in

ਵੀਰ ਜਸਵੀਰ ਪਾਰਸ ਯੂਰਪ ਵਿੱਚ ਪ੍ਰਚਾਰ ਕਰਨ ਲਈ ਅਕਤੂਬਰ ਵਿਚ ਪਹੁੰਚਣਗੇ

ਧਰਮ ਪ੍ਰਚਾਰਕ ਵੀਰ ਜਸਵੀਰ ਪਾਰਸ
ਧਰਮ ਪ੍ਰਚਾਰਕ ਵੀਰ ਜਸਵੀਰ ਪਾਰਸ

ਵਿਚੈਂਸਾ (ਇਟਲੀ) 23 ਸਤੰਬਰ (ਪੱਤਰ ਪ੍ਰੇਰਕ) – ਸਤਿਗੁਰੂ ਰਵਿਦਾਸ ਮਹਾਰਾਜ ਜੀ,  ਭਗਵਾਨ ਵਾਲਮੀਕ ਜੀ ਅਤੇ ਡਾ: ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਧਰਮ ਪ੍ਰਚਾਰਕ ਵੀਰ ਜਸਵੀਰ ਪਾਰਸ ਮਿਤੀ 17 ਅਕਤੂਬਰ ਤੋਂ ਦਸੰਬਰ ਮਹੀਨੇ ਤੱਕ ਦੇ ਸਮੇਂ ਲਈ ਯੂਰਪ ਵਿੱਚ ਪ੍ਰਚਾਰ ਕਰਨ ਦੇ ਲਈ ਪਹੁੰਚ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਬੱਬੂ ਜਲੰਧਰੀਏ ਨੇ ਦੱਸਿਆ ਕਿ, ਜਸਵੀਰ ਪਾਰਸ ਬਹੁਤ ਹੀ ਚੰਗੇ ਪ੍ਰਚਾਰਕ ਹਨ, ਜੋ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ, ਭਗਵਾਨ ਵਾਲਮੀਕ ਜੀ ਅਤੇ ਡਾ: ਅੰਬੇਡਕਰ ਜੀ ਦੁਆਰਾ ਦਰਸਾਏ ਗਏ ਪੂਰਨਿਆਂ ‘ਤੇ ਪੂਰਨ ਰੂਪ ਵਿੱਚ ਪਹਿਰਾ ਦੇ ਕੇ ਨਿੱਗਰ ਢੰਗ ਨਾਲ ਇਤਿਹਾਸ ਅਤੇ ਮੌਜੂਦਾ ਪ੍ਰਸਿਥਤੀਆਂ ‘ਤੇ ਚਾਨਣਾਂ ਪਾਉਂਦੇ ਹਨ। ਉਹ ਇਟਲੀ ਦੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਵਿੱਚ ਵੀ ਪ੍ਰਚਾਰ ਕਰਨਗੇ। ਵਧੇਰੇ ਜਾਣਕਾਰੀ ਲਈ ਸ਼੍ਰੀ ਬੱਬੂ ਜਲੰਧਰੀਆ ਨਾਲ 3294726850 ਸੰਪਰਕ ਕੀਤਾ ਜਾ ਸਕਦਾ ਹੈ।

Comments

Leave a Reply

Your email address will not be published. Required fields are marked *

Loading…

Comments

comments

ਪੰਡਿਤ ਰਾਓ ਨੇ ਕੀਤੀ ਗੁਰਦਾਸ ਮਾਨ ਦੀ ਸ਼ਿਕਾਇਤ

ਨਾਮ ਦੀ ਬਦਲੀ /Name change/ Cambio di nome