in

ਸਾਹਿਤ ਸੁਰ ਸੰਗਮ ਸਭਾ ਅਤੇ ਪਾਰਮਾ ਮੈਡੀਕਲ ਯੂਨੀਵਰਸਿਟੀ ਵੱਲੋਂ ਪੰਜਾਬੀ ਅਤੇ ਇਤਾਲਵੀ ਭਾਸ਼ਾ ਦਾ ਸਾਂਝਾ ਸੰਮੇਲਨ 6 ਅਕਤੂਬਰ ਨੂੰ

ਮਿਲਾਨ (ਇਟਲੀ) (ਇੰਦਰਜੀਤ ਸਿੰਘ ਲੁਗਾਣਾ) – ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਇੱਕ ਹੋਰ ਪ੍ਰਾਪਤੀ 6 ਅਕਤੂਬਰ ਨੂੰ ਇਟਲੀ ਦੀ ਪਾਰਮਾ ਮੈਡੀਕਲ ਯੂਨੀਵਰਸਿਟੀ ਵਿੱਚ ਇਤਾਲਵੀ ਤੇ ਪੰਜਾਬੀ ਭਾਸ਼ਾ ਦਾ ਸਾਂਝਾ ਸੰਮੇਲਨ।
ਜ਼ਿਕਰਯੋਗ ਹੈ ਕਿ ਬੋਲੀ, ਸਾਹਿਤ, ਸੱਭਿਆਚਾਰ, ਸਾਂਝੇ ਸਮਾਜ ਤੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਸਮਰਪਿਤ ਇਹ ਸੈਮੀਨਾਰ ਮੈਡੀਕਲ ਯੂਨੀਵਰਸਿਟੀ ਪਾਰਮਾ, ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਮਾ ਵਲੋਂ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ। ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਵਿੱਚ ਹੋ ਰਹੇ ਇਸ ਸਾਂਝੇ ਸੈਮੀਨਾਰ ਵਿੱਚ ਦੋਵੇਂ ਭਾਸ਼ਾਵਾਂ ਦੇ ਲੇਖਕ, ਅਧਿਆਪਕ ਤੇ ਵਿਦਿਆਰਥੀਆਂ ਤੋਂ ਇਲਾਵਾ ਇਸ ਸ਼ਹਿਰ ਦੇ ਮੇਅਰ ਮਿਕੇਲੇ ਗੁਏਰਾ ਅਤੇ ਨੌਜਵਾਨ ਪੰਜਾਬੀ ਕੌਂਸਲਰ ਹਰਪ੍ਰੀਤ ਸਿੰਘ ਅਤੇ ਕੁਲਵੰਤ ਕੌਰ ਢਿੱਲੋਂ ਯੂ ਕੇ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ।

ਇਟਲੀ ਵਿੱਚ ਤੇਜ ਮੀਂਹ ਤੇ ਤੇਜ ਤੂਫਾਨ ਦਾ ਕਹਿਰ

ਨਾਮ ਦੀ ਬਦਲੀ / नाम परिवर्तन / Name change / Cambio di nome