in

ਸੁਖਜਿੰਦਰ ਸਿੰਘ ਕਾਲਰੂ ਦੇ ਪਿਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਇਟਲੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸਾਬੀ ਕਾਲਰੂ ਦੇ ਪਿਤਾ ਬਲਦੇਵ ਸਿੰਘ ਜੀ

ਵਿਚੈਂਸਾ (ਇਟਲੀ) (ਭੁਪਿੰਦਰ ਸਿੰਘ ਕੰਗ) – ਸ਼ਰੋਮਣੀ ਅਕਾਲੀ ਦਲ ਇਟਲੀ ਦੇ ਆਗੂ ਸੁਖਜਿੰਦਰ ਸਿੰਘ ਸਾਬੀ ਕਾਲਰੂ ਦੇ ਪਿਤਾ ਬਲਦੇਵ ਸਿੰਘ ਜੀ ਦੇ ਬੇਵਖਤ ਅਕਾਲ ਚਲਾਣਾ ਕਰ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਇਟਲੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਇਟਲੀ ਇਕਾਈ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੁੰਗਰਨੀ, ਜਨਰਲ ਸਕੱਤਰ ਜਗਜੀਤ ਸਿੰਘ ਈਸ਼ਰਹੇਲ ਅਤੇ ਹਰਦੀਪ ਸਿੰਘ ਬੌਦਲ, ਪ੍ਰੈੱਸ ਸਕੱਤਰ ਅਮ੍ਰਿਤਪਾਲ ਸਿੰਘ ਬੋਪਾਰਾਏ, ਸੀਨੀਅਰ ਆਗੂ ਗੁਰਿੰਦਰ ਸਿੰਘ ਸੋਮਲ ਅਤੇ ਜਸਵਿੰਦਰ ਸਿੰਘ ਭਗਤਮਾਜਰਾ ਆਦਿ ਆਗੂਆਂ ਵੱਲੋਂ ਕਿਹਾ ਗਿਆ ਕਿ ਬਲਦੇਵ ਸਿੰਘ ਦੇ ਤੁਰ ਜਾਣ ਨਾਲ ਸੁਖਜਿੰਦਰ ਸਿੰਘ ਸਾਬੀ ਅਤੇ ਉਨਾਂ ਦੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿੱਚ ਅਕਾਲੀ ਦਲ ਇਟਲੀ ਦੀ ਸਮੁੱਚੀ ਇਕਾਈ ਕਾਲਰੂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹੈ। ਬਲਦੇਵ ਸਿੰਘ ਜੀ 65 ਵਰਿਆਂ ਦੇ ਸਨ ਅਤੇ ਉਹ ਬੀਤੇ ਦਿਨ ਦਿਲ ਦਾ ਦੌਰਾ ਪੈ ਜਾਣ ਨਾਲ ਸਵਰਗ ਸੁਧਾਰ ਗਏ ਹਨ। ਉਨਾਂ ਦੀ ਨਮਿੱਤ ਅੰਤਿਮ ਅਰਦਾਸ 7 ਨਵੰਬਰ ਨੂੰ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਵਿਖੇ ਹੋਵੇਗੀ।

ਪੰਜਾਬੀਆਂ ਦੀ ਸ਼ਾਹੀ ਮਹਿਮਾਨ ਨਿਵਾਜੀ ਦੇ ਮੁਰੀਦ ਹੋਏ ਫਰਾਂਸ ਦੇ ਗੋਰੇ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਖੀਆਂ ਤੋਂ ਸੰਗਤਾਂ ਹਮੇਸ਼ਾਂ ਸੁਚੇਤ ਰਹਿਣ – ਭਾਈ ਮਨਦੀਪ ਸਿੰਘ