in

ਬੰਦੀ ਛੋੜ ਦਿਵਸ, ਦੀਵਾਲੀ ਅਤੇ ਮਹਾਂਰਿਸ਼ੀ ਬਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਏ

 ਵਿਰੋਨਾ (ਇਟਲੀ) (ਦਵਿੰਦਰ ਹੀਉਂ) - ਸ੍ਰੀ ਗੁਰੂ ਰਵਿਦਾਸ ਟੈਂਪਲ ਵਿਰੋਨਾ, ਸ੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ (ਬੈਰਗਮੋ) ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ (ਬੈਰਗਮੋ) ਅਤੇ ਇਟਲੀ ਦੇ ਸਮੁੱਚੇ ਗੁਰੂਘਰਾਂ ਵਿੱਚ ਬੰਦੀ ਛੋੜ ਦਿਵਸ, ਦੀਵਾਲੀ ਅਤੇ ਮਹਾਂਰਿਸ਼ੀ ਬਾਲਮੀਕਿ ਜੀ ਦੇ ਪ੍ਰਗਟ ਦਿਵਸ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਏ ਗਏ। ਗੁਰੂ ਘਰ ਵਿਰੋਨਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਜਸਪਾਲ ਸਿੰਘ ਸ਼ਾਤ ਬੈਰਗਮੋ ਵਾਲਿਆਂ ਦੇ ਕੀਰਤਨੀ ਜਥੇ ਵੱਲੋਂ ਜੁੜੀਆਂ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਮੰਤਰ ਮੁਗਧ ਕੀਤਾ ਗਿਆ ਅਤੇ ਬੰਦੀ ਛੋੜ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਪਰੰਤ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਇਸੇ ਤਰ੍ਹਾਂ ਸਾਰੇ ਹੀ ਗੁਰੂ ਘਰਾਂ ਵਿੱਚ ਸਮਾਗਮ ਕੀਤੇ ਗਏ ਅਤੇ ਸ਼ਾਮ ਨੂੰ ਦੀਪਮਾਂਲਾ ਵੀ ਕੀਤੀ ਗਈ ਇਨ੍ਹਾਂ ਸਮਾਗਮਾਂ ਵਿੱਚ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਸਮੂਹ ਸੰਗਤਾਂ ਨੂੰ ਮੁਬਾਰਕਾਂ ਪੇਸ਼ ਕੀਤੀਆਂ। 

ਏਅਰ ਇੰਡੀਆ ਨੇ ਆਪਣੇ ਜਹਾਜ਼ਾਂ ‘ਤੇ ‘ੴ’ ਲਿਖਿਆ

ਪਹਿਲੀ ਪਾਤਸ਼ਾਹੀ ਦੇ ਨਾਂ ‘ਤੇ ਕੈਨੇਡਾ ‘ਚ ਬਣੇਗੀ ਸੜਕ