in

ਸ਼ੁੱਭਨੀਤ ਕੌਰ ਨੇ ਪੜ੍ਹਾਈ ਵਿੱਚੋ 100 ਪ੍ਰਤੀਸ਼ਤ ਅੰਕ ਹਾਸਲ ਕਰਕੇ ਮਾਪਿਆਂ ਤੇ ਭਾਰਤ ਦਾ ਨਾਮ ਚਮਕਾਇਆ

ਪੰਜਾਬੀ ,ਹਿੰਦੀ ,ਉਰਦੂ ,ਅੰਗਰੇਜ਼ੀ ਅਤੇ ਇਟਾਲੀਅਨ ਭਾਸ਼ਾ ਦੀ ਰੱਖਦੀ ਹੈ ਮੁਹਾਰਤ

ਰੋਮ (ਕੈਂਥ) – ਬੀਤੇ ਦਿਨੀਂ ਇਟਲੀ ਵਿੱਚ ਵਿਦਿਅਕ ਅਦਾਰਿਆਂ ਦੇ ਆਏ ਨਤੀਜਿਆਂ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ 100/100 ਅੰਕ ਹਾਸਲ ਕਰਕੇ ਜਿਥੇ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਦੂਜੇ ਪਾਸੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦਾ ਨਾਮ ਵੀ ਰੌਸਨ ਹੋ ਰਿਹਾ ਹੈ, ਕਿਉਂਕਿ ਦੁਨੀਆ ਵਿੱਚ ਕੁਝ ਅਜਿਹੇ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਅਧਿਆਤਮਕ ਗੁਣਾ ਨਾਲ ਪਹਿਚਾਣਿਆਂ ਜਾਦਾ ਹੈ ਜਿਨ੍ਹਾਂ ਵਿੱਚ ਇੱਕ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਸਹਿਰ ਸ਼ੁਜਾਰਾ ਵਿਖੇ ਰਹਿ ਰਹੀ ਸ਼ੁੱਭਨੀਤ ਕੌਰ ਸੈਂਹਬੀ ਹੈ ਜਿਸ ਨੇ ਛੋਟੀ ਉਮਰ ਵਿੱਚ ਅਨੇਕਾ ਹੀ ਗੁਣਾ ਨੂੰ ਧਾਰਨ ਕੀਤਾ ਹੈ।ਜਿਸ ਨੇ ਇਟਲੀ ਵਿੱਚ ਰਹਿੰਦਿਆ 5 ਭਾਸ਼ਾ ਦਾ ਗਿਆਨ ਹੀ ਨਹੀ ਪ੍ਰਪਾਤ ਕੀਤਾ ਸਗੋ, ਉਨ੍ਹਾਂ ਭਾਸ਼ਾ ਨੂੰ ਲਿਖਣ ਵਿੱਚ ਵੀ ਪੂਰੀ ਮੁਹਾਰਿਤ ਰੱਖਦੀ ਹੈ ਜੇਕਰ ਉਸ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਸ਼ੁੱਭਨੀਤ ਕੌਰ ਸੈਂਹਬੀ ਨੇ ਇਟਲੀ ਦੇ ਸਕੂਲ ਦੀ 5ਵੀ ਕਲਾਸ ਵਿੱਚੋਂ 100/100 ਨੰਬਰ ਹਾਸਲ ਕੀਤੇ ਉਥੇ ਹੀ ਸ਼ੁੱਭਨੀਤ ਕੌਰ ਸੈਂਹਬੀ ਪੰਜਾਬੀ , ਹਿੰਦੀ ,ਉੜਦੂ ,ਅੰਗਰੇਜੀ ਅਤੇ ਇਟਾਲੀਅਨ ਭਾਸ਼ਾ ਬੋਲਣ ਦੇ ਨਾਲ ਨਾਲ ਯੂਟਿਊਬ ਤੇ ਲੋਕਾਂ ਨੂੰ ਇਟਾਲੀਅਨ ਸਿਖਾਉਦੀ ਵੀ ਨਜ਼ਰ ਆ ਰਹੀ ਹੈ ।ਪਿਤਾ ਸੁੱਖਵਿੰਦਰ ਸਿੰਘ ਸੈਂਹਬੀ ਮਾਤਾ ਸੁਖਰਾਜ ਕੌਰ ਆਪਣੀ ਲਾਡਲੀ ਧੀ ਸੁੱਭਨੀਤ ਕੌਰ ਸੈਂਹਬੀ (ਜਿਸ ਦੀ ਉਮਰ 11 ਸਾਲ ਹੈ) ਤੇ ਮਾਣ ਮਹਿਸੂਸ ਕਰਦੇ ਹਨ ਤੇ ਮਾਪਿਆਂ ਨੇ ਹੀ ਬਹੁਤ ਮਿਹਨਤ ਨਾਲ ਆਪਣੀ ਧੀ ਨੂੰ ਪੰਜਾਬੀ ,ਹਿੰਦੀ ਤੇ ਉੜਦੂ ਭਾਸ਼ਾ ਦਾ ਗਿਆਨ ਦਿੱਤਾ ਹੈ ।ਇਹਨਾਂ ਭਾਸ਼ਾਵਾਂ ਨੂੰ ਹੁਣ ਸ਼ੁੱਭਨੀਤ ਕੌਰ ਸਮਝਦੀ ਨਹੀ ਸਗੋਂ ਫਰਾਟੇਦਾਰ ਲਹਿਜੇ ਵਿੱਚ ਬੋਲਦੀ ਤੇ ਲਿਖਦੀ ਵੀ ਹੈ। ਸ਼ੁੱਭਨੀਤ ਕੌਰ ਸੈਂਹਬੀ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਹੁਸਿਆਰਪੁਰ ਦੇ ਪਿੰਡ ਬਗਵਾਈ ਨਾਲ ਸਬੰਧਤ ਹੈ। ਦੂਜੇ ਪਾਸੇ ਸਮੀਤ ਕੌਰ ਸੈਂਹਬੀ ਦੇ ਪਰਿਵਾਰ ਨੂੰ ਰਿਸ਼ਤੇਦਾਰਾਂ,ਸਾਕ ਸਬੰਧੀਆਂ ਅਤੇ ਭਾਰਤੀ ਭਾਈਚਾਰੇ ਦੇ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਇਟਲੀ ਵਿੱਚ ਛੋਟੀ ਉਮਰ ਦੇ ਜਿਹੜੇ ਬੱਚੇ ਆਉਂਦੇ ਹਨ ਉਹ ਅਕਸਰ ਆਪਣੀ ਮਾਂ ਬੋਲੀ ਇਟਾਲੀਅਨ ਹੀ ਸਮਝਣ ਲੱਗਦੇ ਹਨ ਤੇ ਪੰਜਾਬੀ ਨੂੰ ਵਿਸਾਰ ਦਿੰਦੇ ਹਨ ਪਰ ਇਸ ਧੀ ਨੇ ਪੰਜਾਬੀ ਦੇ ਨਾਲ ਹਿੰਦੀ ਤੇ ਉੜਦੂ ਭਾਸ਼ਾ ਦਾ ਗਿਆਨ ਹਾਸਿਲ ਕਰਕੇ ਪੰਜਾਬੀ ਮਾਂ ਬੋਲੀ ਦੀ ਵਾਰਿਸ ਹੋਣ ਦਾ ਝੰਡਾ ਪੂਰੇ ਇਟਲੀ ਵਿੱਚ ਬੁਲੰਦ ਕੀਤਾ ਹੈ ਜਿਸ ਲਈ ਇਸ ਧੀ ਦੇ ਮਾਪੇ ਵਿਸ਼ੇਸ਼ ਵਧਾਈ ਦੇ ਹੱਕਦਾਰ ਹਨ ਕਿਉਂ ਕਿ ਇਹਨਾਂ ਮਾਪਿਆਂ ਨੇ ਆਪਣੀ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ ਨਹੀਂ ਤਾਂ ਇਟਲੀ ਵਿੱਚ ਅਜਿਹੀਆਂ ਬਹੁਤ ਉਦਾਹਰਣਾਂ ਹਨ ਜਿਹਨਾਂ ਵਿੱਚ ਬੱਚੇ ਇਟਾਲੀਅਨ ਜਾਂ ਹੋਰ ਵਿਦੇਸ਼ੀ ਭਾਸ਼ਾ ਵਿੱਚ ਤਾਂ ਜ਼ਰੂਰ ਹੁਸ਼ਿਆਰ ਹੁੰਦੇ ਹਨ ਪਰ ਆਪਣੀ ਮਾਂ ਬੋਲੀ ਨੂੰ ਉਹ ਪਛਾਣ ਦੇ ਵੀ ਨਹੀ।ਇਟਲੀ ਵਿੱਚ ਜਨਮ ਲੈਣ ਵਾਲੇ ਬੱਚੇ ਨੂੰ ਪੰਜਾਬੀ ਮਾਂ ਬੋਲੀ ਸਿਖਾਉਣੀ ਹਰ ਪੰਜਾਬੀ ਪਰਿਵਾਰ ਦਾ ਮੁੱਢਲਾ ਫਰਜ ਹੈ।

ਸਤਿੰਦਰ ਕੌਰ ਸੋਨੀਆ ਨੇ ਪੁਲਿਸ ਵਿੱਚ ਨੌਕਰੀ ਹਾਸਲ ਕਰਕੇ ਕੀਤਾ ਪਰਿਵਾਰ ਅਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ

ਇਟਲੀ : 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਮੋਦੇਰਨਾ ਵੈਕਸੀਨੇਸ਼ਨ ਨੂੰ ਮਨਜ਼ੂਰੀ