in

ਬੈਰਗਾਮੋ – ਦਿਲ ਦੀ ਧੜਕਣ ਰੁਕਣ ਕਾਰਨ ਨੌਜਵਾਨ ਦੀ ਮੌਤ

ਬੈਰਗਾਮੋ (ਇਟਲੀ) (ਸਾਬੀ ਚੀਨਆਂ) – ਇਟਲੀ ਦੇ ਜਿਲ੍ਹਾ ਬੈਰਗਾਮੋ ਦੇ ਪਿੰਡ ਫੌਤਾਨੈਲਾ ਵਿੱਚ 24 ਸਾਲਾ ਪੰਜਾਬੀ ਨੌਜਵਾਨ ਸੌਰਵ ਦੀ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ. ਮ੍ਰਿਤਕ ਦੇ ਮਿੱਤਰਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਮਿ੍ਤਕ ਨੌਜਵਾਨ ਪਿਛਲੇ ਕੁਝ ਸਾਲਾਂ ਤੋ ਆਪਣੇ ਵੱਡੇ ਭਰਾ ਨਾਲ ਇਟਲੀ ਦੇ ਪਿੰਡ ਫੌਤਾਨੈਲਾ ਵਿਚ ਰਹਿ ਰਿਹਾ ਸੀ, ਜਿਸ ਦੀ ਅਚਾਨਕ ਦਿਲ ਦੀ ਧੜਕਣ ਰੁਕਣ ਤੋਂ ਬਾਅਦ ਹੋਈ ਮੌਤ ਦੇ ਨਾਲ ਇਲਾਕੇ ਦੇ ਪੰਜਾਬੀਆਂ ਵਿਚ ਸੋਗ ਦੀ ਲਹਿਰ ਹੈ.
ਇਸ ਅਚਾਨਕ ਹੋਈ ਮੌਤ ਤੇ ਇਟਲੀ ਦੀਆਂ ਧਾਰਮਿਕ ,ਸਿਆਸੀ, ਖੇਡ ਕਲੱਬਾਂ, ਸਮਾਜ ਸੇਵੀ ਸੰਸਥਾਵਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਪੰਜਾਬ ਦੇ ਜਲੰਧਰ ਜਿਲ੍ਹੇ ਨਾਲ ਸੰਬੰਧਿਤ ਸੀ.

ਬਸਪਾ ਤੇ ਅਕਾਲੀ ਦਲ ਗਠਜੋੜ ਦੀ 29 ਅਗਸਤ ਨੂੰ ਹੋ ਰਹੀ ‘ਅਲ਼ਖ ਜਗਾਓ ਰੈਲੀ’ ਦੀ ਵਿਦੇਸ਼ ਵਿੱਚ ਵੀ ਗੂੰਜ

ਗਵਰਨਰ ਨੂੰ ਅਗਵਾ ਕਰਨ ਦੀ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਮਾਮਲੇ ਵਿਚ ਦੋਸ਼ੀ ਨੂੰ ਕੈਦ