ਇਟਲੀ ਵਿਚ ਕਾਨੂੰਨੀ ਤੌਰ ਤੇ ਰਹਿਣ ਦੀ ਆਗਿਆ ਵਾਲੇ ਡਾਕੂਮੈਂਟ ਪ੍ਰਮੇਸੋ ਦੀ ਸਜੋਰਨੋ ਸਬੰਧੀ, ਮੰਤਰੀ ਮੰਡਲ ਦੁਆਰਾ 29 ਅਪ੍ਰੈਲ ਨੂੰ ਮਨਜ਼ੂਰਸ਼ੁਦਾ ਕਾਨੂੰਨੀ ਸ਼ਰਤਾਂ ਬਾਰੇ ਜ਼ਰੂਰੀ ਵਿਵਸਥਾਵਾਂ ਲਾਗੂ ਕਰਨ ਵਾਲੇ ਫਰਮਾਨ ਵਿੱਚ ਨਵਾਂ ਵਾਧਾ ਕੀਤਾ ਗਿਆ ਹੈ. ਜਿਸ ਅਨੁਸਾਰ ਪ੍ਰਮੇਸੋ ਦੀ ਸਜੋਰਨੋ ਦੀ ਮਣਿਆਦ 31 ਜੁਲਾਈ 2021 ਵਿੱਚ ਤਬਦੀਲ ਕਰ ਦਿੱਤੀ ਗਈ ਹੈ।
ਅਧਿਕਾਰਤ ਗਜ਼ਟ ਵਿਚ ਪ੍ਰਕਾਸ਼ਤ ਹੋਣ ਦੇ ਫਰਮਾਨ ਦੀ ਉਡੀਕ ਕਰਦਿਆਂ, ਪਲਾਸੋ ਕਿਗੀ ਤੋਂ ਜਾਰੀ ਪ੍ਰੈਸ ਬਿਆਨ ਵਿਚ ਦਰਜ “ਮੁੱਖ ਪ੍ਰਬੰਧਾਂ ਦੇ ਸੰਖੇਪ” ਵਿਚ ਪੁਸ਼ਟੀਕਰਣ ਮੌਜੂਦ ਹੈ.
ਜ਼ਰੂਰੀ ਵਿਵਸਥਾਵਾਂ ਲਾਗੂ ਕਰਨ ਵਾਲੇ ਫਰਮਾਨ ਅਨੁਸਾਰ 30 ਅਪ੍ਰੈਲ ਤੱਕ ਖਤਮ ਹੋਣ ਵਾਲੀ ਨਿਵਾਸ ਆਗਿਆ ਨੂੰ 31 ਜੁਲਾਈ 2021 ਤੱਕ ਵਧਾ ਦਿੱਤਾ ਗਿਆ ਹੈ. ਇਸ ਸਮੇਂ ਦੌਰਾਨ, ਵਿਦੇਸ਼ੀ ਨਵੀਨੀਕਰਣ ਲਈ ਅਰਜ਼ੀ ਦੇ ਸਕਦੇ ਹਨ.
ਇਸੇ ਹੀ ਫਰਮਾਨ ਵਿਚ ਪਹਿਚਾਣ ਸਬੰਧੀ ਦਸਤਾਵੇਜ਼ਾਂ ਦੀ ਮਣਿਆਦ ਵਿਚ ਵੀ ਵਾਧਾ ਕੀਤਾ ਗਿਆ ਹੈ, ਜਿਹੜੇ ਦਸਤਾਵੇਜ 31 ਜਨਵਰੀ, 2020 ਤੱਕ ਦੀ ਮਿਆਦ ਵਾਲੇ ਸਨ, ਨਵੇਂ ਕਾਨੂੰਨ ਅਨੁਸਾਰ, 30 ਅਪ੍ਰੈਲ ਤੋਂ 30 ਸਤੰਬਰ 2021 ਤੱਕ ਉਨਾਂ ਦੀ ਮਣਿਆਦ ਵਧਾ ਦਿੱਤੀ ਗਈ ਹੈ.
– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਕੌਰ ਧਾਲੀਵਾਲ