in

ਮਨਜੋਤ ਕੌਰ ਨੇ ਇਟਲੀ ‘ਚ 100 ਪ੍ਰਤੀਸ਼ਤ ਨੰਬਰ ਲੈ ਕੇ ਚਮਕਾਇਆ ਮਾਪਿਆਂ ਅਤੇ ਦੇਸ਼ ਦਾ ਨਾਮ

ਲੰਡਨ ਵਿਚ ਹਾਸਲ ਕਰੇਗੀ ਅਗਲੀ ਵਿੱਦਿਆ

ਮੋਦੇਨਾ (ਇਟਲੀ) 20 ਜੁਲਾਈ (ਪੱਤਰ ਪ੍ਰੇਰਕ) – ਇਟਲੀ ਰਹਿੰਦੇ ਭਾਰਤੀ ਵਿਦਿਆਰਥੀ ਵਿੱਦਿਆ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟ ਕੇ ਨਿਰੰਤਰ ਮਾਪਿਆਂ ਅਤੇ ਦੇਸ਼ ਦਾ ਨਾਂ ਚਮਕਾ ਰਹੇ ਹਨ। ਮੋਦੇਨਾ ਸ਼ਹਿਰ ਦੇ ਲੀਚੇਓ ਸ਼ੈਨਤੀਫਿਕੋ ਤਾਸੋਨੀ ਇੰਸਟੀਚਿਊਟ ਵਿਖੇ 5 ਸਾਲ ਦੇ ਕੋਰਸ ਦੀ ਸਮਾਪਤੀ ਮੌਕੇ ਆਏ ਨਤੀਜਿਆਂ ਵਿੱਚ ਰੋਪੜ੍ਹ ਜਿਲ੍ਹੇ ਦੇ ਪਿੰਡ ਕਕਰਾਲੀ ਨਾਲ ਸਬੰਧਿਤ ਮਨਜੋਤ ਕੌਰ ਸੋਹੀ, ਸਪੁੱਤਰੀ ਕੁਲਜੀਤ ਸਿੰਘ ਕਾਸਤਲਫਰਾਂਕੋ ਨੇ ਇਮਤਿਹਾਨ ਵਿਚੋਂ 100 ਪ੍ਰਤੀਸ਼ਤ ਨੰਬਰ ਹਾਸਲ ਕੀਤੇ ਹਨ। ਮਨਜੋਤ ਕੌਰ ਹੁਣ ਯੂਨੀਵਰਸਿਟੀ ਆੱਫ ਲੰਡਨ ਤੋਂ ਅਗਲੀ ਪੜਾ੍ਹਈ ਕਰੇਗੀ ਅਤੇ ਬਿਜਨਸ ਵਿੱਚ ਡਿਗਰੀ ਹਾਸਲ ਕਰਕੇ ਇਸ ਖੇਤਰ ਵਿੱਚ ਅੱਗੇ ਵਧੇਗੀ। ਇਹ ਪਰਿਵਾਰ ਲੰਬੇ ਸਮੇਂ ਤੋਂ ਇਟਲੀ ਦੇ ਮੋਦੇਨਾ ਨੇੜ੍ਹਲੇ ਸ਼ਹਿਰ ਕਾਸਤਲਫਰਾਂਕੋ ਏਮੀਲੀਆ ਵਿਖੇ ਰਹਿ ਰਿਹਾ ਹੈ। ਲੜਕੀ ਮਨਜੋਤ ਕੌਰ ਦੀ ਇਸ ਸ਼ਾਨਾਂਮੱਤੀ ਵਿਦਿਅਕ ਪ੍ਰਾਪਤੀ ਨਾਲ ਪਰਿਵਾਰ ਦੇ ਨਾਲ ਨਾਲ ਸਮੁੱਚੇ ਭਾਰਤੀ ਭਾਈਚਾਰੇ ਦਾ ਮਾਣ ਵਧਿਆ ਹੈ। ਇੰਸਟੀਚਿਊਟ ਦੇ ਪ੍ਰੋਫੈਸਰਾਂ ਨੇ ਵੀ ਮਨਜੋਤ ਕੌਰ ਦੇ ਵਿਦਿਅਕ ਗੁਣਾਂ ਦੀ ਉਚੇਚੇ ਤੌਰ ‘ਤੇ ਤਾਰੀਫ ਕਰਦਿਆਂ ਉਸ ਦੀ ਹੌਂਸਲਾ ਅਫਜਾਈ ਕੀਤੀ ਹੈ। ਦੱਸਣਯੋਗ ਹੈ ਕਿ ਇਟਲੀ ‘ਚ ਇਸ ਸਾਲ ਆਏ ਨਤੀਜਿਆਂ ਵਿੱਚ ਭਾਰਤੀ ਵਿਦਿਆਰਥੀਆਂ ਨੇ ਚੰਗੇ ਨੰਬਰ ਹਾਸਲ ਕਰਕੇ ਭਾਰਤੀ ਵਿਦਿਆਰਥੀਆਂ ਦੇ ਸਚਮੁੱਚ ਹੁਸ਼ਿਆਰ ਹੋਣ ਦਾ ਪ੍ਰਮਾਣ ਦਿੱਤਾ ਹੈ।

ਕੋਵਿਡ -19 : ਸਤੰਬਰ ਤੱਕ ਆਵੇਗਾ ਟੀਕਾ

ਕੋਕਾ, ਤੇ ਮਜਬੂਰੀ ਗੀਤ ਨਾਲ ਚਰਚਾ ਵਿਚ ਆਇਆ ਬਲਵੀਰ ਸ਼ੇਰਪੁਰੀ