in

ਬੋਰਗੋਹਰਮਾਦਾ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

ਵਿਸ਼ਾਲ ਭਗਵਤੀ ਜਾਗਰਣ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਮਾਤਾ ਦੇ ਅਤੇ ਹੋਰ ਭਜਨਾਂ ਦਾ ਗੁਣ ਗਾਇਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕਰ ਦਿੱਤਾ
ਵਿਸ਼ਾਲ ਭਗਵਤੀ ਜਾਗਰਣ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਮਾਤਾ ਦੇ ਅਤੇ ਹੋਰ ਭਜਨਾਂ ਦਾ ਗੁਣ ਗਾਇਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕਰ ਦਿੱਤਾ

ਬੋਰਗੋਹੇਰਮਾਦਾ (ਇਟਲੀ) 20 ਅਗਸਤ – ਇਟਲੀ ਦੇ ਸ਼੍ਰੀ ਦੁਰਗਾ ਸ਼ਕਤੀ ਮੰਦਰ ਬੋਰਗੋਹੇਰਮਾਦਾ ਵਿਖੇ ਹੋਏ ਵਿਸ਼ਾਲ ਭਗਵਤੀ ਜਾਗਰਣ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਮਾਤਾ ਦੇ ਅਤੇ ਹੋਰ ਭਜਨਾਂ ਦਾ ਗੁਣ ਗਾਇਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕਰ ਦਿੱਤਾ। ਇਸ ਜਾਗਰਣ ਵਿੱਚ ਇਟਲੀ ਦੇ ਵੱਖ ਵੱਖ ਇਲਾਕਿਆਂ ‘ਚੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਗਾਇਕ ਸਤਵਿੰਦਰ ਬੁੱਗਾ ਨੇ ‘ਜੈ ਮਾਤਾ ਦੀ’, ‘ਜਗਰਾਤਾ’, ‘ਜੈ ਭੋਲੇ ਨਾਥ’, ‘ਤੇਰੇ ਸੋਹਣੇ ਮੰਦਰਾਂ ਨੂੰ’, ‘ਦਾਤੀ ਦਾ ਦੀਦਾਰ’, ‘ਅੱਜ ਜਗਰਾਤਾ ਮਈਆ ਦਾ’, ‘ਮੇਰੀ ਮਾਈ ਦੀ ਚੁੰਨਰੀ’, ‘ਡਮ ਡਮ ਡਮਰੂ’, ‘ਜਦ ਖੁਸ਼ੀਆਂ ਦਾਤੀ ਦੇਵੇ’ ਆਦਿ ਬਹੁਤ ਸਾਰੇ ਭਜਨ ਗਾ ਕੇ ਸਾਰੀ ਰਾਤ ਸੰਗਤ ਨੂੰ ਮਾਤਾ ਦੇ ਰੰਗ ਵਿੱਚ ਰੰਗੀ ਰੱਖਿਆ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਦੇ ਸ਼੍ਰੀ ਮੋਨੂੰ ਬਰਾਣਾ, ਸੁਰਿੰਦਰ ਕੁਮਾਰ, ਵਿਕਰਾਂਤ ਲੋਚਵ, ਸੁਰਿੰਦਰ ਚੌਧਰੀ, ਵਿਕਾਸ ਕੁਮਾਰ, ਸੁਬੇ ਸਿੰਘ, ਦਇਆ ਸਿੰਘ, ਰਾਜਬੀਰ ਸਿੰਘ, ਅਮਨ ਸ਼ਰਮਾ, ਸੰਜੀਵ ਸ਼ਰਮਾ ਕਰੇਮੋਨਾ ਸਮੇਤ ਇਲਾਕੇ ਦੀਆਂ ਅਨੇਕਾਂ ਪ੍ਰਮੁੱਖ ਹਸਤੀਆਂ ਹਾਜਰ ਸਨ। ਅੰਤ ਵਿਚ ਸਤਵਿੰਦਰ ਬੁੱਗਾ ਦਾ ਪ੍ਰਬੰਧਕਾਂ ਦੁਆਰਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਪਹੁੰਚੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ।

Comments

Leave a Reply

Your email address will not be published. Required fields are marked *

Loading…

Comments

comments

ਬਰੇਸ਼ੀਆ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ

‘100 ਮਹਾਨ ਭਾਰਤੀ ਕਵਿਤਾਵਾਂ’ ਦਾ ਇਤਾਲਵੀ ਸੰਸਕਰਣ ਪ੍ਰਕਾਸ਼ਿਤ