in

ਪੰਜਾਬਣ ਨੇ ਵਧਾਇਆ ਦੇਸ਼ ਦਾ ਮਾਣ

ਵਿਦੇਸ਼ ਵਿੱਚ ਸਿੱਖ ਮਹਿਲਾ ਨੇ ਫਿਰ ਦੇਸ਼ ਦਾ ਮਾਣ ਵਧਾਇਆ ਹੈ। ਪੰਜਾਬਣ ਹਾਰਵੀ ਖਟਕਰ ਇੰਗਲੈਂਡ ਦੀ ਵੈਸਟ ਮਿਡਲੈਂਡਸ ਪੁਲਿਸ ਵਿੱਚ ਸੁਪਰੀਡੈਂਟ ਬਣੀ ਹੈ। ਉਹ ਇਹ ਅਹੁਦਾ ਪਾਉਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ। ਹਾਰਵੀ ਨੇ ਕਿਹਾ “ ਉਸਨੂੰ ਉਮੀਦ ਹੈ ਕਿ ਉਸਦੀ ਤਰੱਕੀ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰੇਗੀ ਅਤੇ ਉਹ ਇੱਕ ਪੁਲਿਸ ਅਧਿਕਾਰੀ ਬਣਨ ਲਈ ਅੱਗੇ ਆਉਣਗੇ। ਮੈਂ ਖੁਸ਼ ਹਾਂ ਕਿ ਸੇਵਾ ਦੌਰਾਨ ਉਸਨੂੰ ਬਾਰ-ਬਾਰ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣ ਦਾ ਮੌਕਾ ਮਿਲਿਆ ਹੈ”।

ਹਾਰਵੀ ਪਿਛਲੇ 25 ਸਾਲਾਂ ਤੋਂ ਪੁਲਿਸ ਸੇਵਾ ਵਿਚ ਹੈ ਅਤੇ ਵਿਭਾਗ ਵਿਚ ਇਸ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਸਿੱਖ ਹੈ।  ਉਹ 1993 ਵਿਚ ਪੁਲਿਸ ਫੋਰਸ ਵਿਚ ਭਰਤੀ ਹੋਈ ਸੀ। ਹਾਰਵੀ ਨੇਬਰਹੁੱਡ ਪੁਲਿਸਿੰਗ, ਰਿਸਪਾਂਸ, ਫੋਰਸ ਇੰਸੀਡੈਂਟ ਮੈਨੇਜਰ ਵੀ ਰਹਿ ਚੁੱਕੀ ਹੈ। ਉਹ ਹਥਿਆਰਾਂ ਅਤੇ ਪਬਲਿਕ ਆਰਡਰ ਦਾ ਕਮਾਂਡਰ ਵੀ ਹੈ।ਪੁਲਿਸ ਵਿਭਾਗ ਵਿਚ, ਉਸਨੇ ਬਰਮਿੰਘਮ, ਡਡਲੇ, ਸੈਂਡਵੈਲ, ਵਾਲਸਲ ਅਤੇ ਵੋਲਵਰਹੈਂਪਟਨ ਵਿਚ ਸੇਵਾ ਦੌਰਾਨ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਦਿੱਤੀਆਂ ਹਨ। ਵੋਲਵਰਹੈਂਪਟਨ ਵਿਖੇ ਸਭ ਤੋਂ ਸੀਨੀਅਰ ਬੀਐਮਈ ਅਧਿਕਾਰੀ ਹੋਣ ਦੇ ਕਾਰਨ, ਉਸਨੇ ਪੁਲਿਸ ਫੋਰਸ ਨੂੰ ਮੋਰਡਨ ਬਣਾਉਣ ਲਈ ਸਖਤ ਮਿਹਨਤ ਕੀਤੀ। ਉਸ ਨੇ ਇਹ ਸਫਲਤਾ ਪੁਲਿਸ ਦੀ ਕਾਫ਼ੀ ਗੁੰਝਲਦਾਰ ਪ੍ਰਕਿਰਿਆ ਤੋਂ ਬਾਅਦ ਪ੍ਰਾਪਤ ਕੀਤੀ ਹੈ।

4 ਨੌਜਵਾਨਾਂ ਦੀ ਮੌਤ ਦੇ ਅਸਲ ਕਾਰਨ ਜਾਨਣ ਲਈ ਪੁੱਜੇ ਭਾਰਤੀ ਅਧਿਕਾਰੀ

ਨਾਮ ਦੀ ਬਦਲੀ /Name change/ Cambio di nome