in

ਭਾਰਤ ਦੀ ਵੱਡੀ ਜਿੱਤ, ਪਾਕਿਸਤਾਨ ਨੂੰ ਝਟਕਾ

ਮਿਲਾਨ 17 ਜੁਲਾਈ (ਪੱਤਰ ਪ੍ਰੇਰਕ) ਕਲਭੂਸ਼ਨ ਯਾਦਵ ਮਾਮਲੇ ਵਿੱਚ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਅੰਤਰਰਾਸ਼ਟਰੀ ਕੋਰਟ (ਆਈ ਸੀ ਜੇ) ਨੇ ਇਸ ਮਾਮਲੇ ਚ ਆਪਣਾ ਫੈਸਲਾ ਸੁਣਾਉਦਿਆਂ ਕਲਭੂਸ਼ਨ ਯਾਦਵ ਦੀ ਫਾਂਸੀ ਤੇ ਰੋਕ ਲਗਾ ਦਿੱਤੀ ਹੈ। ਦੱਸਣਯੋਗ ਹੈ ਕਿ ਕਲਭੂਸ਼ਨ ਯਾਦਵ ਨੂੰ ਪਾਕਿਸਤਾਨ ਨੇ ਯਾਸੂਸੀ ਦਾ ਦੋਸ਼ ਲਗਾ ਕਿ ਮਾਰਚ 2016 ਵਿੱਚ ਗ੍ਰਿਫਤਾਰ ਕਰ ਲਿਆ ਸੀ। ਅਤੇ ਪਾਕਿਸਤਾਨ  ਦੀ ਮਿਲਟਰੀ ਕੋਰਟ ਨੇ 10 ਅਪ੍ਰੈਲ 2017 ਨੂੰ ਯਾਦਵ ਨੂੰ ਫਾਂਸੀ ਦੀ ਸਜਾ ਸੁਣਾ ਦਿੱਤੀ ਸੀ ਜਿਸ ਤੇ ਭਾਰਤ ਨੇ ਇਹ ਮਾਮਲਾ ਅੰਤਰਰਾਸ਼ਟਰੀ ਕੋਰਟ (ਆਈ ਸੀ ਜੇ ਕੋਲ ਉਠਾਇਆ ਸੀ।ਨੀਦਰਲੈਂਡ ਦੇ ਹੇਗ ਸ਼ਹਿਰ 15 ਜੱਜਾਂ ਦੇ ਬੈਚ ਨੇ ਅੱਜ ਵੱਡਾ ਫੈਸਲਾ ਸੁਣਾਉਦਿਆਂ ਯਾਦਵ ਦੀ ਫਾਂਸੀ ਤੇ ਰੋਕ ਲਗਾ ਦਿੱਤੀ।ਇਸ ਮਾਮਲੇ ਚ ਭਾਰਤ ਦੀ ਇਸ ਵੱਡੀ ਸਫਲਤਾ ਨਾਲ਼ ਜਿੱਥੇ ਦੇਸ਼-ਵਿਦੇਸ਼ ਅੰਦਰ ਵਸਦੇ ਭਾਰਤੀਆਂ ਚ ਖੁਸ਼ੀ ਦੀ ਲਹਿਰ ਹੈ,ਉੱਥੇ ਪਾਕਿਸਤਾਨ ਦਾ ਅੰਤਰਰਾਸ਼ਟਰੀ ਪੱਧਰ ਤੇ ਅਕਸ਼ ਹੋਰ ਵੀ ਖਰਾਬ ਹੋਇਆ ਹੈ ਕਿਉਕਿ ਪਾਕਿਸਤਾਨ ਨੇ ਯਾਦਵ ਨੂੰ ਕੌਸਲਰ ਅਸੈਸ ਨਾ ਦੇ ਕੇ ਵਿਆਨਾ ਸੰਧੀ ਦੀ ਉਲੰਘਣਾ ਦਾ ਜੁਰਮ ਵੀ ਕੀਤਾ।ਇਸੇ ਪ੍ਰਕਾਰ ਦੇਸ਼ ਵਿਦੇਸ਼ ਅੰਦਰ ਵਸਦੇ ਭਾਰਤੀਆਂ ਦੀ ਇਹ ਵੀ ਮੰਗ ਹੈ ਕਿ ਕਲਭੂਸ਼ਨ ਯਾਦਵ ਨੂੰ ਜਲਦ ਤੋਂ ਜਲਦ ਕੌਸਲਰ ਅਸੈਸ ਮਿਲਣੀ ਚਾਹੀਦੀ ਹੈ ਅਤੇ ਪਾਕਿਸਤਾਨ ਸਰਕਾਰ ਯਾਦਵ ਨੂੰ ਤੁਰੰਤ ਰਿਹਾਅ ਕਰੇ।ਹੁਣ ਇਸ ਮਾਮਲੇ ਚ ਆਈ ਸੀ ਜੇ ਦਾ ਫੈਸਲਾ ਭਾਰਤ ਦੇ ਪੱਖ ਚ ਆਉਣ ਨਾਲ਼ ਪਾਕਿਸਤਾਨ ਦੇ ਮੁੰਹ ਤੇ ਕਰਾਰੀ ਚੋਟ ਲੱਗੀ ਹੈ।

ਕਲਭੂਸ਼ਨ ਯਾਦਵ

ਬਰੇਸ਼ੀਆ ਵਿਖੇ ਪੰਜਾਬਣਾਂ ਨੇ ਤੀਆਂ ਦਾ ਤਿਉਹਾਰ ਚਾਵਾਂ ਸੱਧਰਾਂ ਨਾਲ ਮਨਾਇਆ

ਇਟਲੀ ਨੇ ਨਵਾਂ ਘਰੇਲੂ ਹਿੰਸਾ ਕਾਨੂੰਨ ਪਾਸ ਕੀਤਾ