in

ਪਾਦੋਵਾ : ਪੰਜਾਬੀ ਭੰਗੜੇ ਨੇ ਮੋਹਿਆ ਦਰਸ਼ਕਾਂ ਦਾ ਦਿੱਲ


ਇਟਾਲੀਅਨ ਭੰਗੜਚੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ


ਪ੍ਰਬੰਧਕਾਂ ਕੋਲੋਂ ਸਨਮਾਨ ਹਾਸਲ ਕਰਦੇ ਹੋਏ ਜੇਤੂ । ਫੋਟੋ : ਸਾਬੀ ਚੀਨੀਆਂ

ਪਾਦੋਵਾ (ਇਟਲੀ) 19 ਅਪ੍ਰੈਲ – (ਸਾਬੀ ਚੀਨੀਆਂ) – ਭੰਗੜਾ ਬੁਆਇਜ ਐਂਡ ਗਰਲਜ਼ ਗਰੁੱਪ ਇਟਲੀ ਦੁਆਰਾ ਵਿਸਾਖੀ ਦੇ ਤਿਉਹਾਰ ਮੌਕੇ ਪੰਜਾਬੀ ਸੱਭਿਆਚਾਰ ਦੀ ਜਿੰਦ-ਜਾਨ ਲੋਕ ਨਾਚ ਭੰਗੜੇ ਦੇ ਮੁਕਾਬਲੇ ਕਰਵਾਏ ਗਏ। ਪਾਦੋਵਾ ਸ਼ਹਿਰ ਵਿਖੇ ਕਰਵਾਏ ਗਏ ਇਨਾਂ ਮੁਕਾਬਲਿਆਂ ‘ਚ ਪੰਜਾਬੀ ਭੰਗੜਾ ਕਲਾਕਾਰਾਂ ਦੇ ਨਾਲ ਨਾਲ ਭੰਗੜੇ ਨੂੰ ਅਪਣਾ ਚੁੱਕੇ ਇਟਾਲੀਅਨ ਭੰਗੜਚੀਆਂ ਨੇ ਵੀ ਸ਼ਿਰਕਤ ਕਰਕੇ ਜਿੱਥੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਉੱਥੇ ਇਸ ਪ੍ਰਤੀਯੋਗਤਾ ‘ਚ ਪ੍ਰਸੰæਸਾਜਨਕ ਸਥਾਨ ਹਾਸਲ ਕੀਤੇ। ਇਨਾਂ ਮੁਕਾਬਲਿਆਂ ਦੇ ਪ੍ਰਬੰਧਕ ਅੰਤਰਰਾਸ਼ਟਰੀ ਭੰਗੜਾ ਕੋਚ ਵਰਿੰਦਰਦੀਪ ਸਿੰਘ ਰਵੀ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਜੋੜੀਆਂ ਦੇ ਮੁਕਾਬਲੇ ਵਿੱਚ ਅਜੇ ਅਤੇ ਉਸਦਾ ਸਾਥੀ ਪਹਿਲੇ ਸਥਾਨ ‘ਤੇ ਰਹੇ, ਆਨਾ ਅਤੇ ਮੀਕੇਲਾ ਦੀ ਜੋੜੀ ਦੂਜੇ ਸਥਾਨ ‘ਤੇ ਅਤੇ ਗੁਰਕੀਰਤ ਤੇ ਅਲੀਸਾ ਤੀਜੇ ਸਥਾਨ ‘ਤੇ ਰਹੇ। ਲੜਕੀਆਂ ਦੇ ਸਿੰਗਲ ਵਰਗ ਵਿੱਚ ਇਟਾਲੀਅਨ ਭੰਗੜਚੀ ਆਨਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਮਾਰਤੀਨਾ ਦੂਜੇ ਸਥਾਨ ‘ਤੇ ਰਹੀ। ਇਸੇ ਪ੍ਰਕਾਰ ਲੜਕਿਆਂ ਦੇ ਸਿੰਗਲ ਵਰਗ ਵਿੱਚ ਨਿਰਭੈ ਸਿੰਘ ਪਹਿਲੇ, ਗੁਰਦੀਪ ਸਿੰਘ ਬਿੱਲਾ ਦੂਜੇ ਅਤੇ ਚਰਨਜੀਤ ਸਿੰਘ ਚੰਨਾ ਤੀਜੇ ਸਥਾਨ ‘ਤੇ ਰਹੇ। ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਅੰਤਰਰਾਸ਼ਟਰੀ ਭੰਗੜਚੀ ਸਰਬਜੀਤ ਸਿੰਘ ਬਾਜਵਾ ਨਾਰਵੇ, ਬਲਜਿੰਦਰ ਸਿੰਘ ਯੂ ਕੇ ਅਤੇ ਕੁਲਬੀਰ ਸਿੰਘ ਯੂ ਕੇ ਨੇ ਨਿਭਾਈ। ਜੇਤੂਆਂ ਨੂੰ ਨਕਦ ਇਨਾਮ ਤੇ ਦਿਲ ਖਿੱਚਵੇਂ ਯਾਦਗਾਰੀ ਸਨਮਾਨ ਚਿੰਨ੍ਹ ਤੇ ਪ੍ਰਸੰæਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।

Comments

Leave a Reply

Your email address will not be published. Required fields are marked *

Loading…

Comments

comments

ਇਟਾਲੀਅਨ ਸਿਟੀਜ਼ਨਸ਼ਿਪ ਨਿਯਮਾਂ ਵਿਚ ਨਵੀਂ ਸੋਧ

ਮਾਨਸਾ ਦੇ ਨੌਜਵਾਨ ਨੇ ਦੇਸ਼ ਦੀ ਫੁੱਟਬਾਲ ਟੀਮ ‘ਚ ਜਗ੍ਹਾ ਬਣਾ ਕੇ ਕੀਤਾ ਨਾਮ ਰੌਸ਼ਨ