in

ਅਪ੍ਰੀਲੀਆ ਵਿਖੇ ਭਗਵਾਨ ਵਾਲਮੀਕਿ ਜੀ ਦਾ ਦਿਹਾੜਾ ਮਨਾਇਆ ਗਿਆ

ਪ੍ਰੋਗਰਾਮ ਦੀ ਸਮਾਪਤੀ ਤੇ ਪ੍ਰਬੰਧਕ ਅਤੇ ਹੋਰ ਸੰਗਤਾਂ। ਫੋਟੋ : ਸਾਬੀ ਚੀਨੀਆਂ

ਅਪ੍ਰੀਲੀਆ (ਇਟਲੀ) (ਸਾਬੀ ਚੀਨੀਆਂ) – ਇਟਲੀ ਦੇ ਕਸਬਾ ਅਪ੍ਰੀਲੀਆ ਵਿਖੇ ਸਥਾਪਿਤ ਹੋਏ ਨਵੇਂ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਉਪਦੇਸ਼ ਨੂੰ ਅਪਣਾਉਂਦੇ ਹੋਏ ਹਰ ਹਫਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਸੰਗਤਾਂ ਵੱਲੋ ਭਗਵਾਨ ਸ੍ਰੀ ਵਾਲਮੀਕਿ ਦਾ ਪ੍ਰਗਟ ਦਿਹਾੜਾ ਮਨਾਉਣਾ ਕਰਦਿਆਂ ਹੋਇਆਂ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ. ਸ੍ਰੀ ਆਖੰਠ ਪਾਠ ਸਾਹਿਬ ਦੇ ਪਾਏ ਭੋਗ ਉਪਰੰਤ ਹਾਜੂਰੀ ਰਾਗੀ ਗਿਆਨੀ ਦਲਜੀਤ ਸਿੰਘ ਤੇ ਸਾਥੀਆਂ ਵੱਲੋਂ ਗੁਰਬਾਣੀ ਕੀਰਤਨ ਸ਼ਰਵਣ ਕਰਵਾਇਆ ਗਿਆ ਤੇ ਭਗਵਾਨ ਵਾਲਮੀਕਿ ਦੇ ਜੀਵਨ ਕਾਲ ਨਾਲ ਸਬੰਧਤ ਵਿਚਾਰਾਂ ਦੀ ਸਾਂਝ ਪਾਈ ਗਈ. ਪ੍ਰਬੰਧਕ ਕਮੇਟੀ ਵਲੋਂ ਵਾਲਮੀਕਿ ਆਦਿ ਧਰਮ ਸਮਾਜ ਇਟਲੀ ਦੇ ਪ੍ਰਧਾਨ ਸ੍ਰੀ ਦਲਬੀਰ ਭੱਟੀ ਨੂੰ ਗੁਰੂ ਘਰ ਦੀ ਬਖਸਿ਼ਸ਼ ਸਿਰਪਾਉ ਭੇਂਟ ਕਰਦਿਆ ਹੋਇਆ ਸਨਮਾਨਿਤ ਕੀਤਾ ਗਿਆ ਇਸ ਮੌਕੇ ਜੁੜੀਆ ਹੋਰਨਾਂ ਸੰਗਤਾਂ ਦੇ ਨਾਲ ਭਾਈ ਜਗਰੂਪ ਸਿੰਘ ਬਾਠ੍ਹ, ਭਾਈ ਬਖਸ਼ੀਸ਼ ਸਿੰਘ, ਰੂਪ ਸਿੰਘ, ਨਰਿੰਦਰ ਸਿੰਘ ਨਿੱਝਰ, ਲਵਲੀ ਸਾਂਈ, ਗੁਰਪ੍ਰੀਤ ਸਿੰਘ,ਕਮਲ ਬੁੱਟਰ, ਜਾਰਨਪ੍ਰੀਤ ਸਿੰਘ ਨਰਿੰਦਰ ਸਿੰਘ ਝਾਵਰ, ਅਮਰਜੀਤ ਸਿੰਘ, ਬੰਤ ਸਿੰਘ, ਮਨਦੀਪ ਸਿੰਘ, ਰਜਿੰਦਰ ਕੁਮਾਰ, ਰਮਨ ਬਾਠ, ਗੁਰਪ੍ਰੀਤ ਸਿੰਘ, ਨੀਸ਼ਾ ਚੀਮਾ, ਬਲਜਿੰਦਰ ਸਿੰਘ, ਲਖਵਿੰਦਰ ਸਿੰਘ, ਅਵਰਾਜ ਸਿੰਘ, ਬਲਦੇਵ ਸਿੰਘ ਦੇਬੀ, ਵਿੱਕੀ, ਗੋਪੀ, ਮਾਰੀਉ, ਹੈਪੀ, ਸੋਢੀ, ਜੀਵਨ ਢਿੱਲੋਂ ਆਦਿ ਵੀ ਗੁਰੂ ਦੀ ਗੋਦ ਵਿਚ ਜੁੜ ਬੈਠੀਆ ਸੰਗਤਾਂ ਨਾਲ ਗੁਰਬਾਣੀ ਦਾ ਆਨੰਦ ਮਾਣ ਰਹੇ ਸਨ।

ਇਟਲੀ ਵਿੱਚ ਹਾਦਸਿਆਂ ਦੌਰਾਨ ਦੋ ਨੌਜਵਾਨਾਂ ਦੀਆ ਹੋਈਆ ਮੌਤਾ

ਵੇਰੋਨਾ : ਬਿੰਦਰ ਕੋਲੀਆਂ ਵਾਲ ਦਾ ਨਾਵਲ “ਉਸ ਪਾਰ ਜ਼ਿੰਦਗੀ” ਰਿਲੀਜ