in

ਬੁਲਜਾਨੋ ਵਿਖੇ 11 ਜਨਵਰੀ ਨੂੰ ਲੱਗੇਗਾ ਪਾਸਪੋਰਟ ਕੈਂਪ

ਬੁਲਜਾਨੋ (ਇਟਲੀ) 6 ਜਨਵਰੀ (ਪੱਤਰ ਪ੍ਰੇਰਕ) – ਗੁਰਦੁਆਰਾ ਸਿੰਘ ਸਭਾ ਬੁਲਜਾਨੋ ਵਿਖੇ ਇੰਡੀਅਨ ਕੌਸਲੇਟ ਜਨਰਲ ਆੱਫ ਮਿਲਾਨ ਦੁਆਰਾ ‘ਪਾਸਪੋਰਟ ਕੈਂਪ’ 11 ਜਨਵਰੀ ਨੂੰ ਲਗਾਇਆ ਜਾਵੇਗਾ। ਇਸ ਕੈਂਪ ਦੌਰਾਨ ਪਾਸਪੋਰਟ ਰੀਨਿਊ ਕਰਨ ਸਬੰਧੀ ਅਤੇ ਓ ਸੀ ਆਈ ਕਾਰਡਜ ਨਾਲ ਸਬੰਧਿਤ ਦਰਖਾਸਤਾਂ ਲਈ ਜਾਣਗੀਆਂ।  ਤਿਆਰ ਪਾਸਪੋਰਟ ਤਕਸੀਮ ਵੀ ਕੀਤੇ ਜਾਣਗੇ। ਇਸ ਕੈਂਪ ਦੌਰਾਨ ਮਿਲਾਨ ਅੰਬੈਸੀ ਤੋਂ ਸਟਾਫ ਦੇ ਨਾਲ ਨਾਲ ਅੰਬੈਸੀ ਅਧਿਕਾਰੀ ਵੀ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ। ਕੈਂਪ ਦੌਰਾਨ ਵੱਖ ਵੱਖ ਅਰਜੀਆਂ ਤੇ ਕਾਰਵਾਈ ਕੇਵਲ ਆਪੁਇਟਮੈਂਟ ਸਿਸਟਮ ਦੇ ਅਧਾਰ ‘ਤੇ ਹੀ ਕੀਤੀ ਜਾਵੇਗੀ। ਇਸੇ ਪ੍ਰਕਾਰ ਕੌਸਲੇਟ ਜਨਰਲ ਆੱਫ ਮਿਲਾਨ ਦੁਆਰਾ ਜਨਵਰੀ ਅਤੇ ਫਰਵਰੀ ਵਿੱਚ ਨਾੱਰਥ ਇਟਲੀ ਦੇ ਦੂਜੇ ਸ਼ਹਿਰਾਂ ਵਿੱਚ ਲਗਾਏ ਜਾਣ ਵਾਲੇ ਕੈਂਪਜ ਦੀ ਵੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਵਿਦਿਆਰਥੀਆਂ ਤੇ ਹਮਲੇ ਕਰਨਾ ਬੰਦ ਕਰੋ- ਮੱਲ

ਪੰਜਾਬ ’ਚ ਕੂੜੇ ਤੋਂ ਬਣੇਗੀ ਸਾਫ ਤੇ ਕਿਫਾਇਤੀ ਬਿਜਲੀ