in

ਭਾਰਤੀਆਂ ਦੀ ਲੜਾਈ ਵਿਚ ਇਕ ਦੀ ਹਾਲਤ ਗੰਭੀਰ

ਵੇਲੇਤਰੀ (ਇਟਲੀ) 13 ਅਪ੍ਰੈਲ (ਪੰਜਾਬ ਐਕਸਪ੍ਰੈੱਸ) – ਵੇਲੇਤਰੀ ਦੇ ਵੀਆ ਗਾਰੀਬਾਲਦੀ ਵਿਚ ਭਾਰਤੀਆਂ ਦੇ ਗਰੁੱਪਾਂ ਵਿਚ ਹੋਈ ਲੜਾਈ ਨੇ ਇਕਦਮ ਭਿਆਨਕ ਰੂਪ ਅਖਤਿਆਰ ਕਰ ਲਿਆ। ਸਮਚਾਰ ਅਨੁਸਾਰ 35 -40 ਸਾਲਾ ਭਾਰਤੀਆਂ ਵਿਚਕਾਰ ਹੋਈ ਲੜਾਈ ਦੌਰਾਨ ਇਕ 40 ਸਾਲਾ ਭਾਰਤੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਜਖਮੀ ਭਾਰਤੀ ਦੇ ਮੂੰਹ ਅਤੇ ਸਿਰ ਵਿਚ ਗੰਭੀਰ ਸੱਟਾਂ ਵੱਜੀਆਂ ਹਨ। ਸੂਚਨਾ ਮਿਲਣ ‘ਤੇ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਜਖਮੀ ਨੂੰ ਹਸਪਤਾਲ ਪਹੁੰਚਾਇਆ।
ਜਖਮੀ ਵਿਅਕਤੀ ਨੂੰ ਤੁਰੰਤ ਦਾਖਲ ਕਰ ਲਿਆ ਗਿਆ। ਡਾਕਟਰਾਂ ਨੇ ਮਰੀਜ ਦੀ ਹਾਲਤ ਨੂੰ ਗੰਭੀਰ ਦੱਸਿਆ ਹੈ, ਅਜੇ ਇਸ ਬਾਰੇ ਕੋਈ ਹੋਰ ਜਾਣਕਾਰੀ ਡਾਕਟਰਾਂ ਵੱਲੋਂ ਨਹੀਂ ਦਿੱਤੀ ਗਈ। ਪੁਲਿਸ ਇਸ ਲੜਾਈ ਦੀ ਵਜ੍ਹਾ ਬਾਰੇ ਹੋਰ ਛਾਣਬੀਣ ਕਰ ਰਹੀ ਹੈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਕੁਝ ਫਾਲਤੂ ਬਹਿਸ ਨੇ ਹੀ ਭਿਆਨਕ ਲੜਾਈ ਦਾ ਰੂਪ ਧਾਰਨ ਕਰ ਲਿਆ ਸੀ।

ਭਾਰਤੀ ਦੇ ਮੂੰਹ ਅਤੇ ਸਿਰ ਵਿਚ ਗੰਭੀਰ ਸੱਟਾਂ ਵੱਜੀਆਂ

ਇਟਾਲੀਅਨ ਸਰਕਾਰ ਵੱਲੋਂ ‘ਬੱਚਿਆਂ ਲਈ ਜਮੀਨ’, ਨੀਤੀ ਪੇਸ਼

World Cup 2019: ਭਾਰਤ ਨੇ ਵੈਸਟਇੰਡੀਜ਼ ਨੂੰ ਹਰਾਇਆ