in

ਨਗਰ ਕੌਂਸਲ ਦੀਆਂ ਚੋਣਾਂ ‘ਚ ਭਾਰਤੀ ਧੂਮ ਮਚਾਉਣ ਲਈ ਤਿਆਰ-ਬਰ-ਤਿਆਰ

ਮਿਲਾਨ (ਇਟਲੀ) (ਦਲਜੀਤ ਮੱਕੜ) – ਭਾਰਤੀ ਦੁਨੀਆ ਦੇ ਜਿਸ ਵੀ ਕੋਨੇ ਵਿੱਚ ਗਏ ਹਨ। ਇਹਨਾਂ ਮਿਹਨਤ ਦੇ ਜਰੀਏ ਜਿੱਤ ਦਾ ਲੋਹਾ ਪੂਰੀ ਦੁਨੀਆ ਨੂੰ ਮਨਵਾਇਆਂ ਹੈ। ਇਟਲੀ ਦੀ ਸਿਆਸਤ ਵਿੱਚ ਇਟਲੀ ਦੇ ਭਾਰਤੀਆਂ ਦੀ ਆਮਦ ਸਮੁੱਚੇ ਭਾਰਤੀ ਭਾਈਚਾਰੇ ਲਈ ਚੰਗਾ ਸੰਕੇਤ ਹੀ ਨਹੀਂ ਸਗੋਂ ਆਗਾਜ਼ ਹੈ ਉਸ ਇਨਕਲਾਬ ਦਾ ਜਿਹੜਾ ਭਾਰਤ ਤੇ ਇਟਲੀ ਦੇ ਆਪਸੀ ਸੰਬਧਾਂ ਵਿੱਚ ਨਿਵੇਕਲਾ ਪਿਆਰ ਪੈਦਾ ਕਰੇਗਾ। ਇਟਲੀ ਵਿੱਚ ਭਾਰਤੀਆਂ ਦੁਆਰਾ ਕੀਤੀ ਮਿਹਨਤ ਅਤੇ ਵੋਟ ਬੈਂਕ ਦੇ ਚਲਦਿਆਂ ਇਟਲੀ ਦੀਆਂ ਰਾਜਨੀਤਿਕ ਪਾਰਟੀਆਂ ਹੁਣ ਭਾਰਤੀਆਂ ਨੂੰ ਵੀ ਉਮੀਦਵਾਰੀ ਵਜੋਂ ਅੱਗੇ ਲਿਆਉਣ ਲਈ ਮਜਬੂਰ ਹਨ। ਜਿਸ ਤਹਿਤ ਇਟਲੀ ਦੀਆਂ ਰਾਸ਼ਟਰੀ ਤੇ ਸੂਬਾ ਪੱਧਰੀ ਰਾਜਨੀਤਕ ਪਾਰਟੀਆਂ ਵਲੋਂ ਵੱਖ ਵੱਖ ਇਲਾਕਿਆਂ ਦੀਆਂ ਹੋਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਭਾਰਤੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ।
ਇਟਲੀ ਦੀ ਰਾਸ਼ਟਰੀ ਪਾਰਟੀ ਪੀ ਡੀ ਚੈਂਤਰੋ ਸਨੀਸਤਰਾ ਨੇ ਕਪੂਰਥਲਾ ਜਿਲ੍ਹਾ ਦੇ ਭੁਲਾਣਾ ਨਾਲ ਸੰਬੰਧਿਤ 22 ਸਾਲਾ ਗੁਰਕੀਰਤ ਕੌਰ ਨੂੰ ਪੋਰਤੋ ਸੰਨ ਐਲਪੀਦੋ ਤੋਂ ਸਲਾਹਕਾਰ ਵਜੋਂ ਉਮੀਦਵਾਰ ਬਣਾਇਆ ਹੈ। ਪਿਛਲੇ 19 ਸਾਲਾਂ ਤੋਂ ਇਟਲੀ ਰਹਿ ਅੰਮ੍ਰਿਤਧਾਰੀ ਗੁਰਕੀਰਤ ਕੌਰ ਡੈਂਟਿਸਟ ਦੀ ਪੜਾਈ ਕਰ ਰਹੀ ਹੈ. ਉੱਥੇ ਹੀ ਪੀ ਡੀ ਨੇ ਸਿੰਦਾਕੋ ਮੋਨਜਾ ਯਾਨੀਬੋਨੀ ਲਈ ਅਮਰਜੀਤ ਕੁਮਾਰ ਸੂਦ (ਜੋ ਕਿ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਨਾਲ ਸੰਬੰਧਿਤ ਹਨ) ਨੂੰ ਜ਼ਿਲ੍ਹਾ ਮੋਦੇਨਾ ਦੇ ਸ਼ਹਿਰ ਦੇ ਕਮੂਨੇ ਦੀ ਕੰਪੋਸਨਦੋ ਲਈ ਸਲਾਹਕਾਰ ਵਜੋਂ ਆਪਣਾ ਉਮੀਦਵਾਰ ਐਲਾਨਿਆ ਹੈ। ਇੱਕ ਹੋਰ ਨੂੰ ਪਾਰਟੀ ਰਿਨਾਸਨਚੀਮੈਂਤੋਂ ਕੋਰੇਜੋ ਦੁਆਰਾ ਸਿੰਦਕੋ ਰੋਬੈਰਤੋ ਚੈਸੀ ਲਈ ਬਿਸਮੇ ਸਰਾਉ ਨੂੰ ਉਮੀਦਵਾਰ ਐਲਾਨਿਆ ਹੈ। 24 ਸਾਲਾ ਇਟਲੀ ਜੰਮਪਲ ਇਹ ਨੌਜਵਾਨ ਪੰਜਾਬ ਦੇ ਪਿੰਡ ਥਲੇਸ ਜਿਲ੍ਹਾ ਸੰਗਰੂਰ ਨਾਲ ਸੰਬੰਧਿਤ ਹੈ ਤੇ ਹੁਣ ਕੰਪਿਊਟਰ ਇੰਜੀਨੀਅਰ ਦੀ ਪੜਾਈ ਕਰ ਰਿਹਾ ਹੈ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇਹਨਾਂ ਪੰਜਾਬੀ ਉਮੀਦਵਾਰਾਂ ਨੇ ਕਿਹਾ ਕਿ, ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲ਼ੀ 14 ਤੇ 15 ਮਈ ਨੂੰ ਵੋਟਾਂ ਲੈ ਕੇ ਸੀਟ ਜਿੱਤ ਕੇ ਪਾਰਟੀ ਅਤੇ ਆਪਣੇ ਸਿੰਦਕੋ ਦੀ ਝੋਲੀ ਪਾਵਾਂਗੇ। ਉਹਨਾਂ ਅਪੀਲ ਕੀਤੀ ਕਿ ਭਾਰਤੀ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਨ। ਉੱਥੇ ਦੂਸਰੇ ਪਾਸੇ ਜੇਕਰ ਇਟਲੀ ਦੇ ਵੱਖ ਵੱਖ ਕਮੂਨਿਆਂ ਤੋਂ ਚੋਣ ਲੜ ਰਹੇ ਭਾਰਤੀ ਕਾਮਯਾਬ ਹੁੰਦੇ ਹਨ ਤਾਂ ਇਟਲੀ ਵਿੱਚ ਵੀ ਭਾਰਤੀਆਂ ਦਾ ਰਾਜਨੀਤਕ ਭਵਿੱਖ ਉੱਜਵਲ ਨਜਰ ਆ ਰਿਹਾ ਹੈ।

ਮਿਲਾਨ ‘ਚ ਵੱਡਾ ਧਮਾਕਾ, ਕਈ ਵਾਹਨ ਤਬਾਹ

ਨਾਮ ਦੀ ਬਦਲੀ / Cambio di Nome