in

ਭਾਈ ਰਣਜੀਤ ਸਿੰਘ ਭੰਗੂ ਦਾ ਧਾਰਮਿਕ ਸ਼ਬਦ ‘ਸੀਸ ਦਾਸ ਦਾ ਕੱਟ ਕੇ’ ਰਿਲੀਜ

ਸਿੱਖ ਕੌਮ ਦੇ ਮਹਾਨ ਪ੍ਰਚਾਰਕ ਤੇ ਲੇਖਕ ਭਾਈ ਰਣਜੀਤ ਸਿੰਘ ਭੰਗੂ ਬਾਗਵਾਲੀ ਜੋ ਕਿ ਅੱਜਕੱਲ੍ਹ ਇਟਲੀ ਦੇ ਸ਼ਹਿਰ ਬਲੋਨੀਆ ਵਿਖੇ ਰਹਿ ਰਹੇ ਹਨ, ਦੁਆਰਾ ਗਾਇਆ ਨਵਾਂ ਧਾਰਮਿਕ ਸ਼ਬਦ ‘ਸੀਸ ਦਾਸ ਦਾ ਕੱਟ ਕੇ, ਸਾਜੋ ਕੌਮ ਨਿਆਰੀ’ ਰਿਲੀਜ ਕੀਤਾ ਗਿਆ ਹੈ। ਦਲੀ ਰਿਕਾਰਡ ਕੰਪਨੀ ਦੁਆਰਾ ਵਿਸਾਖੀ ਨੂੰ ਸਮਰਪਿਤ ਰਿਲੀਜ ਕੀਤੇ ਗਏ ਇਸ ਧਾਰਮਿਕ ਗੀਤ ਦੀ ਸਿਰਜਣਾ ਭਾਈ ਰਣਜੀਤ ਸਿੰਘ ਭੰਗੂ ਦੁਆਰਾ ਖੁਦ ਹੀ ਕੀਤੀ ਗਈ ਹੈ। ਸੰਗੀਤਕਾਰ ਹਰਮਿੰਦਰ ਸਿੰਘ ਮਾਹੀ ਦੁਆਰਾ ਬਹੁਤ ਹੀ ਮਨਹੋਕ ਧੁੰਨਾਂ ਨਾਲ ਇਸ ਸ਼ਬਦ ਨੂੰ ਸਿੰLਗਾਰਿਆ ਗਿਆ ਹੈ। ਨਿਰਦੇਸ਼ਕ ਸੱਜਣ ਅਕਬਰਪੁਰੀ ਦੀ ਨਿਰਦੇਸ਼ਨਾਂ ਵਿੱਚ ਰਿਲੀਜ ਹੋਇਆ ਤੇ ਵਿਸ਼ੇ ਪੱਖੋਂ ਇਹ ਨਵਾਂ ਗੀਤ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਨੰਦਪੁਰ ਨਗਰੀ ਵਿਖੇ ਖਾਲਸਾ ਸਾਜਨਾ ਵੇਲੇ ਸੀਸ ਦੀ ਵਿਲੱਖਣ ਮੰਗ ਦੌਰਾਨ ਭਾਈ ਦਇਆ ਸਿੰਘ ਜੀ ਦੁਆਰਾ ਹਾਜਰ ਹੋ ਕੇ ਆਪਣਾ ਸੀਸ ਭੇਟ ਕਰਨ ਦੀ ਪੇਸ਼ਕਸ ਨੂੰ ਇਤਿਹਾਸ ਦੇ ਪ੍ਰਸੰਗ ਵਜੋਂ ਗਾ ਕੇ ਭਾਈ ਰਣਜੀਤ ਸਿੰਘ ਭੰਗੂ ਨੇ ਸਚਮੁੱਚ ਹੀ ਇਕ ਵਧੀਆ ਲੇਖਕ ਤੇ ਪ੍ਰਚਾਰਕ ਹੋਣ ਦਾ ਬਾਖੂਬੀ ਸਬੂਤ ਦਿੱਤਾ ਹੈ।

ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ

ਸਰਕਾਰੀ ਹੁਕਮਾਂ ਨੂੰ ਟਿੱਚ ਜਾਣਨ ਤੇ ਹੋ ਗਈ 15000 ਹਜ਼ਾਰ ਯੂਰੋ ਵਿੱਚ ਹਜਾਮਤ