in

ਪੰਜਾਬ ਵਿੱਚ ਕਾਂਗਰਸ ਦਾ ਰਾਜ ਹੈ ਜਾਂ ਜੰਗਲ਼ ਰਾਜ ਜਿਸ ਵਿੱਚ ਗ਼ਰੀਬਾਂ ਨੂੰ ਚਿੱਟੇ ਦਿਨ ਜਾਨਵਰਾਂ ਵਾਂਗ ਵੱਢਿਆ ਜਾ ਰਿਹਾ – ਅੰਬੇਡਕਰ ਐਸੋਸੀਏਸਨ ਇਟਲੀ

ਰੋਮ (ਕੈਂਥ)ਥਾਣਾ ਸਮਾਲਸਰ ਅਧੀਨ ਆਓਂਦੇ ਮੋਗਾ ਜਿਲ੍ਹੇ ਦੇ ਪਿੰਡ ਸੇਖਾ ਖੁਰਦ ਦੇ ਸਾਬਕਾ ਸਰਪੰਚ ਦੇ ਮੁੰਡੇ ਗੁਰਵੀਰ ਸਿੰਘ (30) ਵਲੋਂ ਪਿੰਡ ਦੀਆਂ ਦੋ ਦਲਿਤ ਕੁੜੀਆਂ ,ਅਮਨਦੀਪ ਕੌਰ (24) ,ਕਮਲਪ੍ਰੀਤ ਕੌਰ (18) ਦੀ ਬੀਤੇ ਵੀਰਵਾਰ ਅਗ਼ਵਾ ਕਰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਕੁੜੀਆਂ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਆਰੋਪੀ  ਪਹਿਲਾਂ ਵੀ ਉਹਨਾਂ ਦੀਆਂ ਕੁੜੀਆਂ ਨੂੰ ਤੰਗ ਕਰਦਾ ਸੀ ਅਤੇ ਉਹਨਾਂ ਨੇ ਇਹ ਮਸਲਾ ਪੰਚਾਇਤ ਅੱਗੇ ਵੀ ਰੱਖਿਆ ਸੀ ਅਤੇ ਆਰੋਪੀ ਗੁਰਵੀਰ ਨੂੰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਲਈ ਕਿਹਾ ਸੀ ਪਰ ਜਦੋ ਤੱਕ ਹੱਤਿਆਰੇ ਨੇ ਆਪਣੇ ਮਕਸਦ ਨੂੰ ਅੰਜਾਮ ਨਹੀ ਦਿੱਤਾ ਉਹ ਟੱਲਿਆ ਨਹੀ ਜਿਸ ਕਾਰਨ ਹੁਣ ਆਰੋਪੀ ਗ੍ਰਿਫਤਾਰ ਹੋ ਚੁੱਕਾ ਹੈ ।ਦੁੱਖੀ ਮਾਪਿਆਂ ਨੇ ਮ੍ਰਿਤਕ ਕੁੜੀਆਂ ਦਾ ਸੰਸਕਾਰ ਕਰ ਦਿੱਤਾ ਗਿਆ ।ਸੰਸਕਾਰ ਤੇ ਪੁੱਜੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਵੀ ਲੋਕਾਂ ਨੇ ਡੱਟ ਕੇ ਵਿਰੋਧ ਕੀਤਾ।  ਕਾਂਗਰਸ ਸਰਕਾਰ ਦੇ ਚਾਰ ਸਾਲਾਂ ਦੇ ਰਾਜ ਵਿੱਚ ਗੁੰਡਾਗਰਦੀ ਸਿਖਰਾਂ ਤੇ ਹੈ . ਇਹਨਾਂ ਦੇ ਆਗੂ ਦਿਨ ਦਿਹਾੜੇ ਗਰੀਬਾਂ ਦੀਆ ਧੀਆਂ ਅਗਵਾ ਅਤੇ ਕਤਲ ਕਰ ਰਹੇ ਹੈ ਇਹਨਾਂ ਦਰਦ ਭਰੇ ਵਿਚਾਰਾ ਦਾ ਪ੍ਰਗਟਾਵਾ ਇਟਲੀ ਦੀ ਉੱਘੀ  ਸਮਾਜ  ਸੇਵੀ ਸੰਸਥਾ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਵੈਲਫ਼ੇਅਰ ਐਸੋਸਿਏਸ਼ਨ (ਰਜਿ:)ਨੇ ਕਰਦਿਆਂ ਮੋਗੇ ‘ਚ ਵਾਪਰੀ ਮੰਦਭਾਗੀ ਘਟਨਾ ਦੀ ਕੜੀ ਨਿੰਦਾ ਕਰਦੀ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਦੋਸ਼ੀਆਂ ਉੱਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਕਰਕੇ ਗੁੰਡਾਗਰਦੀ ਨੂੰ ਠੱਲ ਪਾਈ ਜਾਵੇ ਤਾਂ ਜੋ  ਪੀੜਿਤ ਪਰਿਵਾਰ ਨੂੰ ਇਨਸਾਫ ਮਿਲ ਸਕੇ।ਸੰਸਥਾ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਰਾਜ ਹੈ ਜੰਗਲ਼ ਰਾਜ ਹੈ ਜਿਸ ਵਿੱਚ ਚਿੱਟੇ ਦਿਨ ਗਰੀਬ ਲੋਕਾਂ ਨੂੰ ਜਾਨਵਰਾਂ ਵਾਂਗ ਵੱਢਿਆ ਜਾ ਰਿਹਾ ਹੈ ਜਿਸ ਦੀਆਂ ਬੀਤੇ ਦਿਨ ਪੰਜਾਬ ਵਿੱਚ ਵਾਪਰੀਆਂ ਹਿਰਦੇ ਵਲੂੰਧਰ ਦੀਆਂ ਅਨੇਕਾਂ। ਉਦਾਹਰਣਾਂ ਹਨ ਜਿਵੇਂ ਸ਼੍ਰੀ ਮੁਕਤਸਰ ਸਾਹਿਬ ਚ ਇੱਕ ਦਲਿਤ ਔਰਤ ਨੂੰ ਵਾਲਾ ਤੋਂ ਫੜ ਕੇ ਪੁਲਿਸ ਸਾਮ੍ਹਣੇ ਕੁੱਟਣ ਵਾਲਾ ਕਾਂਗਰਸੀ , ਦੋਦੇ ਚ ਦਲਿਤ ਔਰਤ ਨੂੰ ਵਾਲਾ ਤੋਂ ਫੜ ਕੇ ਕੁੱਟਣ ਵਾਲਾ ਕਾਂਗਰਸੀ , ਸ਼ੇਖਾ ਖੁਰਦ ਚ ਦੋ ਦਲਿਤ ਭੈਣਾਂ ਨੂੰ ਗੋਲੀ ਮਾਰਨ ਵਾਲਾ ਕਾਂਗਰਸੀ , ਪਿੰਡ ਧੂੜਕੋਟ ਚ ਦਲਿਤ ਪਰਿਵਾਰ ਦਾ ਘਰ ਢਾਉਂਣ ਵਾਲਾ ਕਾਂਗਰਸੀ , ਦਲਿਤ ਬੱਚਿਆਂ ਦੇ ਵਜ਼ੀਫੇ ਖਾਣ ਵਾਲੇ ਕਾਂਗਰਸੀ , ਧੂਰੀ ਦੇ ਪਿੰਡ ਛੋਟੇ ਦਲਿਤ ਬੱਚਿਆਂ ਨੂੰ ਜ਼ਲੀਲ ਕਰ ਪਿੰਡ ਚ ਘਮਾਉਣ ਵਾਲੇ ਕਾਂਗਰਸੀ । ਉੱਤਰ ਪ੍ਰਦੇਸ਼ ਦੀ ਬੀਜੇਪੀ ਵਾਂਗ ਪੰਜਾਬ ਦੀ ਕਾਂਗਰਸ ਚ ਵੀ ਜੰਗਲ ਰਾਜ ਚਾਲ ਰਿਹਾ ।ਜਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸੀ ਆਗੂਆਂ ਵੱਲੋ ਗਰੀਬ ਤਬਕੇ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨਾਲ ਜਿੱਥੇ ਇਹਨਾਂ ਘਟਨਾਵਾਂ ਦੀ ਚੁਫੇਰਿਓ ਨਿੰਦਾ ਹੋ ਰਹੀ ਹੈ ਉੱਥੇ ਪ੍ਰਵਾਸੀ ਪੰਜਾਬੀ ਪੰਜਾਬ ਵਿੱਚ ਚੱਲ ਰਹੇ ਜੰਗਲ ਰਾਜ ਕਾਰਨ ਪੰਜਾਬ ਆਉਣ ਬਾਰੇ ਸੋਚੀ ਪੈ ਗਏ ਹਨ।

ਸ੍ਰੀ ਡਾਬਰ ਬਣੇ ਕੇਸਰੀਆ ਭਾਰਤ ਅੰਤਰਰਾਸ਼ਟਰੀ ਹਿੰਦੂ ਸੰਗਠਨ ਇਟਲੀ ਦੇ ਪ੍ਰਧਾਨ

ਕਿਸਾਨੀ ਸੰਘਰਸ਼ ਨੂੰ ਸਮਰਪਿਤ 8 ਰੋਜ਼ਾ ਕ੍ਰਿਕਟ ਟੂਰਨਾਮੈਂਟ 7 ਅਪ੍ਰੈਲ ਤੋਂ ਪਿੰਡ ਕਰੀਹਾ ਵਿਖੇ ਸ਼ੁਰੂ