in

ਲਾਦੀਸਪੋਲੀ ਵਿਚ ਮਹਾਨ ਗੁਰਮਤਿ ਸਮਾਗਮ 22 ਸਤੰਬਰ ਨੂੰ

ਲਾਦੀਸਪੋਲੀ (ਇਟਲੀ) 20 ਸਤੰਬਰ (ਸਾਬੀ ਚੀਨੀਆਂ) – ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਖੁਸ਼ੀਆਂ ਵਿਚ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਦੀਆਂ ਸੰਗਤਾਂ ਵੱਲੋਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ, ਇਨਾਂ ਮਹਾਨ ਗੁਰਮਤਿ ਸਮਾਗਮਾਂ ਵਿਚ ਹਾਜਰੀ ਭਰਨ ਲਈ ਭਾਈ ਸੁਖਰਾਜ ਸਿੰਘ ਗੋਇੰਦਵਾਲ ਵਾਲੇ ਉਚੇਚੇ ਤੌਰ ‘ਤੇ ਇਟਲੀ ਪੁੱਜ ਚੁੱਕੇ ਹਨ, ਜੋ ਆਈ ਸੰਗਤ ਨੂੰ ਗੁਰਮਿਤ ਵਿਚਾਰਾਂ ਅਤੇ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ। ਦੱਸਣਯੋਗ ਹੈ ਕਿ ਭਾਈ ਸੁਖਰਾਜ ਸਿੰਘ ਜਿਨ੍ਹਾਂ ਨੂੰ ਸਿੱਖ ਕੌਮ ਦੇ ਨਿਧੜਕ ਬੁਲਾਰੇ ਕਰਕੇ ਜਾਣਿਆ ਜਾਂਦਾ ਹੈ ਇਟਲੀ ਵਿਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਵੱਲੋਂ ਉਨਾਂ ਦੇ ਵਿਸ਼ੇਸ਼ ਸਮਾਗਮ ਕਰਵਾ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਜਾ ਰਿਹਾ ਹੈ।

ਨਾਮ ਦੀ ਬਦਲੀ /Name change/ Cambio di nome

ਸਿੱਧੂ ਮੂਸੇਵਾਲਾ ਨੇ Live ਹੇ ਕੇ ਮੰਗੀ ਮਾਫੀ