in

ਭਾਰਤੀ ਮੂਲ ਦੀ ਸਿੱਖ ਪੰਜਾਬਣ ਫਿਲਮ ਨਿਰਮਾਤਾ ਨੇ ਜਿੱਤਿਆ ਐਮੀ ਅਵਾਰਡ

ਇਸ ਪ੍ਰਾਪਤੀ ਨੇ ਪੰਜਾਬੀ ਭਾਈਚਾਰੇ ਖਾਸ ਕਰਕੇ ਸਿੱਖਾਂ ਦਾ ਮਾਣ ਵਧਾਇਆ ਹੈ

ਇਸ ਪ੍ਰਾਪਤੀ ਨੇ ਪੰਜਾਬੀ ਭਾਈਚਾਰੇ ਖਾਸ ਕਰਕੇ ਸਿੱਖਾਂ ਦਾ ਮਾਣ ਵਧਾਇਆ ਹੈ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਭਾਰਤੀ ਮੂਲ ਦੀ ਪੰਜਾਬਣ ਫ਼ਿਲਮ ਨਿਰਮਾਤਾ ਹਰਪ੍ਰੀਤ ਕੌਰ ਨੇ ਸੀਜ਼ਨ-6 ਵਿਚ  ਟੀ.ਵੀ ਸ਼ੋਅ ‘ ਮੈਰੀਲੈਂਡ ਫਾਰਮ ਐਂਡ ਹਾਰਵੈਸਟ’ ਲਈ ਨਿਰਮਾਣ ਕੀਤੀ ਫਿਲਮ ਵਾਸਤੇ ਐਮੀ ਅਵਾਰਡ ਜਿੱਤਿਆ ਹੈ। ਇਸ ਪ੍ਰਾਪਤੀ ਨੇ ਪੰਜਾਬੀ ਭਾਈਚਾਰੇ ਖਾਸ ਕਰਕੇ ਸਿੱਖਾਂ ਦਾ ਮਾਣ ਵਧਾਇਆ ਹੈ।  ਹਰਪ੍ਰੀਤ ਕੌਰ ਮੈਰੀਲੈਂਡ ਪਬਲਿਕ ਟੈਲੀਵੀਜ਼ਨ ‘ਤੇ ਨਿਰਮਾਤਾ ਵਜੋਂ ਕੰਮ ਕਰ ਰਹੀ ਹੈ। ਮੈਰੀਲੈਂਡ ਪਬਲਿਕ ਟੈਲੀਵੀਜ਼ਨ ਦੀ ਮੈਰੀਲੈਂਡ ਦੇ ਖੇਤੀਬਾੜੀ ਵਿਭਾਗ ਨਾਲ
ਭਾਈਵਾਲੀ ਹੈ। ਉਹ ‘ਮੈਰੀਲੈਂਡ ਫਾਰਮ ਐਂਡ ਹਾਰਵੈਸਟ’ ਲਈ ਫਿਲਮਾਂ ਦਾ ਨਿਰਮਾਣ ਕਰਦੇ ਹਨ ਜਿਸ ਦਾ ਮਕਸਦ ਖੇਤੀਬਾੜੀ ਪ੍ਰਤੀ ਲੋਕਾਂ ਦੀ ਜਾਗਰੂਕਤਾ ਵਧਾਉਣਾ ਹੈ। ਖੇਤੀਬਾੜੀ ‘ਤੇ ਮਨੁੱਖੀ ਚੇਹਰੇ ਨੂੰ ਉਭਾਰਕੇ ਖੇਤੀਬਾੜੀ ਬਾਰੇ ਸਿਖਿਅਤ ਕਰਨਾ, ਖੇਤੀਬਾੜੀ ਸਨਅਤ ਨਾਲ ਜੁੜੀਆਂ ਕਹਾਣੀਆਂ ਸੁਣਾਉਣੀਆਂ ਜਿਸ ਸਨਅਤ ਨੇ ਰਾਸ਼ਟਰ ਦਾ ਨਿਰਮਾਣ ਕੀਤਾ ਹੈ ਤੇ ਇਹ ਵਿਸ਼ਵ ਦਾ ਨਿਰੰਤਰ ਢਿੱਡ ਭਰ ਰਹੀ ਹੈ। ‘ਦ ਵਿਡੋ ਕਲੋਨੀ’ ਤੇ ‘ ਏ ਲਿਟਲ ਰੈਵੋਲੂਸ਼ਨ’ ਵਰਗੀਆਂ ਐਵਾਰਡ ਜੇਤੂ ਫਿਲਮਾਂ ਪਿੱਛੇ ਵੀ ਹਰਪ੍ਰੀਤ ਕੌਰ ਦੀ ਮਿਹਨਤੀ ਹੀ ਰੰਗ ਲਿਆਈ ਸੀ।

ਪਗੜੀਧਾਰੀ ਸਿੱਖਾਂ ਨੂੰ ਪਾਉਣਾ ਹੋਵੇਗਾ ਹੈਲਮਟ

ਪਾਕਿਸਤਾਨੀ ਸਿੱਖਾਂ ਨੂੰ ਇਸਲਾਮ ਕਬੂਲਣ ਲਈ ਕਿਉਂ ਕਿਹਾ ਗਿਆ?