in

ਪੰਜਾਬੀਆਂ ਦੀ ਸ਼ਾਹੀ ਮਹਿਮਾਨ ਨਿਵਾਜੀ ਦੇ ਮੁਰੀਦ ਹੋਏ ਫਰਾਂਸ ਦੇ ਗੋਰੇ

ਸੋਨੇ ਦੇ ਫੋਰਕ ਨਾਲ ਕੀਤਾ ਸਨਮਾਨ

ਮਿਲਾਨ (ਇਟਲੀ) (ਸਾਬੀ ਚੀਨੀਆਂ) – ਪੰਜਾਬੀਆਂ ਨੂੰ ਇੰਨਾਂ ਦੀ ਸ਼ਾਹੀ ਮਹਿਮਾਨ ਨਿਵਾਜ਼ੀ ਕਰਕੇ ਪੂਰੀ ਦੁਨੀਆ ਵਿਚ ਜਾਣਿਆਂ ਜਾਂਦਾ ਹੈ। ਇਹਨਾਂ ਦਾ ਖਾਣਾ ਪੀਣਾ, ਬੋਲ ਚਾਲ ਦਾ ਢੰਗ ਸਲੀਕਾ ਇਮਾਨਦਾਰੀ ਤੇ ਪ੍ਰਾਹੁਣਚਾਰੀ ਪੂਰੀ ਦੁਨੀਆ ਨਾਲੋਂ ਅਲੱਗ ਹੈ, ਸ਼ਾਇਦ ਇਸੇ ਕਰਕੇ ਇਨ੍ਹਾਂ ਨੇ ਦੁਨੀਆ ਦੇ ਹਰ ਦੇਸ਼ ਵਿਚ ਆਪਣੀ ਕਾਬਲੀਅਤ ਸਦਕੇ ਵੱਡੀਆਂ ਵੱਡੀਆਂ ਮੰਜਿਲਾਂ ਸਰ ਕੀਤੀਆਂ ਹਨ, ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਟੂਰਿਜਮ ਦੇ ਪ੍ਰੈਜ਼ੀਡੈਂਟ ਜੀਨ ਏਰੀਕ ਡੁਲੀਕ ਵੱਲੋਂ ਇੰਡੀਅਨ ਰੈਸਟੋਰੈਂਟ ‘ਮਸਾਲਾ ਲੌਂਜ’ ਵਿਖੇ ਇੱਕ ਸਨਮਾਨ ਸਮਾਰੋਹ ਵਿੱਚ ਕੀਤਾ ਗਿਆ। ਜਿੱਥੇ ਬੀਤੇ ਦਿਨੀਂ ਇੰਡੀਅਨ ਰੈਸਟੋਰੈਂਟ ‘ਮਸਾਲਾ ਲੌਂਜ’, ਜੋ ਪੈਰਿਸ ਤੋ 10 ਕਿਲੋਮੀਟਰ ਦੀ ਦੂਰੀ ਤੇ ਨਿਊਸੀ ਲੇ ਗਰੇਡ ਵਿਚ ਸਥਿਤ ਹੈ, ਨੂੰ ਸ਼ਹਿਰ ਦਾ ਬੈਸਟ ਇੰਡੀਅਨ ਰੈਸਟੋਰੈਂਟ ਦਾ ਐਵਾਰਡ ਸਨਮਾਨ ਦਿੰਦੇ ਹੋਏ ਕੀਤਾ। ਮਸਾਲਾ ਲੌਂਜ ਦੀ ਵਧੀਆ ਕਾਰਜਕਾਰੀ ਨੂੰ ਵੇਖਦੇ ਹੋਏ ਸਥਾਨਕ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ‘ਗੋਲਡਨ ਫੋਰਕ’ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਇਸ ਸ਼ਹਿਰ ਦੇ ਪੂਰੇ ਭਾਰਤੀਆਂ ਤੇ ਏਸ਼ੀਅਨ ਲੋਕਾਂ ਲਈ ਮਾਣ ਵਾਲੀ ਗੱਲ ਹੈ।
ਰੈਸਟੋਰੈਂਟ ਦੇ ਪ੍ਰਬੰਧਕ ਸ਼ੈਲੀ ਸਿੰਘ ਤੇ ਜਸਪ੍ਰੀਤ ਕੌਰ ਨੂੰ ਸਥਾਨਕ ਭਾਈਚਾਰੇ ਵੱਲੋਂ ਮੁਬਾਰਕਬਾਦ ਦਿੱਤੀ ਗਈ. ਇਸ ਮੌਕੇ ਸ਼ੈਫ ਅਨਿਲ ਕੁਮਾਰ ਸ਼ਰਮਾ ਨੂੰ ਇੰਟਰਨੈਸ਼ਨਲ ਕੁਜੀਨ ਸ਼ੈਫ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਇਹ ਸਨਮਾਨ ਫੈਡਰੇਸ਼ਨ ਇੰਟਰਨੈਸ਼ਨਲ ਟੂਰਿਜ਼ਮ ਦੇ ਪ੍ਰੈਜ਼ੀਡੈਂਟ ਜੀਨ ਏਰੀਕ ਡੁਲੀਕ ਵਲੋਂ ਦਿੱਤਾ ਗਿਆ। ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਜਾਲਫ ਵਲੋਂ ਇੰਨਾ ਇਤਿਹਾਸਕ ਪਲਾਂ ਲਈ ਰੈਸਟੋਰੈਂਟ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ। ਦੱਸਣਯੋਗ ਹੈ ਕਿ ਆਪਣੇ ਰੈਸਟੋਰੈਂਟ ਦੀ ਵਧੀਆ ਕਾਰਜਕਾਰੀ ਲਈ ਸੋਨੇ ਦੇ ਫੋਰਕ ਨਾਲ ਸਨਮਾਨਤ ਹੋਣ ਵਾਲੇ ਸ਼ੈਲੀ ਸਿੰਘ ਦਾ ਸਬੰਧ ਸਤਲੁਜ ਦਰਿਆ ਦੇ ਕੰਢੇ ਵੱਸੇ ਹੋਏ ਜਲੰਧਰ ਜ਼ਿਲ੍ਹੇ ਦੇ ਪਿੰਡ ਗਿੱਦੜਪਿੰਡੀ ਦੇ ਨਾਲ ਹੈ।

ਪਾਰਮਾ ਵਿਖੇ 24 ਅਕਤੂਬਰ ਨੂੰ ਕਰਵਾਏ ਜਾਣਗੇ ਦੁਮਾਲਾ ਅਤੇ ਦਸਤਾਰ ਮੁਕਾਬਲੇ

ਸੁਖਜਿੰਦਰ ਸਿੰਘ ਕਾਲਰੂ ਦੇ ਪਿਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਇਟਲੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ