in

ਲਾਸੀਓ ਸੂਬੇ ਦੇ ਕਿਸੇ ਵੀ ਭਾਰਤੀ (ਸਿੱਖ) ਵਿੱਚ “ਵੇਰੀਅਨਤੇ ਇੰਦੀਆਨਾ” ਦਾ ਕੋਈ ਕੇਸ ਨਹੀ ਮਿਲਿਆ

ਬੋਰਗੋ ਹਰਮਾਦੇ ਲੱਗੇ ਕੈਂਪ ਵਿੱਚ ਕੋਈ ਵੀ ਮਰੀਜ਼ ਖ਼ਤਰੇ ਵਾਲਾ ਨਹੀ

ਰੋਮ (ਇਟਲੀ) (ਦਲਵੀਰ ਕੈਂਥ) – ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਨੇ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰੇ ਹੋਏ ਹਨ,ਪਿਛਲੇ ਕਈ ਦਿਨਾਂ ਤੋਂ ਇਟਲੀ ਦੇ ਰਾਸ਼ਟਰੀ ਮੀਡੀਏ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਨਿਸ਼ਾਨਾ ਬਣੇ ਇਟਲੀ ਦੇ ਭਾਰਤੀ (ਸਿੱਖ) ਭਾਈਚਾਰੇ ਉਪੱਰ ਲੱਗ ਰਹੇ ਉਹ ਸਭ ਦੋਸ਼ ਬੇਬੁਨਿਆਦ ਜਿਹੇ ਨਿਕਲੇ ਜਦੋ ਲਾਤੀਨਾ ਜ਼ਿਲ੍ਹੇ ਵਿੱਚ ਸਥਾਨਕ ਪ੍ਰਸ਼ਾਸਨ ਵੱਲੋ ਲਗਾਏ ਮੁੱਫਤ ਕੋਰੋਨਾ ਜਾਂਚ ਕੈਂਪਾਂ ਦੌਰਾਨ ਇੱਕ ਵੀ ਮਰੀਜ਼ “ਵੇਰੀਅਨਤੇ ਇੰਦੀਆਨਾ”(ਭਾਰਤੀ ਵਾਇਰਸ ਦਾ ਰੂਪ) ਨਾ ਮਿਲੀਆ,ਇਸ ਗੱਲ ਦੀ ਪੁਸ਼ਤੀ ਇਟਲੀ ਵਿੱਚ ਛੂਤ ਦੀਆਂ ਬਿਮਾਰੀਆਂ ਦੀ ਜਾਂਚ ਕਰਨ ਵਾਲੀ ਰਾਸ਼ਟਰੀ ਮੈਡੀਕਲ ਸੰਸਥਾ ਲਾਜਾਰੋ ਸਪੈਲਾਨਜਾਨੀ ਰੋਮ ਨੇ ਕਰਦਿਆਂ ਮੀਡੀਏ ਵਿੱਚ ਇਹ ਜਾਣਕਾਰੀ ਨਸ਼ਰ ਟੱਕਰਦਿਆਂ ਕਿਹਾ ਕਿ ਜਿਹੜੀ ਉਡਾਨ ਏਅਰ ਇੰਡੀਆ ਦੀ ਭਾਰਤ ਤੋਂ ਇਟਲੀ ਰੋਮ ਏਅਰਪੋਰਟ 210 ਯਾਤਰੀ ਲੈਕੇ ਆਈ ਸੀ ਜਿਸ ਵਿੱਚ 23 ਯਾਤਰੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਨਿਕਲੇ ਉਹਨਾਂ ਵਿੱਚੋਂ ਸਿਰਫ ਇੱਕ ਯਾਤਰੀ ਹੀ “ਵੇਰੀਅਨਤੇ ਇੰਡੀਆਨਾ” ਨਾਲ ਪ੍ਰਭਾਵਿਤ ਮਿਲਿਆ ਉਸ ਤੋਂ ਇਲਾਵਾ ਲਾਤੀਨਾ ਜ਼ਿਲ੍ਹੇ ਵਿੱਚ ਕੋਈ ਵੀ ਮਰੀਜ਼ ਖਾਸਕਰ ਭਾਰਤੀ ਭਾਈਚਾਰੇ ਵਿੱਚ “ਵੇਰੀਅਨਤੇ ਇੰਡੀਆਨਾ “ਨਾਲ ਪ੍ਰਭਾਵਿਤ ਨਹੀ ਮਿਲਿਆ ਪਰ ਕੋਰੋਨਾ ਵਾਇਰਸ ਦੀ ਲਾਗ ਸਭ ਲੋਕਾਂ ਵਿੱਚ ਵੱਧ ਰਹੀ ਹੈ ਜਿਸ ਤੋਂ ਸਭ ਨੂੰ ਜਿੱਥੇ ਚੌਕੰਨਾ ਹੋਣ ਦੀ ਸਖ਼ਤ ਲੋੜ ਹੈ ਉੱਥੇ ਆਪਣੀ ਸਹੀ ਢੰਗ ਨਾਲ ਜਾਂਚ ਕਰਵਾਉਣ ਦੀ ਵੀ ਅਹਿਮ ਲੋੜ ਹੈ,ਲਾਤੀਨਾ ਇਲਾਕੇ ਵਿੱਚ “ਵੇਰੀਅਨਤੇ ਇੰਡੀਆਨਾ”ਜੋ ਕਿ ਕੋਰੋਨਾ ਦਾ ਹੀ ਬਹੁਤ ਖ਼ਤਰਨਾਕ ਰੂਪ ਹੈ ਨਹੀ ਮਿਲ ਰਿਹਾ ਉਂਝ ਸਧਾਰਨ ਲਾਗ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਕਿਉਂਕਿ ਵਾਇਰਸ ਦਾ ਸੁਭਾਅ ਹੀ ਹੁੰਦਾ ਹੈ ਫੈਲਣਾ,ਇਟਲੀ ਦੇ ਬਾਸ਼ਿੰਦਿਆਂ ਲਈ ਇਹ ਗੱਲ ਮੱਹਤਵਪੂਰਨ ਹੈ ਜਿਸ ਨੂੰ ਕਦੇ ਵੀ ਭੁੱਲਣਾ ਨਹੀ ਚਾਹੀਦੀ ਕਿ ਸਾਡੀ ਲੜਾਈ ਵਾਇਰਸ ਵਿਰੁੱਧ ਹੈ ਕਿਸੇ ਵੀ ਵਿਅਕਤੀਗਤ ਰੂਪ ਵਿਰੁੱਧ ਨਹੀ,ਦੂਜੇ ਪਾਸੇ ਜ਼ਿਲ੍ਹਾ ਲਾਤੀਨਾ ਦੇ ਕਸਬਾ ਬੋਰਗੋ ਹਰਮਾਦਾ ਤੇਰਾਚੀਨਾ ਵਿੱਚ ਲੱਗੇ ਕੋਰੋਨਾ ਵਾਇਰਸ ਜਾਂਚ ਕੈਂਪ ਸੰਬਧੀ ਵੀ ਸ਼ਹਿਰ ਦੀ ਮੇਅਰ ਮੈਡਮ ਰੋਬਾਰਤਾ ਤੀਨਤਾਰੀ ਨੇ ਮੀਡੀਏ ਵਿੱਚ ਕਿਹਾ ਕਿ ਸ਼ਹਿਰ ਦੀ ਆਬਾਦੀ 10 ਹਜ਼ਾਰ ਦੀ ਹੈ ਜਿਸ ਵਿੱਚ 1400 ਭਾਰਤੀ ਵੀ ਰਹਿੰਦੇ ਹਨ,ਭਾਰਤੀਆਂ ਲਈ ਉਚੇਚੇ ਤੌਰ ਤੇ ਕੋਵਿਡ ਜਾਂਚ ਕੈਂਪ ਲੱਗਾ ਜਿਸ ਵਿੱਚ ਕੋਈ ਵੀ ਖ਼ਤਰੇ ਵਾਲੀ ਨਹੀ ਹੈ,ਮਿਲੇ ਸਭ ਮਰੀਜ਼ ਸਧਾਰਨ ਹਨ, ਦੱਸਣਯੋਗ ਕਿ ਇਸ ਕੈਂਪ ਵਿੱਚ 600 ਤੋਂ ਉਪੱਰ ਭਾਰਤੀਆਂ ਦਾ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ ਤੇ 50 ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਜਿਨ੍ਹਾਂ ਵਿੱਚ 15 ਬੱਚੇ ਹਨ ਇਨ੍ਹਾਂ ਸਭ ਮਰੀਜ਼ਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਇਸ ਤੋਂ ਪਹਿਲਾਂ ਜਿਹੜੇ ਮਰੀਜ਼ ਬੇਲਾਫਾਰਨੀਆਂ ਵਿੱਚ ਪ੍ਰਭਾਵਿਤ ਪਾਏ ਗਏ ਸਨ ਉਨ੍ਹਾਂ ਵਿੱਚੋਂ ਵੀ ਬਹੁਤਿਆਂ ਦੀਆਂ ਰਿਪੋਰਟਾਂ ਨੈਗਟਿਵ ਆ ਚੁੱਕੀਆਂ ਹਨ,ਸੋ ਇਟਲੀ ਵਸਦੇ ਭਾਰਤੀ ਭਾਈਚਾਰੇ ਨੂੰ ਅਪੀਲ ਹੈ ਕਿ ਲੋੜ ਹੈ ਇਸ ਮਹਾਂਮਾਰੀ ਤੋਂ ਬਚਣ ਦੀ ਅਤੇ ਇਸ ਮਹਾਂਮਾਰੀ ਤੋਂ ਬਚਣ ਲਈ ਪ੍ਰਸ਼ਾਸਨ ਵੱਲੋਂ ਦਿੱਤੀਆ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

ਦਿੱਲੀ-ਅਮ੍ਰਿਤਸਰ ਤੋਂ ਰੋਮ ਪੁੱਜੀ ਫਲਾਈਟ ਵਿੱਚ 23 ਯਾਤਰੀ ਕੋਰੋਨਾ ਦੇ ਨਿਕਲਣ ਕਾਰਨ ਇਟਲੀ ਪ੍ਰਸ਼ਾਸਨ ਦੀ ਨੀਂਦ ਉੱਡੀ

ਇਟਲੀ ਨੇ ਅੰਮ੍ਰਿਤਸਰ ਤੋਂ ਬੈਰਗਾਮੋ ਯਾਤਰੀਆਂ ਨੂੰ ਰੱਖਿਆ ਇਕਾਂਤਵਾਸ ਵਿਚ