in

ਵੈੱਜ ਮੰਚੂਰੀਅਨ

ਵੈੱਜ ਮੰਚੂਰੀਅਨ ਬਣਾਉਣ ਲਈ ਸਮੱਗਰੀ:
ਪੱਤਾ ਗੋਭੀ – 250 ਗਰਾਮ
ਤੇਲ – ਮੰਚੂਰੀਅਨ ਫਰਾਈ ਕਰਨ ਲਈ
ਲਾਲ ਮਿਰਚ ਪਾਊਡਰ – 1 ਚਮਚ
ਕਾਲੀ ਮਿਰਚ ਪਾਊਡਰ – 1 ਚਮਚ
ਕਾਰਨ ਫਲੋਰ – 2 ਚਮਚ
ਫੁਲ ਗੋਭੀ – 100 ਗਰਾਮ
ਮੈਦਾ – 4 ਚਮਚ
ਨਮਕ – ਸਵਾਦ ਅਨੁਸਾਰ
ਅਦਰਕ – ਲਸਣ ਦਾ ਪੇਸਟ – 2 ਚਮਚ
ਪਾਣੀ – ਅੱਧਾ ਗਲਾਸ

ਮੰਚੂਰੀਅਨ ਗਰੇਵੀ ਬਣਾਉਣ ਲਈ ਸਮੱਗਰੀ:

ਗਾਜਰ -1 ( ਬਰੀਕ ਕੱਟੀ ਹੋਈ )
ਸ਼ਿਮਲਾ ਮਿਰਚ -1 ( ਬਰੀਕ ਕੱਟੀ ਹੋਈ )
ਹਰੀ ਮਿਰਚ – 2 (ਬਰੀਕ ਕਟੀ ਹੋਈ)
ਸਿਰਕਾ -2 ਚਮਚ
ਸੋਇਆ ਸੌਸ – 2 ਚਮਚ
ਨਮਕ – ਸਵਾਦ ਅਨੁਸਾਰ
ਪਾਣੀ
ਤੇਲ

ਵੈੱਜ ਮੰਚੂਰੀਅਨ ਬਣਾਉਣ ਦੀ ਵਿਧੀ:

ਪੱਤਾ ਗੋਭੀ ਅਤੇ ਫੁਲ ਗੋਭੀ ਨੂੰ ਚੰਗੀ ਤਰ੍ਹਾ ਸਾਫ ਕਰੋ ਅਤੇ ਕੱਦੂਕਸ ਕਰਕੇ ਇੱਕ ਵੱਡੇ ਬਰਤਨ ਵਿੱਚ ਕੱਢ ਲਓ। ਹੁਣ ਇਸ ਵਿੱਚ ਕਾਰਨ ਫਲੋਰ ਅਤੇ ਮੈਦਾ ਪਾ ਕੇ ਚੰਗੀ ਤਰਾਂ ਮਿਲਾਓ।
ਇਸ ਮਿਸ਼ਰਣ ਵਿੱਚ ਕਾਲੀ ਮਿਰਚ, ਲਾਲ ਮਿਰਚ, ਨਮਕ ਅਤੇ ਅਦਰਕ-ਲਸਣ ਦਾ ਪੇਸਟ ਪਾਕੇ ਚੰਗੇ ਤਰ੍ਹਾਂ ਮਿਲਾ ਲਓ। ਇਸਦੇ ਬਾਅਦ ਇਸ ਮਿਸ਼ਰਣ ਦੇ ਛੋਟੇ – ਛੋਟੇ ਗੋਲੇ ਬਣਾ ਲਓ। ਇੱਕ ਕੜਾਹੀ ਵਿੱਚ ਤੇਲ ਗਰਮ ਕਰੋ ਅਤੇ ਬਾਲਸ ਨੂੰ ਸੁਨਹਿਰਾ ਹੋਣ ਤੱਕ ਡੀਪ ਫਰਾਈ ਕਰੋ।

ਮੰਚੂਰੀਅਨ ਗਰੈਵੀ ਬਣਾਉਣ ਦੀ ਵਿਧੀ:

ਇਕ ਪੈਨ ਵਿੱਚ 2 – 3 ਚਮਚ ਤੇਲ ਪਾ ਕੇ ਗਰਮ ਕਰੋ। ਤੇਲ ਗਰਮ ਹੋਣ ਉੱਤੇ ਅਦਰਕ, ਲਸਣ ਪਾ ਕੇ ਇਸਨੂੰ ਭੁੰਨ ਲਓ। ਅਦਰਕ ਅਤੇ ਲਸਣ ਨੂੰ ਭੁੰਨਣ ਦੇ ਬਾਅਦ ਇਸ ਵਿੱਚ ਸਭ ਸਬਜੀਆਂ (ਗਾਜਰ , ਪਿਆਜ , ਸ਼ਿਮਲਾ ਮਿਰਚ ਅਤੇ ਹਰੀ ਮਿਰਚ) ਪਾਕੇ ਚੰਗੇ ਤਰ੍ਹਾਂ ਨਾਲ ਭੁੰਨ ਲਓ। ਜਦੋਂ ਸਬਜੀਆਂ ਪਕ ਜਾਣ ਤਾਂ ਇਸ ਵਿੱਚ ਚੀਨੀ, ਨਮਕ ਅਤੇ 2 ਚਮਚ ਸੌਸ ਅਤੇ ਥੋੜ੍ਹਾ ਜਿਹਾ ਮੈਦਾ ਪਾਣੀ ਵਿੱਚ ਘੋਲ ਕੇ ਮਿਕਸ ਕਰੋ। ਥੋੜ੍ਹੀ ਦੇਰ ਪਕਾਉਣ ਦੇ ਬਾਅਦ ਇਸ ਵਿੱਚ ਪਾਣੀ ਪਾ ਕੇ ਪਕਾ ਲਉ। ਗਰੇਵੀ ਤਿਆਰ ਹੋਣ ਉਤੇ ਇਸ ਵਿੱਚ ਤਿਆਰ ਵੈੱਜ ਮੰਚੂਰੀਅਨ ਪਾਓ ਅਤੇ ਚੰਗੀ ਤਰ੍ਹਾਂ ਨਾਲ ਪਕਾ ਲਉ। ਮਜੇਦਾਰ ਵੈੱਜ ਮੰਚੂਰੀਅਨ ਆਪਣੀ ਪਸੰਦ ਅਨੁਸਾਰ ਸਰਵ ਕਰੋ ਅਤੇ ਖੁਦ ਵੀ ਖਾਓ.

ਫੂਡ ਬਿਜ਼ਨੈਸ : ਘਰ ਬੈਠੇ ਮਿਲ ਜਾਵੇਗਾ ਲਾਇਸੈਂਸ ਤੇ ਰਜਿਸਟਰੇਸ਼ਨ

ਇਟਲੀ: ਖੇਤਰਾਂ ਦੇ ਵਿਚਕਾਰ ਯਾਤਰਾ ਦੀ ਆਗਿਆ