in

ਭਾਰਤੀਆਂ ਨੇ ਪਾਸਪੋਰਟ ਸਬੰਧੀ ਮੁਸ਼ਕਿਲਾਂ ਨੂੰ ਲੈਕੇ ਅਧਿਕਾਰੀਆ ਨਾਲ ਕੀਤੀਆਂ ਵਿਚਾਰਾਂ

ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਮੌਜੂਦ ਭਾਰਤੀ ਨੁਮਾਇੰਦੇ।

ਗੈਰ ਕਾਨੂੰਨੀ ਤੌਰ ‘ਤੇ ਰਹਿਣ ਵਾਲਿਆਂ ਦੀ ਨਹੀਂ ਹੋ ਰਹੀ ਸੁਣਵਾਈ

ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਮੌਜੂਦ ਭਾਰਤੀ ਨੁਮਾਇੰਦੇ।

ਮਿਲਾਨ (ਇਟਲੀ) 29 ਨਵੰਬਰ (ਸਾਬੀ ਚੀਨੀਆਂ) – ਨਰਿੰਦਰ ਮੋਦੀ ਸਰਕਾਰ ਦੇ ਹੁਕਮਾਂ ਤਹਿਤ ਇਟਲੀ ਦੀਆਂ ਮਿਲਾਨ ਤੇ ਰੋਮ ਅੰਬੈਸੀਆਂ ਵੱਲੋਂ ਇੱਥੇ ਰਹਿੰਦੇ ਭਾਰਤੀਆਂ ਦੀਆਂ ਪਾਸਪੋਰਟ ਸਬੰਧੀ ਮੁਸ਼ਕਿਲਾਂ ਨੂੰ ਵਿਸ਼ੇਸ਼ ਪਾਸਪੋਰਟ ਕੈਂਪਾ ਰਾਹੀਂ ਹੱਲ ਕੀਤਾ ਜਾ ਰਿਹਾ ਹੈ ਤੇ ਪੱਕੇ ਤੌਰ ‘ਤੇ ਰਹਿਣ ਵਾਲੇ ਭਾਰਤੀ ਅੰਬੈਸੀ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਪੂਰਾ ਲਾਭ ਪ੍ਰਾਪਤ ਕਰ ਰਹੇ ਹਨ। ਪਿਛਲੇ ਦੋ ਕੁ ਸਾਲਾਂ ਤੋਂ ਅੰਬੈਸੀ ਅਧਿਕਾਰੀਆਂ ਵੱਲੋਂ ਭਾਰਤੀ ਭਾਈਚਾਰੇ ਨਾਲ ਵਧੀਆ ਤਾਲਮੇਲ ਕਰਕੇ ਚੰਗੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
ਪਰ ਉਸਦੇ ਉਲਟ ਬੇਰੁਜਗਾਰੀ ਦੇ ਸਤਾਏ ਰੋਜੀ ਰੋਟੀ ਕਮਾਉਣ ਖਾਤਰ ਸਿੱਧੇ ਜਾਂ ਅਸਿੱਧੇ ਤਰੀਕੇ ਇਟਲੀ ਪੁੱਜੇ ਬਹੁਤ ਸਾਰੇ ਉਨ੍ਹਾਂ ਭਾਰਤੀਆ ਦਾ ਭਵਿੱਖ ਧੁੰਦਲਾ ਨਜਰ ਆ ਰਿਹਾ ਹੈ ਜਿਨ੍ਹਾਂ ਕੋਲ ਇੱਥੋਂ ਦੇ ਪੇਪਰ ਨਹੀਂ ਹਨ। ਉਨ੍ਹਾਂ ਕੋਲ ਭਾਰਤੀ ਪਾਸਪੋਰਟ ਨਾ ਹੋਣ ਕਾਰਨ ਉਨ੍ਹਾਂ ਦੇ ਪੱਕੇ ਹੋਣ ਦੇ ਰਸਤੇ ਵਿਚ ਅਨੇਕਾਂ ਅੜਚਣਾਂ ਆ ਰਹੀਆਂ ਹਨ। ਅਜਿਹੇ ਨੌਜਵਾਨਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਭਾਰਤੀ ਭਾਈਚਾਰੇ ਦੇ ਆਗੂਆਂ ਕਾਕਾ ਧਾਲੀਵਾਲ, ਹਰਬਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਜੀਰਾ, ਬਲਬੀਰ ਸਿੰਘ ਵੱਲੋਂ ਮੈਡਮ ਨਹਾਰਿਕਾ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕੋਲ ਫਿਲਹਾਲ ਇਟਲੀ ਦੇ ਪੱਕੇ ਪੇਪਰ ਨਹੀਂ ਹਨ, ਉਨ੍ਹਾਂ ਦੀਆਂ ਮੁਸ਼ਕਿਲਾਂ ਵੱਲ ਵੀ ਧਿਆਨ ਦਿੱਤਾ ਜਾਵੇ, ਤਾਂ ਕਿ ਉਹ ਭਾਰਤੀ ਪਾਸਪੋਰਟ ਲੈ ਕੇ ਇਥੋਂ ਦੇ ਕਾਨੂੰਨ ਦੇ ਕਿਸੇ ਤਰੀਕੇ ਨਾਲ ਪੱਕੇ ਪੇਪਰ ਲੈ ਸਕਣ, ਆਖਿਰ ਉਹ ਵੀ ਸਾਡੇ ਦੇਸ਼ ਦੇ ਨਾਗਰਿਕ ਹਨ। ਮੈਡਮ ਨਹਾਰਿਕਾ ਸਿੰਘ ਨੇ ਆਖਿਆ ਕਿ, ਉਨ੍ਹਾਂ ਨੂੰ ਅਕਸਰ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ ਕਿ ਗੈਰ ਕਾਨੂੰਨੀ ਤੌਰ ‘ਤੇ ਰਹਿਣ ਵਾਲਿਆਂ ਨੂੰ ਪਾਸਪੋਰਟ ਨਹੀਂ ਦਿੱਤੇ ਜਾ ਰਹੇ, ਪਰ ਉਨ੍ਹਾਂ ਨੂੰ ਇਕ ਪਾਸਪੋਰਟ ਬਨਾਉਣ ਲਈ ਭਾਰਤੀ ਕਾਨੂੰਨ ਪ੍ਰਣਾਲੀ ਵਿਚ ਗੁਜਰਨਾ ਪੈਂਦਾ ਹੈ ਉਹ ਜਿੰਨੀ ਮਦਦ ਹੋ ਸਕਦੀ ਹੈ ਕਰ ਰਹੇ ਹਨ, ਪਰ ਕਈਆਂ ਕੋਲ ਸ਼ਨਾਖਤੀ ਕਾਰਡ ਵੀ ਨਹੀਂ ਹੁੰਦਾ ਅਜਿਹੇ ਵਿਚ ਮੁਸ਼ਕਿਲਾਂ ਦਾ ਸਾਹਮਣਾ ਜਰੂਰ ਕਰਨਾ ਪੈਂਦਾ ਹੈ।

Comments

Leave a Reply

Your email address will not be published. Required fields are marked *

Loading…

Comments

comments

ਮੁੰਬਈ ਅੱਤਵਾਦੀ ਹਮਲੇ: ਪਾਕਿਸਤਾਨ ਦੇ ਖਿਲਾਫ ਜਿਨੇਵਾ ਵਿੱਚ ਰੋਸ ਪ੍ਰਦਰਸ਼ਨ

ਰਾਇਲ ਪੰਜਾਬ ਕਬੱਡੀ ਕਲੱਬ ਮਲੇਸ਼ੀਆ ਵੱਲੋਂ ਕਬੱਡੀ ਕੱਪ ਦਾ ਪੋਸਟਰ ਜਾਰੀ