in

ਸੋਇਆ ਸਟਿੱਕਸ

ਸੋਇਆਬੀਨ ਦਾ ਆਟਾ – 100 ਗ੍ਰਾਮ
ਵੇਸਣ – 100 ਗ੍ਰਾਮ
ਤੇਲ – ਸਟਿੱਕਸ ਤਲਣ ਲਈ
ਲਾਲ ਮਿਰਚ ਪਾਊਡਰ – ਇਕ ਛੋਟਾ ਚੱਮਚ
ਕਾਲੀ ਮਿਰਚ – ਅੱਧਾ ਛੋਟਾ ਚੱਮਚ, ਦਰਦਰੀ ਕੁੱਟੀ ਹੋਈ
ਹਲਦੀ ਪਾਊਡਰ – ਅੱਧਾ ਛੋਟਾ ਚੱਮਚ
ਅਜਵਾਇਨ – ਅੱਧਾ ਛੋਟਾ ਚੱਮਚ
ਜੀਰਾ – ਇਕ ਛੋਟਾ ਚੱਮਚ
ਧਨੀਆ ਪਾਊਡਰ – ਇਕ ਛੋਟਾ ਚੱਮਚ
ਨਮਕ – ਸਵਾਦਾਨੁਸਾਰ
ਬੇਕਿੰਗ ਪਾਊਡਰ – ਤਿੰਨ ਚੌਥਾਈ ਛੋਟਾ ਚੱਮਚ

ਵਿਧੀ:
ਸੋਇਆਬੀਨ ਦਾ ਆਟਾ ਅਤੇ ਵੇਸਣ ਇੱਕ ਕੌਲੇ ਵਿੱਚ ਪਾ ਦਿਓ। ਇਸ ਵਿੱਚ ਲਾਲ ਮਿਰਚ ਪਾਊਡਰ, ਕਾਲੀ ਮਿਰਚ, ਹਲਦੀ ਪਾਊਡਰ, ਅਜਵਾਇਨ, ਜੀਰਾ, ਧਨੀਆ ਪਾਊਡਰ ਅਤੇ ਨਮਕ, ਬੇਕਿੰਗ ਪਾਊਡਰ ਅਤੇ 4 ਚੱਮਚ ਤੇਲ ਵੀ ਪਾ ਦਿਓ। ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਥੋੜ੍ਹਾ – ਥੋੜ੍ਹਾ ਪਾਣੀ ਪਾ ਕੇ ਚਪਾਤੀ ਦੇ ਆਟੇ ਵਰਗਾ ਨਰਮ ਆਟਾ ਗੁੰਨ ਲਓ। ਆਟੇ ਨੂੰ 15-20 ਮਿੰਟ ਲਈ ਰੱਖ ਦਿਓ। ਹੁਣ ਹੱਥ ‘ਤੇ ਥੋੜ੍ਹਾ ਜਿਹਾ ਤੇਲ ਲਗਾ ਕੇ ਇਸਨੂੰ ਮਸਲ ਲਓ। ਨਾਲ ਹੀ ਕੜਾਹੀ ਵਿੱਚ ਤੇਲ ਗਰਮ ਹੋਣ ਰੱਖ ਦਿਓ। ਸੋਇਆ ਸਟਿੱਕਸ ਬਨਾਉਣ ਲਈ ਚਕਲੀ ਮਸ਼ੀਨ ਲਓ ਅਤੇ ਇਸ ਵਿੱਚ ਸਟਾਰ ਵਾਲੀ ਜਾਲੀ ਲਗਾ ਲਓ। ਹੱਥ ਉੱਤੇ ਤੇਲ ਲਗਾ ਕੇ ਥੋੜ੍ਹਾ ਜਿਹਾ ਆਟਾ ਕੱਢ ਕੇ ਲੰਬਾਈ ਵਿੱਚ ਕਰਕੇ ਮਸ਼ੀਨ ਵਿੱਚ ਪਾ ਦਿਓ। ਇੱਕ ਥਾਲੀ ਨੂੰ ਘੀ ਨਾਲ ਚਿਕਣਾ ਕਰ ਲਓ। ਇਸ ਉੱਤੇ ਲੰਬੇ ਲੰਬੇ ਸੋਇਆ ਸਟਿਕਸ ਮਸ਼ੀਨ ਨਾਲ ਬਣਾ ਕੇ ਪਾਓ। ਤੇਲ ਗਰਮ ਹੋਣ ‘ਤੇ ਥੋੜ੍ਹਾ ਜਿਹਾ ਆਟਾ ਪਾਕੇ ਵੇਖ ਲਓ ਕਿ ਤੇਲ ਗਰਮ ਹੈ ਜਾਂ ਨਹੀ। ਸੋਇਆ ਸਟਿੱਕਸ ਨੂੰ 2 ਇੰਚ ਦੇ ਲੰਬੇ ਟੁਕੜਿਆਂ ਵਿੱਚ ਕੱਟ ਕੇ ਤੇਲ ਵਿੱਚ ਪਾਉਂਦੇ ਜਾਓ। ਸਟਿਕਸ ਨੂੰ ਸੁਨਹਿਰਾ ਹੋਣ ਤੱਕ ਮੱਧਮ ਅੱਗ ‘ਤੇ ਤਲੋ। ਤਿਆਰ ਹੋਣ ‘ਤੇ ਸਟਿਕਸ ਕੱਢ ਕੇ ਪਲੇਟ ਵਿੱਚ ਰੱਖ ਲਓ। ਸਾਰੇ ਸਟਿਕਸ ਇਸੇ ਤਰ੍ਹਾਂ ਨਾਲ ਤਲਕੇ ਤਿਆਰ ਕਰ ਲਓ। ਕਰੰਚੀ ਸੋਇਆ ਸਟਿੱਕਸ ਤਿਆਰ ਹਨ। ਆਪਣਿਆਂ ਨੂੰ ਖਵਾਓ ਅਤੇ ਖੁਦ ਵੀ ਖਾਓ।

ਇਮਾਨਦਾਰ ਤੇ ਮਿਹਨਤੀ ਇਨਸਾਨਾਂ ਦੀ ਕਾਮਯਾਬੀ ਨਿਸ਼ਚਤ ਹੁੰਦੀ ਹੈ : ਧਾਲੀਵਾਲ

ਲਾਦੀਸਪੋਲੀ ‘ਚ 16 ਨੂੰ ਮਨਾਇਆ ਜਾਵੇਗਾ ਗੁਰੂ ਰਵਿਦਾਸ ਜੀ ਦਾ ਅਵਤਾਰ ਦਿਹਾੜਾ