in

ਨੋਵੇਲਾਰਾ ਵਿਖੇ 2 ਅਪ੍ਰੈਲ ਨੂੰ ਕਰਵਾਏ ਜਾਣਗੇ ਕੀਰਤਨ, ਕਵੀਸ਼ਰੀ ਅਤੇ ਢਾਡੀ ਮੁਕਾਬਲੇ

ਨੋਵੇਲਾਰਾ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਵਿੱਚ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸਿੱਖੀ ਸੇਵਾ ਸੁਸਾਇਟੀ ਵਲੋਂ ਸੰਸਥਾ ਦੀ ਦਸਵੀੰ ਵਰੇਗੰਢ ‘ਤੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ (ਰੈਜੋਅਮੀਲੀਆ) ਵਿਖੇ 2 ਅਪ੍ਰੈਲ ਨੂੰ ਇੱਕ ਸਮਾਗਮ ਦੌਰਾਨ ਕੀਰਤਨ, ਕਵੀਸ਼ਰੀ ਤੇ ਢਾਡੀ ਕਲਾ ਦੇ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿੱਚ 9 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਬੱਚੇ ਅਤੇ ਨੌਜਵਾਨ ਭਾਗ ਲੈਣਗੇ। ਇਸ ਸਮਾਗਮ ਵਿੱਚ ਗਤਕਾ ਖੇਡਣ ਅਤੇ ਦਸਤਾਰ ਸਜਾਉਣ ਦੀ ਵਰਕਸ਼ਾਪ ਵੀ ਲਾਈ ਜਾਵੇਗੀ ਅਤੇ ਸਿੱਖੀ ਵਿਚਾਰਧਾਰਾ ਸਮੇਤ ਸੁਸਾਇਟੀ ਦੇ ਭਵਿੱਖੀ ਕਾਰਜਾਂ ‘ਤੇ ਵੀ ਗੱਲਬਾਤ ਹੋਵੇਗੀ।
ਜ਼ਿਕਰਯੋਗ ਹੈ ਕੇ ਸਿੱਖੀ ਸੇਵਾ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਸਿੱਖੀ ਵਿਚਾਰਧਾਰਾ ਨੂੰ ਯੂਰਪੀ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੈ। ਸੰਸਥਾ ਵਲੋਂ ਦੂਜੇ ਧਰਮਾਂ ਅਤੇ ਵੈਟੀਕਨ ਸਿਟੀ ਨਾਲ ਮਿਲਕੇ ਇਟਲੀ ਵਿੱਚ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਧਾਰਮਿਕ ਸਮਾਗਮ ਵੀ ਕਰਵਾਏ ਗਏ ਹਨ। ਸੰਸਥਾ ਦੇ ਸੇਵਾਦਾਰਾਂ ਵਲੋਂ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

ਨਾਮ ਦੀ ਬਦਲੀ /नाम परिवर्तन/ Name change/ Cambio di Nome

ਰੋਮ : ਕਾਲੀ ਮਾਤਾ ਰਾਣੀ ਮੰਦਰ ਵਿਖੇ 27 ਮਾਰਚ ਨੂੰ ਫੁੱਲਾਂ ਨਾਲ ਮਨਾਇਆ ਜਾਵੇਗਾ ਹੋਲੀ ਦਾ ਤਿਉਹਾਰ