in

ਪੰਜਾਬੀ ਨੇ ਬੱਚਿਆਂ ਨੂੰ ਸਾੜਨ ਤੋਂ ਬਾਅਦ ਕੀਤੀ ਖੁਦਕੁਸ਼ੀ

ਟੈਕਸਸ ਵਿਚ ਪੈਂਦੇ ਡੈਲਸ ਸ਼ਹਿਰ ਦੇ ਫੋਰਟਵਰਥ ਵਿਚ ਰਹਿਣ ਵਾਲੇ ਪੰਜਾਬੀ ਮਨਦੀਪ ਸਿੰਘ ਨੇ ਅਪਣੇ ਬੱਚਿਆਂ ਨੂੰ ਕਾਰ ਸਣੇ ਅੱਗ ਲਗਾ ਕੇ ਸਾੜ ਦਿੱਤਾ ਤੇ ਖੁਦ ਵੀ ਗੋਲੀ ਮਾਰ ਲਈ। ਮੇਹਰ ਕੌਰ ਵੜਿੰਗ (3) ਤੇ ਅਜੀਤ ਸਿੰਘ ਵੜਿੰਗ ਦੀਆਂ ਲਾਸ਼ਾਂ ਸੜੀ ਹੋਈ ਕਾਰ ਦੀ ਪਿਛਲੀ ਸੀਟ ਤੋਂ ਮਿਲੀਆਂ ਹਨ। ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ‘ਤੇ ਹੀ ਹਤਿਆਰੇ ਮਨਦੀਪ ਸਿੰਘ ਦੀ ਲਾਸ਼ ਵੀ ਮਿਲ ਗਈ ਹੈ। ਇਸ ਸਬੰਧੀ ਕੁਕ ਕਾਊਂਟੀ ਸ਼ੈਰਿਫ ਦੇ ਜਾਂਚ ਅਧਿਕਾਰੀ ਨੇ ਫਿਲਹਾਲ ਮੌਤ ਦੇ ਕਾਰਨ ਦੱਸਣ ਤੋਂ ਇਨਕਾਰ ਕਰਦਿਆਂ ਇਸ ਘਟਨਾ ਨੂੰ ਹੱਤਿਆ-ਖੁਦਕੁਸ਼ੀ ਦਾ ਮਾਮਲਾ ਮੰਨਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜੀ ਕਾਰ ਨੂੰ ਵੇਖਣ ਤੋਂ ਬਾਅਦ ਲਗਦਾ ਹੈ ਕਿ ਇਸ ਨੂੰ ਜਾਣ ਬੁੱਝ ਕੇ  ਅੱਗ ਲਗਾਈ ਗਈ।  ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾਵੇਗਾ।  ਉਨ੍ਹਾਂ Îਇਹ ਵੀ ਦੱਸਿਆ ਕਿ ਹਤਿਆਰੇ ਮਨਦੀਪ ਸਿੰਘ ਦੀ ਲਾਸ਼ ਵੇਖਣ ‘ਤੇ ਲਗਦਾ ਕਿ ਉਸ ਨੇ ਖੁਦ ਨੂੰ ਗੋਲੀ ਮਾਰੀ ਹੈ। ਦੱਸਣਯੋਗ ਹੈ ਕਿ ਮਨਦੀਪ ਸਿੰਘ ਅਪਣੀ ਪਤਨੀ ਨਰਿੰਦਰਪਾਲ ਕੌਰ ਨਾਲ ਵਿਆਹ ਕਰਾਉਣ ਤੋਂ ਬਅਦ ਅਮਰੀਕਾ ਆਇਆ ਸੀ ਇੱਥੇ ਹੀ ਦੋਵਾਂ ਬੱਚਿਆਂ ਦਾ ਜਨਮ ਹੋਇਆ। ਦੋਵਾਂ ਦਾ ਵਿਆਹੁਤਾ ਜੀਵਨ ਵਧੀਆ ਨਹੀਂ ਸੀ, ਜਿਸ ਕਾਰਨ ਦੋਵਾਂ ਨੇ ਤਲਾਕ ਲਿਆ ਸੀ।

फटाफट ख़बरों के लिए हमे फॉलो करें फेसबुक, ट्विटर, गूगल प्लस पर
Web Title: Mandeep Singh killed minors and suicide
Read all latest Punjab News headlines in Punjabi. Also don’t miss today’s Punjabi News.

Comments

Leave a Reply

Your email address will not be published. Required fields are marked *

Loading…

Comments

comments

ਹਿਰਾਸਤੀ ਮੌਤ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਜਾਂਚ ਟੀਮ ਗਠਿਤ

ਬਰਤਾਨੀਆ ਵਿਚ ਸਿੱਖਾਂ ਨੂੰ ਕ੍ਰਿਪਾਨ ਰੱਖਣ ਦੀ ਮਿਲੀ ਆਗਿਆ