in

ਫ਼ੋਰਬਸ ਸੂਚੀ, ਸਭ ਤੋਂ ਮਹਿੰਗੇ ਅਦਾਕਾਰ ਅਕਸ਼ੇ ਕੁਮਾਰ

ਅਕਸ਼ੇ ਕੁਮਾਰ ਅਜਿਹੇ ਖਿਡਾਰੀ ਹਨ ਜਿਨ੍ਹਾਂ ਦੇ ਕੰਮ ਦੀ ਫ਼ੀਸ ਸਭ ਤੋਂ ਜ਼ਿਆਦਾ ਹੈ

ਅਕਸ਼ੇ ਕੁਮਾਰ ਅਜਿਹੇ ਖਿਡਾਰੀ ਹਨ ਜਿਨ੍ਹਾਂ ਦੇ ਕੰਮ ਦੀ ਫ਼ੀਸ ਸਭ ਤੋਂ ਜ਼ਿਆਦਾ ਹੈ

ਫ਼ੋਰਬਸ ਸੂਚੀ 2019: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਜਿਹੇ ਖਿਡਾਰੀ ਹਨ ਜਿਨ੍ਹਾਂ ਦੇ ਕੰਮ ਦੀ ਫ਼ੀਸ ਸਭ ਤੋਂ ਜ਼ਿਆਦਾ ਹੈ। ਜੀ ਹਾਂ, ਅਕਸ਼ੇ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀਆਂ ਸਖਸ਼ੀਅਤਾਂ ਦੀ ਸੂਚੀ ਚ ਸ਼ਾਮਲ ਹੋ ਗਏ ਹਨ। ਇਸ ਸੂਚੀ ਚ ਅਕਸ਼ੇ 33ਵੇਂ ਨੰਬਰ ’ਤੇ ਪੁੱਜ ਗਏ ਹਨ ਜਦਕਿ ਸਾਲ 2016 ਤੋਂ ਬਾਅਦ ਗਾਇਕ ਟੇਲਰ ਸਵਿੱਟ ਪਹਿਲੇ ਨੰਬਰ ’ਤੇ ਕਾਬਜ ਹਨ।
ਅਕਸ਼ੇ ਨੇ ਪਿਛਲੇ ਸਾਲ 65 ਡਾਲਰ ਮਿਲੀਅਨ ਦੀ ਕਮਾਈ ਕੀਤੀ ਸੀ। ਰਿਹਾਨਾ, ਜੈਕੀ ਚੈਨ, ਬ੍ਰੈਡਲੀ ਕੂਪਰ ਤੋਂ ਇਲਾਵਾ ਬਾਕੀ ਲੋਕਾਂ ਨੂੰ ਵੀ ਅਕਸ਼ੇ ਕੁਮਾਰ ਦੇ ਪਛਾੜਿਆ ਹੈ। ਸਭ ਤੋਂ ਪਹਿਲਾਂ ਸਥਾਨ ਟੇਲਰ ਸਵਿੱਟ ਨੇ ਦਰਜ ਕਰਾਇਆ ਹੈ। ਟੇਲਰ ਸਵਿੱਟ ਦੀ ਸਾਲ ਦੀ ਕਮਾਈ 185 ਡਾਲਰ ਮਿਲੀਅਨ ਰਹੀ।
ਦੱਸਣਯੋਗ ਹੈ ਕਿ ਅਦਾਕਾਰ ਅਕਸ਼ੇ ਕੁਮਾਰ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ਮਿਸ਼ਨ ਮੰਗਲ ਦੇ ਪ੍ਰਚਾਰ ਚ ਰੁੱਝੇ ਹਨ। ਇਹ ਫ਼ਿਲਮ 15 ਅਗਸਤ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਅਕਸ਼ੇ ਕੁਮਾਰ ਹਾਊਸਫੁਲ 4, ਗੁਡ ਨਿਊਜ਼ ਅਤੇ ਸੂਰਿਆਵੰਸ਼ੀ ਦੀ ਸ਼ੂਟਿੰਗ ਚ ਕਾਫੀ ਰੁੱਝੇ ਹਨ।

ਪ੍ਰਗਤੀਸ਼ੀਲ ਅਤੇ ਉੱਜਵਲ ਭਾਰਤ ਵਿਚ ਹੀ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਹੈ!

ਪੰਜਾਬ, ਆਬਾਦੀ ਕੰਟਰੋਲ ’ਚ ਹੋਰ ਸੂਬਿਆਂ ਲਈ ਰੋਲ ਮਾਡਲ ਬਣ ਸਕਦੈ