in

ਵਿਤੈਰਬੋ : ਵਿਸ਼ਾਲ ਨਗਰ ਕੀਰਤਨ ਲਈ ਤਿਆਰੀਆਂ ਮੁਕੰਮਲ

ਨਗਰ ਕੀਤਰਨ ਸਬੰਧੀ ਜਾਣਕਾਰੀ ਦਿੰਦੇ ਪ੍ਰਬੰਧਕ।
ਨਗਰ ਕੀਤਰਨ ਸਬੰਧੀ ਜਾਣਕਾਰੀ ਦਿੰਦੇ ਪ੍ਰਬੰਧਕ।

ਵਿਤੈਰਬੋ (ਇਟਲੀ) 3 ਅਕਤੂਬਰ (ਸਾਬੀ ਚੀਨੀਆਂ) – ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਤੈਰਬੋ ਇਟਲੀ ਦੀਆਂ ਸਮੂਹ ਗੁਰਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਨਗਰ ਕੀਰਤਨ 6 ਅਕਤੂਬਰ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ, ਸੰਗਤਾਂ ਵੱਲੋਂ ਸਾਰੀਆਂ ਲੌਂੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਨਗਰ ਕੀਰਤਨ ਕੁਝ ਦਿਨ ਪਹਿਲਾਂ ਕਰਵਾਇਆ ਜਾਣਾ ਸੀ, ਪਰ ਕੁਝ ਤਕਨੀਕੀ ਕਾਰਨਾਂ ਕਰਕੇ ਦੇਰੀ ਹੋਈ ਹੈ।
ਇਸ ਮੌਕੇ ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਗੁਰੂ ਇਤਿਹਾਸ ਸਰਵਣ ਕਰਵਾਏ ਜਾਣਗੇ। ਗਤਕੇ ਵਾਲੇ ਸਿੰਘ ਗਤਕਾ ਕਲ੍ਹਾ ਦੇ ਜੌਹਰ ਵਿਖਾਉਣਗੇ। ਨਗਰ ਕੀਰਤਨ ਵਿਤੈਰਬੋ ਸ਼ਹਿਰ ਦੀ ਪਰਿਕਰਮਾ ਤੋਂ ਬਾਅਦ ਖੇਡ ਮੈਦਾਨ ਵਿਚ ਪੁੱਜੇਗਾ, ਜਿੱਥੇ ਕਿ ਖੁੱਲ੍ਹੇ ਦੀਵਾਨ ਸਜਾਏ ਜਾਣਗੇ।

ਗੂਗਲ ਡੂਡਲ ਦੁਆਰਾ ਮਨਾਈ ਜਾ ਰਹੀ ਹੈ ਇਤਾਲਵੀ ਰੇਲਵੇ ਦੇ ਉਦਘਾਟਨ ਦੀ ਵਰ੍ਹੇਗੰਢ

ਇਟਲੀ ਦੇ ਪੁਲਿਸ ਹੈੱਡਕੁਆਟਰ ‘ਤੇ ਹਮਲਾ – ਵਿਦੇਸ਼ੀਆਂ ਦੀ ਆ ਸਕਦੀ ਹੈ ਸ਼ਾਮਤ