਿੱਚ ਹੋਟਲ ਦਾ ਖਰਚ ਯਾਤਰੀ ਨੂੰ ਭੁਗਤਣਾ ਪਿਆ ਸੀ ਜਿਹੜਾ ਕਿ ਇੱਕ ਦਿਨ ਦਾ ਖਰਚ 100 ਯੂਰੋ ਦੇ ਨੇੜੇ ਹੋ ਸਕਦਾ ।ਇਸ ਤੋਂ ਪਹਿਲਾਂ ਰੋਮ ਪੁੱਜਣ ਤੋਂ ਪਹਿਲਾਂ ਹੀ ਇਸ ਫਲਾਈਟ ਲਈ ਸਖ਼ਤ ਸੁਰੱਖਿਆ ਪ੍ਰਬੰਧ ਕਰ ਲਏ ਗਏ ਸਨ ਕਿਉਂਕਿ   ਸਿਹਤ ਮੰਤਰੀ ਰਾਬਰਟੋ ਸਪੇਰੇਂਜਾ ਨੇ ਇਕ ਨਵੇਂ ਆਰਡੀਨੈਂਸ ’ਤੇ ਦਸਤਖ਼ਤ ਕੀਤੇ ਹਨ, ਜਿਸ ਵਿਚ ਭਾਰਤ ਤੋਂ ਆ ਰਹੇ ਯਾਤਰੀਆਂ ਨੂੰ ਸਿਹਤ ਅਧਿਕਾਰੀਆਂ ਵੱਲੋਂ ਚੁਣੇ ਸਥਾਨ ’ਤੇ 10 ਦਿਨਾਂ ਲਈ ਇਕਾਂਤਵਾਸ ਰਹਿਣਾ ਹੋਵੇਗਾ।
> ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਬੇਤਹਾਸ਼ਾ ਵੱਧਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ  । ਜਹਾਜ਼ ਰਾਹੀਂ ਪੁੱਜੇ 210 ਯਾਤਰੀਆਂ ਵਿਚ  ਸ਼ਾਮਲ ਹਨ।ਇਸ ਘਟਨਾ ਦੇ ਬਾਅਦ ਇਟਲੀ ਸਰਕਾਰ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉਪੱਰ 14 ਦਿਨ ਲਈ  ਮੁਕੰਮਲ ਆਰਜ਼ੀ ਪਾਬੰਦੀ ਲਗਾ ਦਿੱਤੀ ਹੈ।
>
>
> *ਭਾਰਤੀ ਰੂਪੀ ਕੋਰੂਨਾ ਦੇ ਮਰੀਜ਼ ਮਿਲਣ ਨਾਲ ਭਾਰਤੀ ਭਾਈਚਾਰਾ ਚਿੰਤਤ*
> ਜਿਸ ਦਿਨ ਤੋਂ ਭਾਰਤ ਦੇ ਵਿਚ ਕੋਰੋਨਾਵਾਇਰਸ ਦੇ ਮਰੀਜ਼ ਵਧਣੇ ਸ਼ੁਰੂ ਹੋਏ ਹਨ ਉਸ ਦਿਨ ਤੋਂ ਹੀ ਇਟਲੀ ਵਿਚ ਵੀ ਭਾਰਤੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਹਰੇਕ ਭਾਰਤੀ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ, ਕਿਉਂ ਕਿ ਇਨ੍ਹੀਂ ਦਿਨੀਂ ਬਹੁਤ ਸਾਰੇ ਭਾਰਤੀ ਭਾਰਤ ਤੋਂ ਇਟਲੀ ਛੁੱਟੀਆਂ ਮਨਾ ਕੇ ਵਾਪਿਸ ਆਏ ਹਨ, ਜਿਸ  ਕਰ ਕੇ ਇਟਲੀ ਦੇ ਪ੍ਰਸ਼ਾਸਨ ਵੱਲੋਂ ਭਾਰਤੀ ਭਾਈਚਾਰੇ ਦੇ ਟੈਸਟ ਵੀ ਕੀਤੇ ਜਾ ਰਹੇ ਹਨ, ਇਸ ਸਮੇਂ  ਭਾਰਤੀ ਭਾਈਚਾਰੇ ਦੇ ਲੋਕ ਇਸ ਗੱਲੋਂ ਵੀ ਪ੍ਰੇਸ਼ਾਨ ਹਨ, ਕਿਉਂਕਿ ਜਦੋਂ ਇਟਲੀ ਵਿੱਚ ਕੋਰੋਨਾ ਵਾਇਰਸ ਆਇਆ ਸੀ ਤਾਂ ਉਸ ਸਮੇਂ ਭਾਰਤ ਦੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਟਲੀ ਵਾਲਿਆਂ ਦਾ ਮਜ਼ਾਕ ਉਡਾਇਆ ਸੀ ਤੇ ਅੱਜ ਜਦੋਂ ਇਹ ਨਾ ਮੁਰਾਦ ਬਿਮਾਰੀ ਭਾਰਤ ਵਿੱਚ ਫੈਲ ਚੁੱਕੀ ਹੈ ਤਾਂ ਇਟਲੀ ਵਿੱਚ ਰਹਿੰਦਾ ਹੈ ਭਾਰਤੀ ਭਾਈਚਾਰਾ ਇਕ ਵਾਰ ਫਿਰ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ.

ਪ੍ਰਮੇਸੋ ਦੀ ਸਜੋਰਨੋ ਦੀ ਮਣਿਆਦ 31 ਜੁਲਾਈ 2021 ਵਿੱਚ ਤਬਦੀਲ

ਲਾਸੀਓ ਸੂਬੇ ਦੇ ਕਿਸੇ ਵੀ ਭਾਰਤੀ (ਸਿੱਖ) ਵਿੱਚ “ਵੇਰੀਅਨਤੇ ਇੰਦੀਆਨਾ” ਦਾ ਕੋਈ ਕੇਸ ਨਹੀ ਮਿਲਿਆ