in

ਪੁਨਤੀਨੀਆ ਵਿਖੇ ‘ਤੀਆਂ ਦਾ ਮੇਲਾ’ ਵਿਚ ਖੂਬ ਰੌਣਕਾਂ ਲੱਗੀਆਂ!

'ਤੀਆਂ ਦਾ ਮੇਲਾ' ਵਿਚ ਖੂਬ ਰੌਣਕਾਂ ਲੱਗੀਆਂ!
‘ਤੀਆਂ ਦਾ ਮੇਲਾ’ ਵਿਚ ਖੂਬ ਰੌਣਕਾਂ ਲੱਗੀਆਂ!
ਗੀਤ-ਸੰਗੀਤ, ਗਿੱਧਾ, ਭੰਗੜਾ, ਬੋਲੀਆਂ, ਘੋੜੀਆਂ ਅਤੇ ਸਕਿੱਟਾਂ ਆਦਿ ਵੰਨ-ਸੁਵੰਨੇ ਪ੍ਰੋਗਰਾਮ ਦਰਸ਼ਕਾਂ ਦੇ ਮਨੋਰੰਜਨ ਲਈ ਪੇਸ਼ ਕੀਤੇ ਗਏ

ਪੁਨਤੀਨੀਆ (ਇਟਲੀ) (ਪੰਜਾਬ ਐਕਸਪ੍ਰੈੱਸ) – ਇਟਲੀ ਦੇ ਜਿਲ੍ਹਾ ਲਾਤੀਨਾ ਦੇ ਕਸਬਾ ਪੁਨਤੀਨੀਆ ਵਿਖੇ ਪੰਜਾਬੀ ਭਾਈਚਾਰੇ ਦੀਆਂ ਮਾਵਾਂ, ਧੀਆਂ, ਭੈਣਾਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ‘ਤੀਆਂ ਦਾ ਮੇਲਾ’ ਦੇ ਪ੍ਰਬੰਧਕਾਂ, ਵਲੰਟੀਅਰਾਂ ਦੇ ਇੰਤਜ਼ਾਮ ਸਦਕਾ ਖੂਬ ਰੌਣਕਾਂ ਲੱਗੀਆਂ| 11 ਅਗਸਤ ਨੂੰ ਕੋਰਤੇ ਦੇਲੀ ਓਲੀਵੀ ਦੇ ਵਿਲਾ ਦੇ ਖੁੱਲ੍ਹੇ ਡੁੱਲ੍ਹੇ ਬਗੀਚੇ ਵਿਚ ਗੀਤ-ਸੰਗੀਤ, ਗਿੱਧਾ, ਭੰਗੜਾ, ਬੋਲੀਆਂ, ਘੋੜੀਆਂ ਅਤੇ ਸਕਿੱਟਾਂ ਆਦਿ ਵੰਨ-ਸੁਵੰਨੇ ਪ੍ਰੋਗਰਾਮ ਦਰਸ਼ਕਾਂ ਦੇ ਮਨੋਰੰਜਨ ਲਈ ਪੇਸ਼ ਕੀਤੇ ਗਏ|

ਪੰਜਾਬੀ ਭਾਈਚਾਰੇ ਦੀਆਂ ਮਾਵਾਂ, ਧੀਆਂ, ਭੈਣਾਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ‘ਤੀਆਂ ਦਾ ਮੇਲਾ’ ਦੇ ਪ੍ਰਬੰਧਕਾਂ, ਵਲੰਟੀਅਰਾਂ ਦੇ ਇੰਤਜ਼ਾਮ ਸਦਕਾ ਖੂਬ ਰੌਣਕਾਂ ਲੱਗੀਆਂ

ਸਟੇਜ ਦਾ ਸੰਚਾਲਨ ਕਰਦਿਆਂ ਬੀਬੀ ਜਸਕਿਰਨ ਕੌਰ ਨੇ ਸਰੋਤਿਆਂ ਦਾ ਮਨ-ਪ੍ਰਚਾਈ ਰੱਖਿਆ| ਖਾਣ-ਪੀਣ ਲਈ ਲਾਤੀਨਾ ਦੇ ਰੈਸਟੋਰੈਂਟ ‘ਰਸੋਈ’  ਵੱਲੋਂ ਸ਼ਾਨਦਾਰ ਢੰਗ ਨਾਲ ਸੇਵਾ ਨਿਭਾਈ ਗਈ| ਮੇਲੇ ਦੇ ਪ੍ਰਬੰਧਕਾਂ ਕਮਲਜੀਤ ਸਿੰਘ ਅਤੇ ਜਸਕਿਰਨ ਕੌਰ ਨੇ ਬਾਖੂਬੀ ਪ੍ਰੋਗਰਾਨ ਨੂੰ ਆਯੋਜਿਤ ਕੀਤਾ।

ਮੇਲੇ ਦੇ ਪ੍ਰਬੰਧਕਾਂ ਕਮਲਜੀਤ ਸਿੰਘ ਅਤੇ ਜਸਕਿਰਨ ਕੌਰ ਨੇ ਬਾਖੂਬੀ ਪ੍ਰੋਗਰਾਨ ਨੂੰ ਆਯੋਜਿਤ ਕੀਤਾ

ਬੀਬੀਆਂ, ਮਾਤਾਵਾਂ ਤੇ ਬੱਚੀਆਂ ਨੇ ਗਿੱਧਾ ਪਾ ਕੇ ਖ਼ੂਬ ਵਾਹ-ਵਾਹ ਖੱਟੀ| ਸਮਾਗਮ ਨੂੰ ਸਫਲ ਬਣਾਉਣ ਲਈ ਗੋਰਾਂ ਦੇਵੀ, ਤਰਸੇਮ ਕੌਰ, ਵੀਰਪਾਲ ਕੌਰ, ਗੁਰਮੀਤ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ, ਬਲਵਿੰਦਰ ਕੌਰ, ਹਰਵਿੰਦਰ ਕੌਰ, ਰੁਪਿੰਦਰ ਕੌਰ, ਰਿਧੀ, ਦੀਪੀਕਾ, ਜੋਤੀ, ਗੁਰਦੀਪ ਕੌਰ, ਚਰਨਜੀਤ ਕੌਰ, ਸੋਹਨਪਾਲ ਕੌਰ, ਨੋਨੀ ਨੇ ਪੂਰਾ ਸਹਿਯੋਗ ਦਿੱਤਾ|
ਜਿਕਰਯੋਗ ਹੈ ਕਿ ਇਸ ਮੇਲੇ ਨੂੰ ‘ਰੀਆ ਮਨੀ ਟਰਾਂਸਫਰ’ ਵੱਲੋਂ ਸਪਾਂਸਰ ਕੀਤਾ ਗਿਆ। ਮੇਲੇ ਦੀ ਕਵਰੇਜ ਸਥਾਨਕ ਪੰਜਾਬੀ ਮੀਡੀਆ ‘ਪੰਜਾਬ ਐਕਸਪ੍ਰੈੱਸ’ ਅਤੇ ਹਿੰਦੀ ਮੀਡੀਆ ‘ਹਿੰਦੀ ਐਕਸਪ੍ਰੈੱਸ’ ਵੱਲੋਂ ਕੀਤੀ ਗਈ।

ਮੇਲੇ ਨੂੰ ‘ਰੀਆ ਮਨੀ ਟਰਾਂਸਫਰ’ ਵੱਲੋਂ ਸਪਾਂਸਰ ਕੀਤਾ ਗਿਆ

ਇਟਲੀ ਵਿਚ ਭਾਰਤੀਆਂ ਨੇ ਪੂਰੇ ਉਤਸ਼ਾਹ ਨਾਲ ਮਨਾਇਆ 73ਵਾਂ ਸੁਤੰਤਰਤਾ ਦਿਵਸ

ਵਿਦੇਸ਼ੀ ਕਿੰਨਾਂ ਸਮਾਂ ਇਟਲੀ ਤੋਂ ਬਾਹਰ ਰਹਿ ਸਕਦੇ ਹਨ?