ਸਮੱਗਰੀ :
ਸੁੱਕੇ ਆਲੂਬੁਖ਼ਾਰੇ – 250 ਗਰਾਮ
ਚੀਨੀ – 250 ਗਰਾਮ
ਬਦਾਮ – 15 ਨਗ (ਇੱਛਾ ਅਨੁਸਾਰ)
ਭੁੰਨਿਆ ਜੀਰਾ ਪਾਊਡਰ – ਇਕ ਛੋਟਾ ਚੱਮਚ
ਲਾਲ ਮਿਰਚ ਪਾਊਡਰ – ਅੱਧਾ ਛੋਟਾ ਚੱਮਚ
ਇਲਾਇਚੀ – 7
ਨਮਕ – ਅੱਧਾ ਛੋਟਾ ਚੱਮਚ
ਸਿਰਕਾ – ਇਕ ਚੱਮਚ

ਵਿਧੀ :
ਸੁੱਕੇ ਹੋਏ ਆਲੂਬੁਖ਼ਾਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਕੇ ਬੀਜ ਰਹਿਤ ਕਰ ਲਓ। ਇਸਦੇ ਛੋਟੇ ਛੋਟੇ ਟੁਕੜੇ ਕਰ ਕੇ 2 ਕੱਪ ਗਰਮ ਪਾਣੀ ਵਿਚ ਅੱਧੇ ਘੰਟੇ ਲਈ ਭਿਉਂ ਕੇ ਰੱਖ ਦਿਓ। ਹੁਣ ਆਲੂਬੁਖਾਰੇ ਨੂੰ ਪੀਸ ਕੇ ਪੇਸਟ ਬਣਾ ਲਓ। ਗੈਸ ਜਲਾ ਕੇ ਆਲੂਬੁਖਾਰਾ ਪੇਸਟ, ਚੀਨੀ, ਭੁੰਨਿਆ ਜੀਰਾ, ਲਾਲ ਮਿਰਚ ਪਾਊਡਰ ਅਤੇ ਨਮਕ ਇਸ ਵਿਚ ਪਾ ਦਿਓ। 15 ਮਿੰਟ ਇਸ ਨੂੰ ਮੱਧਮ ਅੱਗ ਉੱਤੇ ਪੱਕਣ ਦਿਓ। ਵਿਚ ਵਿਚ ਇਸ ਨੂੰ ਚੈੱਕ ਕਰਦੇ ਰਹੋ। 15 ਮਿੰਟ ਬਾਅਦ ਚੈੱਕ ਕਰ ਕੇ ਦੇਖ ਲਓ ਕਿ ਪਾਣੀ ਚੰਗੀ ਤਰ੍ਹਾਂ ਘੁਲ ਕੇ ਚਟਨੀ ਬਣ ਚੁੱਕੀ ਹੈ। ਆਪਣੀ ਪਸੰਦ ਅਨੁਸਾਰ ਭਿਉਂ ਕੇ ਛਿੱਲੇ ਹੋਏ ਬਾਰੀਕ ਕੱਟੇ ਹੋਏ ਬਦਾਮ ਵੀ ਇਸ ਵਿਚ ਪਾ ਦਿਓ। ਜੇਕਰ ਚਟਨੀ ਤਿਆਰ ਹੈ ਤਾਂ ਇਸ ਵਿਚ ਸਿਰਕਾ ਪਾ ਕੇ ਅੱਗ ਬੰਦ ਕਰ ਦਿਓ ਅਤੇ ਠੰਡੀ ਹੋਣ ‘ਤੇ ਕਿਸੇ ਕੱਚ ਦੇ ਜਾਰ ਵਿਚ ਚਟਨੀ ਨੂੰ ਕੱਢ ਕੇ ਰੱਖ ਲਓ। ਇਸ ਚਟਨੀ ਨੂੰ ਆਪਣੀ ਮਨਪਸੰਦ ਕਿਸੇ ਵੀ ਚੀਜ ਨਾਲ ਪਰੋਸੋ ਅਤੇ ਤਕਰੀਬਨ ਇਕ ਮਹੀਨਾ ਚਟਨੀ ਨੂੰ ਵਰਤਿਆ ਜਾ ਸਕਦਾ ਹੈ।
