in

ਪਾਕਿਸਤਾਨੀ ਸਿੱਖਾਂ ਨੂੰ ਇਸਲਾਮ ਕਬੂਲਣ ਲਈ ਕਿਉਂ ਕਿਹਾ ਗਿਆ?

ਸਥਾਨਕ ਸਿੱਖਾਂ ਦਾ ਇੱਕ ਵਫ਼ਦ ਆਪਣੀਆਂ ਕੁਝ ਸਮੱਸਿਆਵਾਂ ਲੈ ਕੇ ਯਾਕੂਬ ਖਾਨ ਕੋਲ ਗਿਆ, ਪਰ ਉਨ੍ਹਾਂ ਕੋਈ ਧਰਵਾਸ ਦੇਣ ਦੀ ਥਾਂ ਵਫ਼ਦ ਨੂੰ ਕਿਹਾ ਕਿ ਆਪਣੀਆਂ ਸਮੱਸਿਆਵਾਂ ਸੁਲਝਾਉਣੀਆਂ ਹਨ ਤਾਂ ਇਸਲਾਮ ਕਬੂਲ ਲਵੋ

ਸਥਾਨਕ ਸਿੱਖਾਂ ਦਾ ਇੱਕ ਵਫ਼ਦ ਆਪਣੀਆਂ ਕੁਝ ਸਮੱਸਿਆਵਾਂ ਲੈ ਕੇ ਯਾਕੂਬ ਖਾਨ ਕੋਲ ਗਿਆ, ਪਰ ਉਨ੍ਹਾਂ ਕੋਈ ਧਰਵਾਸ ਦੇਣ ਦੀ ਥਾਂ ਵਫ਼ਦ ਨੂੰ ਕਿਹਾ ਕਿ ਆਪਣੀਆਂ ਸਮੱਸਿਆਵਾਂ ਸੁਲਝਾਉਣੀਆਂ ਹਨ ਤਾਂ ਇਸਲਾਮ ਕਬੂਲ ਲਵੋ

ਪਾਕਿਸਤਾਨ ਦੇ ਉੱਤਰੀ-ਪੱਛਮੀ ਸੂਬੇ ਖ਼ੈਬਰ-ਪਖ਼ਤੂਨਖ਼ਵਾ ਜ਼ਿਲ੍ਹੇ ਦੇ ਇੱਕ ਉੱਚ ਪੱਧਰ ਦੇ ਅਫ਼ਸਰ ਨੂੰ ਸਥਾਨਕ ਸਿੱਖ ਜਥੇਬੰਦੀ ਦੀ ਸ਼ਿਕਾਇਤ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਇਲਜ਼ਾਮ ਹੈ ਕਿ ਅਫ਼ਸਰ ਨੇ ਸਿੱਖ ਭਾਈਚਾਰੇ ਨੂੰ ਇਸਲਾਮ ਅਪਨਾਉਣ ਲਈ ਕਿਹਾ। ਸ਼ਿਕਾਇਤ ਹੰਗੂ ਜ਼ਿਲ੍ਹੇ ਦੇ ਸਿੱਖ ਭਾਈਚਾਰੇ ਦੇ ਨੁਮਾਇੰਦੇ ਫ਼ਰੀਦ ਚੰਦ ਸਿੰਘ ਨੇ ਟਾਲ ਤਹਿਸੀਲ ਦੇ ਵਧੀਕ ਸਹਾਇਕ ਕਮਿਸ਼ਨਰ ਯਾਕੂਬ ਖਾਨ ਖਿਲਾਫ਼ ਦਰਜ ਕਰਵਾਈ।
ਬੀਬੀਸੀ ਦੀ ਸ਼ੁਮਾਇਲਾ ਜਾਫ਼ਰੀ ਨੂੰ ਫ਼ਰੀਦ ਚੰਦ ਸਿੰਘ ਨੇ ਦੱਸਿਆ ਕਿ, ਸਥਾਨਕ ਸਿੱਖਾਂ ਦਾ ਇੱਕ ਵਫ਼ਦ ਆਪਣੀਆਂ ਕੁਝ ਸਮੱਸਿਆਵਾਂ ਲੈ ਕੇ ਯਾਕੂਬ ਖਾਨ ਕੋਲ ਗਿਆ, ਪਰ ਉਨ੍ਹਾਂ ਕੋਈ ਧਰਵਾਸ ਦੇਣ ਦੀ ਥਾਂ ਵਫ਼ਦ ਨੂੰ ਕਿਹਾ ਕਿ ਆਪਣੀਆਂ ਸਮੱਸਿਆਵਾਂ ਸੁਲਝਾਉਣੀਆਂ ਹਨ ਤਾਂ ਇਸਲਾਮ ਕਬੂਲ ਲਵੋ। ਉਨ੍ਹਾਂ ਅੱਗੇ ਕਿਹਾ, ”ਇਹ ਸੁਣ ਕੇ ਅਸੀਂ ਹੈਰਾਨ ਹੋ ਗਏ। ਇਹ ਕਿਸੇ ਆਮ ਸ਼ਖਸ ਵੱਲੋਂ ਨਹੀਂ ਸਗੋਂ ਪ੍ਰਸ਼ਾਸਨ ਦੇ ਸੀਨੀਅਰ ਅਫ਼ਸਰ ਵੱਲੋਂ ਕਿਹਾ ਗਿਆ। ਇਹ ਬੇਹੱਦ ਗੰਭੀਰ ਗੱਲ ਸੀ ਇਸ ਲਈ ਅਸੀਂ ਸ਼ਿਕਾਇਤ ਦਰਜ ਕਰਵਾਈ।”ਆਪਣੀ ਸ਼ਿਕਾਇਤ ‘ਚ ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਕਥਿਤ ਤੌਰ ‘ਤੇ ਸਰਕਾਰੀ ਅਫ਼ਸਰ ਵੱਲੋਂ ‘ਪ੍ਰਤਾੜਿਤ’ ਕੀਤਾ ਗਿਆ। ਉਨ੍ਹਾਂ ਸ਼ਿਕਾਇਤ ‘ਚ ਅੱਗੇ ਕਿਹਾ, ”ਪਾਕਿਸਤਾਨੀ ਸਰਕਾਰ ਸਾਨੂੰ ਧਾਰਮਿਕ ਆਜ਼ਾਦੀ ਦਿੰਦੀ ਹੈ, ਜੇਕਰ ਕੋਈ ਸਾਡੀ ਧਾਰਮਿਕ ਸੁਤੰਤਰਤਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਡੇ ਕੋਲ ਉਸਦੇ ਖ਼ਿਲਾਫ਼ ਕਨੂੰਨੀ ਕਾਰਵਾਈ ਕਰਨ ਦਾ ਹੱਕ ਹੈ।”ਸਥਾਨਕ ਪ੍ਰਸ਼ਾਸ਼ਨ ਨੇ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕੀਤੀ। ਯਾਕੂਬ ਖਾਨ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਖ਼ਿਲਾਫ਼ ਜਾਂਚ ਅਰੰਭ ਦਿੱਤੀ ਗਈ ਹੈ। ਯਾਕੂਬ ਖਾਨ ਨੇ ਮਾਫ਼ੀ ਵੀ ਮੰਗ ਲਈ ਹੈ।

ਭਾਰਤੀ ਮੂਲ ਦੀ ਸਿੱਖ ਪੰਜਾਬਣ ਫਿਲਮ ਨਿਰਮਾਤਾ ਨੇ ਜਿੱਤਿਆ ਐਮੀ ਅਵਾਰਡ

ਇਟਲੀ ਦੀ ਨਿਵਾਸ ਆਗਿਆ ਨੂੰ ਨੁਕਸਾਨ ਪਹੁੰਚਾਏ ਬਿਨਾਂ, ਵਿਦੇਸ਼ੀ ਕਿੰਨਾ ਸਮਾਂ ਇਟਲੀ ਤੋਂ ਬਾਹਰ ਰਹਿ ਸਕਦੇ ਹਨ?