in

ਨੌਜਵਾਨਾਂ ਲਈ ਆਦਰਸ਼ ਸਾਬਿਤ ਹੋ ਰਿਹਾ ਹੈ ਇਟਲੀ ਦਾ ਹਰਪ੍ਰੀਤ ਸਿੰਘ ਸਾਹਨੇਵਾਲ

ਹਰਪ੍ਰੀਤ ਸਿੰਘ ਸਾਹਨੇਵਾਲ

ਰੋਮ (ਇਟਲੀ) 26 ਦਸੰਬਰ (ਟੇਕ ਚੰਦ ਜਗਤਪੁਰ) – ਇਟਲੀ ਦੇ ਸ਼ਹਿਰ ਵਿਚੈਂਸਾ ਨੇੜ੍ਹੇ ਵੱਸਦਾ ਨੌਜਵਾਨ ਹਰਪ੍ਰੀਤ ਸਿੰਘ ਸਾਹਨੇਵਾਲ ਜਿੱਥੇ ਅਗਾਂਹਵਧੂ ਰੁਚੀਆਂ ਦਾ ਧਾਰਨੀ ਹੈ, ਉੱਥੇ ਉਹ ਆਪਣੀ ਸੁਚਾਰੂ ਤੇ ਨਿੱਗਰ ਸੋਚ ਸਦਕਾ ਇਟਲੀ ਦੀ ਨਵੀਂ ਪੀੜ੍ਹੀ ਲਈ ਆਦਰਸ਼ ਵੀ ਸਾਬਿਤ ਹੋ ਰਿਹਾ ਹੈ। ਹਰਪ੍ਰੀਤ ਸਿੰਘ ਅੱਜ ਤੋਂ ਲੱਗਭਗ 15 ਸਾਲ ਪਹਿਲਾ ਆਪਣੇ ਮਾਤਾ ਪਿਤਾ ਨਾਲ ਇਟਲੀ ਪਹੁੰਚਿਆ ਸੀ। ਉਸ ਨੇ ਇੱਥੇ ਆਪਣੀ ਪੜ੍ਹਾਈ ਪੂਰੀ ਕਰ ਕੇ ਇਕ ਫੈਕਟਰੀ ਵਿੱਚ ਕੈਰੀਅਰ ਸੂਰੂ ਕੀਤਾ, ਪ੍ਰੰਤੂ ਨੌਜਵਾਨਾਂ ਨੂੰ ਲਾਮਬੰਦ ਕਰਨ ਦਾ ਸੌæਕ ਉਸ ਦੇ ਅੰਦਰ ਭਣਪ ਰਿਹਾ ਸੀ। ਉਹ ਹਰੇਕ ਨੌਜਵਾਨ ਨੂੰ ਨਸ਼ਿਆਂ ਕੋਲੋਂ ਦੂਰ ਰਹਿਣ ਦਾ ਹਮੇਸ਼ਾਂ ਸੁਨੇਹਾ ਦਿੰਦਾ ਰਹਿਦਾ ਹੈ। ਸੋਸ਼ਲ ਮੀਡੀਏ ‘ਤੇ ਵੀ ਉਹ ਉਸ ਹਰੇਕ ਪੋਸਟ ਦਾ ਬਾਈਕਾਟ ਕਰਦਾ ਹੈ ਜੋ ਕਿ ਸਮਾਜਿਕ ਕਦਰਾਂ ਕੀਮਤਾਂ ਨੂੰ ਪ੍ਰਵਾਨ ਨਾ ਹੋਵੇ। ਫੋਕੀ ਸ਼ੋਹਰਤ ਤੋਂ ਕੋਹਾਂ ਦੂਰ ਰਹਿ ਕੇ ਨਿਰੋਲ ਜਿੰਦਗੀ ਜੀਣ ਵਿੱਚ ਵਿਸ਼ਵਾਸ਼ ਰੱਖਣ ਵਾਲਾ ਹਰਪ੍ਰੀਤ ਆਪਣੇ ਚੰਗੇ ਸੁਭਾਅ ਤੇ ਵਧੀਆ ਗੁਣਾਂ ਸਦਕਾ ਹਰੇਕ ਦੇ ਦਿਲ ਵਿੱਚ ਘਰ ਕਰ ਲੈਂਦਾ ਹੈ। ਮਿਹਨਤ ਨੂੰ ਉਹ ਸਫਲਤਾ ਦੀ ਕੁੰਜੀ ਮੰਨਦਾ ਹੈ। ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ ਬੋਲੀ ਨੂੰ ਵਿਦੇਸ਼ਾਂ ‘ਚ ਪ੍ਰਫੁਲਿੱਤ ਕਰਨ ਹਿੱਤ ਉਹ ਹਮੇਸ਼ਾਂ ਤਤਪਰ ਦਿਖਾਈ ਦਿੰਦਾ ਹੈ। ਹਰਪ੍ਰੀਤ ਦਾ ਕਹਿਣਾ ਹੈ ਕਿ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਨਸ਼ਿਆਂ ਕੋਲੋਂ ਦੂਰ ਰਹਿ ਕੇ ਆਪਣੇ ਭਵਿੱਖ ਦੀ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਸ ਦਾ ਕਹਿਣਾ ਹੈ ਕਿ ਨੌਜਵਾਨਾਂ ਦੀ ਸੋਚ ਨੂੰ ਸਹੀ ਦਿਸ਼ਾ ਦੇਣ ਦੇ ਲਈ ਜਿੱਥੇ ਮਾਪਿਆਂ ਤੇ ਅਧਿਆਪਕਾਂ ਨੂੰ ਆਪਣੇ ਫਰਜ ਨਿਭਾਉਣੇ ਚਾਹੀਦੇ ਹਨ, ਉੱਥੇ ਅਜੋਕੇ ਗਾਇਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਮਾਰ-ਧਾੜ ਤੇ ਅਸਲੇ ਵਾਲੇ ਗੀਤਾਂ ਨੂੰ ਛੱਡ ਕੇ ਨੌਜਵਾਨਾਂ ਲਈ ਅਜਿਹੇ ਗੀਤ ਗਾਉਣ ਜਿਨਾਂ ਨਾਲ ਕਿ ਨਵੀਂ ਪੀੜ੍ਹੀ ਆਪਣੇ ਭਵਿੱਖ ਤੇ ਕੈਰੀਅਰ ਨੂੰ ਬਨਾਉਣ ਵੱਲ ਧਿਆਨ ਦੇਵੇ।

ਸੁਨਿਹਰੀ ਭਵਿੱਖ ਬਨਾਉਣ ਲਈ ਨੌਜਵਾਨਾਂ ਨੂੰ ਕਿੱਤਾ ਮੁੱਖੀ ਕੋਰਸਾਂ ਵੱਲ ਧਿਆਨ ਦੇਣਾ ਚਾਹੀਦਾ ਹੈ : ਸਿਮਰਨਜੀਤ ਸਿੰਘ

ਵਿਰੋਨਾ : ਡਾ: ਅੰਬੇਦਕਰ ਜੀ ਦਾ ਪ੍ਰੀ ਨਿਰਮਾਣ ਦਿਵਸ ਮਨਾਇਆ