in

ਬੋਰਗੋਹੇਰਮਾਦਾ ਵਿਖੇ 5ਵਾਂ ਸਲਾਨਾ ਵਿਸ਼ਾਲ ਮਹਾਂਮਾਈ ਜਾਗਰਣ 14 ਅਗਸਤ ਨੂੰ

ਤੇਰਾਚੀਨਾ (ਇਟਲੀ) – ਇਟਲੀ ਦੇ ਲਾਤੀਨਾ ਜਿਲ੍ਹੇ ਵਿੱਚ ਤੇਰਾਚੀਨਾ ਨੇੜ੍ਹੇ ਸਥਿਤ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਬੋਰਗੋਹੇਰਮਾਦਾ ਵਿਖੇ 5ਵਾਂ ਸਲਾਨਾ ਵਿਸ਼ਾਲ ਮਹਾਂਮਾਈ ਜਾਗਰਣ ਮਿਤੀ 14 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਸ਼੍ਰੀ ਮੋਨੂ ਬਰਾਣਾ ਨੇ ਦੱਸਿਆ ਕਿ, ਇਸ ਜਾਗਰਣ ਦੌਰਾਨ 201 ਕੰਨਿਆ ਦਾ ਪੂਜਨ ਕੀਤਾ ਜਾਵੇਗਾ। ਉੱਘੇ ਕਲਾਕਾਰ ਸ਼੍ਰੀ ਗੌਰਵ ਭਨੌਟ, ਮਾਤਾ ਦੀਆਂ ਭੇਟਾ ਦਾ ਗੁਣਗਾਨ ਕਰਨਗੇ। ਕਾਲਾ ਮਿਲਾਨ ਮਿਊਜੀਕਲ ਗਰੁੱਪ, ਵਰੁਣ ਗੋਰਾ ਆਦਿ ਇਸ ਜਾਗਰਣ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਪ੍ਰਬੰਧਕਾਂ ਦੁਆਰਾ ਇਟਲੀ ਅਤੇ ਯੂਰਪ ਭਰ ਦੇ ਸਮੂਹ ਮਾਂ ਭਗਤਾਂ ਨੂੰ ਇਸ ਜਾਗਰਣ ਵਿੱਚ ਵਧ ਚੜ੍ਹ ਕੇ ਪਹੁੰਚਣ ਦੀ ਨਿਮਰਤਾ ਸਹਿਤ ਅਪੀਲ ਕੀਤੀ ਗਈ ਹੈ।

ਫੁਰਲੀ : ਦੂਜੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸਮਰਪਿਤ ਹੋਇਆ ਵਿਸ਼ਾਲ ਸ਼ਹੀਦੀ ਸਮਾਗਮ

ਭਾਰੀ ਮਾਤਰਾ ਵਿਚ ਨਸ਼ੇ ਦੀ ਖੇਪ ਨਾਲ ਕਾਬੂ ਭਾਰਤੀ ਨੂੰ ਦਿੱਤਾ ਦੇਸ਼ ਨਿਕਾਲਾ